Chandigarh Lok sabha Elections Result 2024 : ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਮਨੀਸ਼ ਤਿਵਾੜੀ ਜਿੱਤੇ
Advertisement
Article Detail0/zeephh/zeephh2277358

Chandigarh Lok sabha Elections Result 2024 : ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਮਨੀਸ਼ ਤਿਵਾੜੀ ਜਿੱਤੇ

Chandigarh Lok sabha Election Results 2024:  ਚੰਡੀਗੜ੍ਹ  ਲੋਕ ਸਭਾ ਸੀਟ 2024 (Lok Sabha Elections Chandigarh Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ। ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਨੀਸ਼ ਤਿਵਾੜੀ (Manish Tiwari) ਜਿੱਤੇ ਹਨ। ਕਾਂਗਰਸ ਦੇ ਮਨੀਸ਼ ਤਿਵਾੜੀ ਨੇ 216657 ਵੋਟਾਂ ਹਾਸਿਲ ਕੀਤੀਆਂ ਹਨ। ਇਸ ਦੇ ਨਾਲ ਹੀ ਸੰਜੇ ਟੰਡਨ ਨੂੰ 2504 ਵੋਟਾਂ ਨਾਲ ਹਰਾਇਆ ਹੈ।

Chandigarh Lok sabha Elections Result 2024 : ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਮਨੀਸ਼ ਤਿਵਾੜੀ ਜਿੱਤੇ

Chandigarh Lok Sabha Election Result LIVE: ਲੋਕ ਸਭਾ ਹਲਕਾ ਚੰਡੀਗੜ੍ਹ (Lok Sabha Chunav Chandigarh Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਚੰਡੀਗੜ੍ਹ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ।   ਚੰਡੀਗੜ੍ਹ ਲੋਕ ਸਭਾ ਸੀਟ(Chandigarh Lok sabha seat)   ਤੋਂ ਮਨੀਸ਼ ਤਿਵਾੜੀ (Manish Tiwari) ਜਿੱਤੇ ਹਨ। ਕਾਂਗਰਸ ਦੇ ਮਨੀਸ਼ ਤਿਵਾੜੀ ਨੇ 216657 ਵੋਟਾਂ ਹਾਸਿਲ ਕੀਤੀਆਂ ਹਨ। ਇਸ ਦੇ ਨਾਲ ਹੀ ਸੰਜੇ ਟੰਡਨ ਨੂੰ 2504 ਵੋਟਾਂ ਨਾਲ ਹਰਾਇਆ ਹੈ।

ਇਹ ਉਮੀਦਵਾਰ ਚੋਣ ਮੈਦਾਨ ਵਿੱਚ ਸਨ

fallback

Chandigarh Lok Sabha Election Result:

 ਮਨੀਸ਼ ਤਿਵਾੜੀ  ਕਾਂਗਰਸ  216657 
 ਸੰਜੇ ਟੰਡਨ  ਭਾਜਪਾ 214153 

ਇਹ ਸੂਬੇ ਦੀਆਂ ਮਹੱਤਵਪੂਰਨ ਲੋਕ ਸਭਾ ਸੀਟਾਂ (Chandigarh Lok sabha seat) ਵਿੱਚੋਂ ਇੱਕ ਹੈ। ਕਾਂਗਰਸ ਨੇ ਇਸ ਹਲਕੇ ਤੋਂ ਮਨੀਸ਼ ਤਿਵਾਰੀ (Manish Tiwari) ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਦੋਂਕਿ ਸੰਜੇ ਟੰਡਨ (Sanjay Tandon) ਭਾਰਤੀ ਜਨਤਾ ਪਾਰਟੀ (BJP) ਵੱਲੋਂ ਚੋਣ ਲੜ ਰਹੇ ਸਨ। ਇਸ ਸੀਟ ਲਈ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 

ਕਦੋਂ ਅਤੇ ਕਿੰਨੀ ਵੋਟਿੰਗ ਹੋਈ(Chandigarh Lok Sabha Election 2024 Voting)

ਚੰਡੀਗੜ੍ਹ ਲੋਕ ਸਭਾ ਸੀਟ 'ਤੇ 1 ਜੂਨ ਨੂੰ ਕੁੱਲ 62.80% ਫੀਸਦੀ ਪੋਲਿੰਗ ਹੋਈ ਹੈ। 

ਪਿਛਲੇ ਲੋਕ ਸਭਾ ਨਤੀਜੇ 2019 (Lok Sabha Election 2019 Results)
2019 ਦੀਆਂ ਚੋਣਾਂ ਵਿੱਚ ਕਿਰਨ ਖੇਰ ਨੇ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਨੂੰ 46,970 ਵੋਟਾਂ ਨਾਲ ਹਰਾਇਆ ਸੀ। ਚੰਡੀਗੜ੍ਹ ਸੀਟ ਨੂੰ ਲੈ ਕੇ ਅਕਸਰ ਕਾਂਗਰਸ ਅਤੇ ਭਾਜਪਾ ਵਿਚਾਲੇ ਝਗੜਾ ਹੁੰਦਾ ਰਿਹਾ ਹੈ। ਚੰਡੀਗੜ੍ਹ ਲੋਕ ਸਭਾ ਸੀਟ ਦੇ ਜੇਕਰ ਪਿਛਲੇ ਪੰਜ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਬੰਸਲ ਤਿੰਨ ਵਾਰ ਲਗਾਤਾਰ ਇਸ ਸੀਟ ਤੋਂ ਜੇਤੂ ਰਹੇ ਹਨ। ਉਸ ਤੋਂ ਬਾਅਦ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਨੇ ਕਾਂਗਰਸ ਦੇ ਪਵਨ ਬੰਸਲ ਨੂੰ ਹਰਾ ਕੇ ਚੰਡੀਗੜ੍ਹ ਸੀਟ ਤੋਂ ਜਿੱਤ ਹਾਸਿਲ ਕੀਤੀ।

ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ (Chandigarh Lok Sabha Seat History)

ਚੰਡੀਗੜ੍ਹ ਲੋਕ ਸਭਾ ਸੀਟ ਇੱਕ ਹਾਈ ਪ੍ਰੋਫਾਈਲ ਸੀਟ ਹੈ ਜੋ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਚੰਡੀਗੜ੍ਹ ਭਾਰਤ ਦਾ ਇਕ ਪ੍ਰਸਿੱਧ ਆਧੁਨਿਕ ਸ਼ਹਿਰ ਹੈ ਜਿਹੜਾ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਅਤੇ ਇਸ ਵੇਲੇ ਕੇਂਦਰ ਸ਼ਾਸਕੀ ਖੇਤਰ ਦੀ ਹੈਸੀਅਤ ਵਿਚ ਹੈ।  1952 ਵਿੱਚ ਦੇਸ਼ ਲਈ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਸੰਸਦੀ ਹਲਕਾ ਮੌਜੂਦ ਨਹੀਂ ਸੀ। ਇਸਨੂੰ 1967 ਵਿੱਚ ਲੋਕ ਸਭਾ ਹਲਕਾ ਬਣਾਇਆ ਗਿਆ ਸੀ। ਇਸਨੂੰ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਹੈ।

ਚੰਡੀਗੜ੍ਹ ਨੂੰ 1967 ਵਿੱਚ ਲੋਕ ਸਭਾ ਹਲਕਾ ਬਣਾਇਆ ਗਿਆ ਸੀ। ਚੰਡੀਗੜ੍ਹ 'ਚ 1967 ਤੋਂ ਲੈ ਕੇ 2019 ਤੱਕ 14 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 7 ਵਾਰ, 4 ਵਾਰ ਬੀਜੇਪੀ,  ਇੱਕ-ਇੱਕ ਵਾਰ ਭਾਰਤੀ ਜਨ ਸੰਘ, ਜਨਤਾ ਪਾਰਟੀ ਅਤੇ ਇੱਕ ਜਨਤਾ ਦਲ ਇਸ ਸੀਟ ਨੂੰ ਜਿੱਤਣ ਵਿੱਚ ਕਾਮਯਾਬ ਰਹੀ ਹੈ।

Trending news