Birds Colony News: ਲੁਧਿਆਣਾ 'ਚ ਪੰਛੀਆਂ ਦੇ ਰਹਿਣ ਲਈ ਉਸਾਰੀ ਕਾਲੋਨੀ, ਇਲਾਜ ਤੇ ਖਾਣ-ਪੀਣ ਦਾ ਵੀ ਕੀਤਾ ਪ੍ਰਬੰਧ
Advertisement
Article Detail0/zeephh/zeephh1651354

Birds Colony News: ਲੁਧਿਆਣਾ 'ਚ ਪੰਛੀਆਂ ਦੇ ਰਹਿਣ ਲਈ ਉਸਾਰੀ ਕਾਲੋਨੀ, ਇਲਾਜ ਤੇ ਖਾਣ-ਪੀਣ ਦਾ ਵੀ ਕੀਤਾ ਪ੍ਰਬੰਧ

Birds Colony News: ਦੁਨੀਆਂ ਵਿੱਚ ਕਈ ਲੋਕ ਪੰਛੀਆਂ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਹਨ। ਇਸ ਦੀ ਉਦਾਹਰਣ ਲੁਧਿਆਣਾ ਵਿੱਚ ਵੇਖਣ ਨੂੰ ਮਿਲੀ ਜਿਥੇ ਇੱਕ ਟਰੱਸਟ ਵੱਲੋਂ ਪੰਛੀਆਂ ਦੇ ਰੈਣ ਬਸੇਰੇ ਲਈ ਇੱਕ ਕਾਲੋਨੀ ਉਸਾਰੀ ਗਈ ਹੈ।

Birds Colony News: ਲੁਧਿਆਣਾ 'ਚ ਪੰਛੀਆਂ ਦੇ ਰਹਿਣ ਲਈ ਉਸਾਰੀ ਕਾਲੋਨੀ, ਇਲਾਜ ਤੇ ਖਾਣ-ਪੀਣ ਦਾ ਵੀ ਕੀਤਾ ਪ੍ਰਬੰਧ

Birds Colony News: ਪੰਛੀ ਪ੍ਰੇਮੀਆਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਵਿੱਚ ਪੂਰੇ ਉੱਤਰ ਭਾਰਤ ਦੀ ਪੰਛੀਆਂ ਦੀ ਪਹਿਲੀ ਕਲੋਨੀ ਉਸਾਰੀ ਗਈ ਹੈ। ਇਸ ਕਾਲੋਨੀ ਵਿੱਚ 1200 ਫਲੈਟ ਉਸਾਰੇ ਗਏ ਹਨ ਜਿਨ੍ਹਾਂ ਵਿੱਚ ਲਗਭਗ  3000 ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਰਹਿ ਸਕਣਗੇ। ਇਸ ਤੋਂ ਇਲਾਵਾਾ ਨਹਾਉਣ ਲਈ ਪੂਲ ਤੇ ਇਲਾਜ ਲਈ ਹਸਪਤਾਲ ਵੀ ਉਸਾਰਿਆ ਜਾਵੇਗਾ।

ਇਨਸਾਨ ਅਕਸਰ ਹੀ ਆਪਣੇ ਰਹਿਣ ਲਈ ਆਲੀਸ਼ਾਨ ਘਰ ਬਣਾਉਦਾ ਹੈ ਸ਼ਹਿਰ ਵਿੱਚ ਹੁਣ ਫਲੈਟ ਵੀ ਬਣਨ ਲੱਗ ਗਏ ਹਨ ਪਰ ਪਸ਼ੂ ਪੰਛੀਆਂ ਲਈ ਬਸੇਰੇ ਬਣਾਉਣ ਬਾਰੇ ਕੋਈ ਨਹੀਂ ਸੋਚਦਾ ਪਰ ਲੁਧਿਆਣਾ ਦੀ ਮਹਾਵੀਰ ਜੀਵ ਸੇਵਾ ਟਰੱਸਟ ਵੱਲੋਂ ਉੱਤਰ ਭਾਰਤ ਦੀ ਪਹਿਲੀ ਪੰਛੀਆਂ ਲਈ ਕਲੋਨੀ ਬਣਾਈ ਗਈ ਹੈ ਜੋ ਕਿ ਪੰਛੀਆਂ ਨੂੰ ਬਸੇਰਾ ਦੇਵੇਗੀ ਤੇ ਉਨ੍ਹਾਂ ਦੇ ਖਾਣ ਲਈ ਦਾਣਾ, ਪੀਣ ਲਈ ਪਾਣੀ, ਇਲਾਜ ਲਈ ਹਸਪਤਾਲ, ਨਹਾਉਣ ਲਈ ਸਵੀਮਿੰਗ ਪੂਲ ਮੁਹੱਈਆ ਕਰਵਾਇਆ ਜਾਵੇਗਾ। ਲੁਧਿਆਣਾ ਦੇ ਗੋਬਿੰਦ ਗੋਧਾਮ ਮੰਦਿਰ ਦੇ ਸਾਹਮਣੇ ਇਹ ਟਾਵਰ ਤਿਆਰ ਕੀਤੇ ਗਏ ਹਨ।

ਇਹ ਵੀ ਪੜ੍ਹੋ : Amritpal Singh latest news: 'ਭਗੌੜੇ' ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਾਈ ਅਲਰਟ 'ਤੇ ਪੰਜਾਬ ਪੁਲਿਸ, ਪੂਰੇ ਪੰਜਾਬ ਵਿੱਚ ਦੇਰ ਰਾਤ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ

ਦਰਅਸਲ ਇਸ ਦੀ ਲੋੜ ਜੰਗਲਾਂ ਦੀ ਕਟਾਈ ਅਤੇ ਦਰੱਖਤਾਂ ਦੀ ਥੋੜ੍ਹ ਕਰਕੇ ਹੋਈ ਹੈ। ਇਸ ਦੇ ਮਾਡਲ ਗੁਜਰਾਤ ਤੋਂ ਤਿਆਰ ਕੀਤੇ ਗਏ ਹਨ। ਚਾਈਨਾ ਡੋਰ ਅਤੇ ਅਸਮਾਨ ਵਿੱਚ ਰੇਡੀਏਸ਼ਨ ਕਰਕੇ ਪੰਛੀਆਂ ਲਈ ਰਹਿਣ ਲਈ ਬਸੇਰੇ ਨਹੀਂ ਸਨ ਜਿਸ ਕਰਕੇ ਜੈਨ ਸਮਾਜ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਪੰਛੀਆਂ ਨੂੰ ਆਪਣੇ ਘਰ ਮਿਲ ਸਕਣ।
ਸੇਵਾ ਟਰੱਸਟ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਕਾਫੀ ਸ਼ਲਾਘਾ ਹੋ ਰਹੀ ਹੈ। ਆਧੁਨਿਕ ਸਮੇਂ ਵਿੱਚ ਪੰਛੀਆਂ ਦੀ ਹੋਂਦ ਨੂੰ ਲੈ ਕੇ ਕਈ ਚੁਣੌਤੀਆਂ ਹਨ। ਇਸ ਕਾਰਨ ਸੇਵਾ ਟਰੱਸਟ ਨੇ ਪੰਛੀਆਂ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ, ਜਿਸ ਦੀ ਚਹੁੰ-ਪਾਸੜ ਤਾਰੀਫ ਹੋ ਰਹੀ ਹੈ।

ਇਹ ਵੀ ਪੜ੍ਹੋ : Jalandhar Lok Sabha bypoll election 2023: ਭਾਜਪਾ ਨੇ ਜਲੰਧਰ ਜਿਮਨੀ ਚੋਣਾਂ ਲਈ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਐਲਾਨਿਆ ਉਮੀਦਵਾਰ

Trending news