Chandigarh Bomb Blast: ਗੈਂਗਸਟਰ ਗੋਲਡੀ ਬਰਾੜ ਨੇ ਲਈ ਬੰਬ ਧਮਾਕੇ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪੋਸਟ ਪਾਈ
Advertisement
Article Detail0/zeephh/zeephh2532299

Chandigarh Bomb Blast: ਗੈਂਗਸਟਰ ਗੋਲਡੀ ਬਰਾੜ ਨੇ ਲਈ ਬੰਬ ਧਮਾਕੇ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪੋਸਟ ਪਾਈ

Chandigarh Bomb Blast:  ਧਮਾਕੇ 'ਚ ਸੇਵਿਲ ਬਾਰ ਐਂਡ ਲੌਂਜ ਅਤੇ ਡੀ'ਓਰਾ ਕਲੱਬ ਦੇ ਬਾਹਰ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਸ਼ਹੂਰ ਰੈਪਰ ਬਾਦਸ਼ਾਹ ਵੀ ਸੇਵਿਲ ਬਾਰ ਅਤੇ ਲੌਂਜ ਕਲੱਬ ਦੇ ਮਾਲਕਾਂ ਵਿੱਚ ਇੱਕ ਹਿੱਸੇਦਾਰ ਹਨ।

Chandigarh Bomb Blast: ਗੈਂਗਸਟਰ ਗੋਲਡੀ ਬਰਾੜ ਨੇ ਲਈ ਬੰਬ ਧਮਾਕੇ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪੋਸਟ ਪਾਈ

Chandigarh Bomb Blast(ਰੋਹਿਤ ਬਾਂਸਲ):  ਚੰਡੀਗੜ੍ਹ ਦੇ ਸੈਕਟਰ 26 ਵਿੱਚ ਹੋਏ ਬੰਬ ਧਮਾਕੇ ਜ਼ਿੰਮੇਵਾਰ ਗੋਲਡੀ ਬਰਾੜ ਨੇ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਸੰਬਰ ਨੂੰ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅੱਜ ਸਵੇਰੇ ਸੈਕਟਰ-26 ਸਥਿਤ ਦੋ ਕਲੱਬਾਂ ਦੇ ਬਾਹਰ ਧਮਾਕੇ ਹੋਏ। ਲਾਰੈਂਸ ਗੈਂਗ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ। ਉਸ ਨੇ ਧਮਾਕੇ ਦਾ ਕਾਰਨ ਪ੍ਰੋਟੈਕਸ਼ਨ ਮਨੀ ਦਾ ਭੁਗਤਾਨ ਨਾ ਹੋਣ ਨੂੰ ਦੱਸਿਆ। ਜ਼ੀ ਮੀਡੀਆ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।

ਦੱਸ ਦਈਏ ਕਿ ਧਮਾਕੇ 'ਚ ਸੇਵਿਲ ਬਾਰ ਐਂਡ ਲੌਂਜ ਅਤੇ ਡੀ'ਓਰਾ ਕਲੱਬ ਦੇ ਬਾਹਰ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਸ਼ਹੂਰ ਰੈਪਰ ਬਾਦਸ਼ਾਹ ਵੀ ਸੇਵਿਲ ਬਾਰ ਅਤੇ ਲੌਂਜ ਕਲੱਬ ਦੇ ਮਾਲਕਾਂ ਵਿੱਚ ਇੱਕ ਹਿੱਸੇਦਾਰ ਹਨ।

ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਗਿਆ ਹੈ- ''ਲਾਰੈਂਸ ਗੈਂਗ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ 2 ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਦੋਵਾਂ ਕਲੱਬਾਂ ਦੇ ਮਾਲਕਾਂ ਨੂੰ ਪ੍ਰੋਟੈਕਸ਼ਨ ਮਨੀ ਲਈ ਮੈਸੇਜ ਕੀਤਾ ਗਿਆ ਸੀ। ਪਰ, ਉਹ ਸਾਡੀ ਕਾਲ ਦੀ ਘੰਟੀ ਨਹੀਂ ਸੁਣ ਸਕੇ। ਕੰਨ ਖੋਲਣ ਲਈ ਇਹ ਧਮਾਕੇ ਕੀਤੇ ਗਏ। ਜੋ ਵੀ ਸਾਡੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਤੋਂ ਵੱਡਾ ਕੁਝ ਹੋ ਸਕਦਾ ਹੈ।'' 

ਦੱਸ ਦਈਏ ਕਿ ਸਵੇਰੇ ਵਾਪਰੀ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਸਵੇਰੇ 3.15 ਵਜੇ ਇਕ ਨੌਜਵਾਨ ਨੇ ਕਲੱਬ ਵੱਲ ਬੰਬ ਵਰਗੀ ਚੀਜ਼ ਸੁੱਟ ਦਿੱਤੀ, ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਧੂੰਆਂ ਉੱਠਦੇ ਹੀ ਨੌਜਵਾਨ ਉਥੋਂ ਭੱਜ ਗਿਆ।

ਡੀਐਸਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਵੇਰੇ 3.25 ਵਜੇ ਸਾਨੂੰ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Trending news