Kantara 2 News: ਰਿਸ਼ਭ ਸ਼ੈਟੀ ਨੇ ਕਾਂਤਾਰਾ-2 ਨੂੰ ਲੈ ਕੇ ਦਿੱਤੀ ਵੱਡੀ ਅਪਡੇਟ, ਜਾਣੋ ਫਿਲਮ ਦੇ ਕਿਸ ਹਿੱਸੇ 'ਤੇ ਹੋਇਆ ਕੰਮ ਸ਼ੁਰੂ
Advertisement
Article Detail0/zeephh/zeephh1622535

Kantara 2 News: ਰਿਸ਼ਭ ਸ਼ੈਟੀ ਨੇ ਕਾਂਤਾਰਾ-2 ਨੂੰ ਲੈ ਕੇ ਦਿੱਤੀ ਵੱਡੀ ਅਪਡੇਟ, ਜਾਣੋ ਫਿਲਮ ਦੇ ਕਿਸ ਹਿੱਸੇ 'ਤੇ ਹੋਇਆ ਕੰਮ ਸ਼ੁਰੂ

Kantara 2 News: ਰਿਸ਼ਭ ਸ਼ੈਟੀ ਵੱਲੋਂ ਬਣਾਈ ਗਈ ਸ਼ਾਨਦਾਰ ਫਿਲਮ ਕਾਂਤਾਰਾ ਤੋਂ ਬਾਅਦ ਲੋਕ ਕਾਂਤਾਰਾ-2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਿਸ਼ਭ ਸ਼ੈਟੀ ਨੇ ਕਾਂਤਾਰਾ-2 ਨੂੰ ਲੈ ਕੇ ਵੱਡੀ ਅਪਟਡੇਟ ਦਿੱਤੀ ਹੈ।

Kantara 2 News: ਰਿਸ਼ਭ ਸ਼ੈਟੀ ਨੇ ਕਾਂਤਾਰਾ-2 ਨੂੰ ਲੈ ਕੇ ਦਿੱਤੀ ਵੱਡੀ ਅਪਡੇਟ, ਜਾਣੋ ਫਿਲਮ ਦੇ ਕਿਸ ਹਿੱਸੇ 'ਤੇ ਹੋਇਆ ਕੰਮ ਸ਼ੁਰੂ

Kantara 2 News: ਰਿਸ਼ਭ ਸ਼ੈੱਟੀ ਦੀ ਫਿਲਮ ਕਾਂਤਾਰਾ ਪਿਛਲੇ ਸਾਲ ਦੀਆਂ ਸਭ ਤੋਂ ਚਰਚਿਤ ਫਿਲਮਾਂ ਵਿੱਚੋਂ ਇੱਕ ਸੀ। ਸਾਊਥ ਦੇ ਨਾਲ-ਨਾਲ ਇਸ ਫਿਲਮ ਨੇ ਹਿੰਦੀ ਬੈਲਟ 'ਚ ਵੀ ਕਾਫੀ ਕਮਾਈ ਕੀਤੀ। ਛੋਟੇ ਬਜਟ 'ਚ ਬਣੀ ਇਸ ਫਿਲਮ ਨੇ ਟਿਕਟ ਖਿੜਕੀ 'ਤੇ ਕਈ ਰਿਕਾਰਡ ਬਣਾਏ। ਫਿਲਮ ਤੋਂ ਬਾਅਦ ਦਰਸ਼ਕ ਇਸ ਤੋਂ ਅੱਗੇ ਦੀ ਕਹਾਣੀ ਬਾਰੇ ਜਾਣਨ ਲਈ ਬਹੁਤ ਉਤਸੁਕ ਸਨ, ਜਿਸ ਨੂੰ ਦੇਖਦੇ ਹੋਏ ਨਿਰਮਾਤਾਵਾਂ ਨੇ ਇਸ ਦੇ ਪ੍ਰੀਕਵਲ ਦਾ ਐਲਾਨ ਕੀਤਾ। ਹੁਣ ਉਗਾਦੀ ਦੇ ਮੌਕੇ 'ਤੇ ਫਿਲਮ ਦੇ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ।

ਉਗਾਦੀ ਦੇ ਤਿਉਹਾਰ ਮੁੱਖ ਤੌਰ 'ਤੇ ਦੱਖਣੀ ਭਾਰਤ ਦੇ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਰਾਜਾਂ ਵਿੱਚ ਮਨਾਇਆ ਜਾਂਦਾ ਹੈ। ਇਸ ਸ਼ੁਭ ਦਿਨ 'ਤੇ ਦੱਖਣ ਭਾਰਤ 'ਚ ਲੋਕ ਨਵੇਂ ਕੰਮ ਦੀ ਸ਼ੁਰੂਆਤ ਵੀ ਕਰਦੇ ਹਨ। ਇਸ ਲਈ ਰਿਸ਼ਭ ਸ਼ੈੱਟੀ ਨੇ ਵੀ ਆਪਣੀ ਬਹੁ-ਚਰਚਿਤ ਫਿਲਮ 'ਕਾਂਤਾਰਾ 2' ਲਈ ਇਸ ਖਾਸ ਦਿਨ ਨੂੰ ਚੁਣਿਆ ਹੈ। 'ਕਾਂਤਾਰਾ 2' ਦੀ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਐਂਟਰੀ ਕੀਤੀ ਹੈ।

ਇਹ ਵੀ ਪੜ੍ਹੋ : Punjab Budget Session News: ਸੀਐਮ ਮਾਨ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦਾ ਮਤਾ ਕੀਤਾ ਪਾਸ

ਟਵਿੱਟਰ 'ਤੇ ਹੋਮਬਾਲੇ ਨੇ ਆਪਣੇ ਅਧਿਕਾਰਤ ਬਿਆਨ 'ਚ ਦੱਸਿਆ ਕਿ ਇਸ ਫਿਲਮ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਟਵੀਟ ਮੁਤਾਬਕ ਕਾਂਤਾਰਾ ਦੇ ਦੂਜੇ ਭਾਗ ਦੀ ਸਕ੍ਰਿਪਟ ਰਾਈਟਿੰਗ ਹੋ ਚੁੱਕੀ ਹੈ। ਪ੍ਰੋਡਕਸ਼ਨ ਹਾਊਸ ਨੇ ਟਵੀਟ ਕੀਤਾ, "ਉਗਾਦੀ ਅਤੇ ਨਵੇਂ ਸਾਲ ਦੇ ਇਸ ਸ਼ੁਭ ਮੌਕੇ 'ਤੇ, ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕਾਂਤਾਰਾ ਦੇ ਦੂਜੇ ਭਾਗ ਦੀ ਲਿਖਤ ਸ਼ੁਰੂ ਹੋ ਗਈ ਹੈ। ਅਸੀਂ ਤੁਹਾਡੇ ਲਈ ਇੱਕ ਹੋਰ ਸ਼ਾਨਦਾਰ ਕਹਾਣੀ ਲਿਆਉਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਜੋ ਕੁਦਰਤ ਨਾਲ ਸਾਡੇ ਸਬੰਧ ਨੂੰ ਦਰਸਾਉਂਦੀ ਹੈ। ਹੁਣ ਇਸ ਟਵੀਟ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਯੂਜ਼ਰ ਨੇ ਲਿਖਿਆ, ''ਇਸ ਦੇ ਦੂਜੇ ਪਾਰਟ ਦਾ ਬੇਸਬਰੀ ਨਾਲ ਇੰਤਜ਼ਾਰ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ, ''ਇਕ ਹੋਰ ਮਾਸਟਰਪੀਸ ਜਲਦ ਆ ਰਿਹਾ ਹੈ।'' ਇਸ ਤੋਂ ਇਲਾਵਾ ਕਈ ਲੋਕ ਇਸ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦੇ ਰਹੇ ਹਨ।

ਇਹ ਵੀ ਪੜ੍ਹੋ : Earthquake in Delhi News: ਦਿੱਲੀ 'ਚ ਮੁੜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਜਾਣੋ ਕਿੰਨੀ ਸੀ ਤੀਬਰਤਾ

Trending news