ਆਪਣੀ ਸਕਿਨ ਟੋਨ ਮੁਤਾਬਕ ਨਿਊਡ ਲਿਪਸਟਿਕ ਦੀ ਚੋਣ ਕਰੋ, ਜਾਣੋ ਇਸ ਦਾ ਸਹੀ ਤਰੀਕਾ

Manpreet Singh
Jan 16, 2025

ਖੂਬਸੂਰਤੀ ਵਧਾਉਣ ਵਿਚ ਲਿਪਸਟਿਕ ਦਾ ਅਹਿਮ ਰੋਲ ਹੁੰਦਾ ਹੈ।

ਨਿਊਡ ਲਿਪਸਟਿਕ ਔਰਤਾਂ ਵਿਚ ਕਾਫ਼ੀ ਮਸ਼ਹੂਰ ਹੈ, ਕਿਉਂਕਿ ਇਹ ਚਿਹਰੇ ਨੂੰ ਨੈਚੁਰਲ ਅਤੇ ਪਰਫੈਕਟ ਲੁੱਕ ਦਿੰਦੀ ਹੈ।

ਘਰ ਤੋਂ ਬਾਹਰ ਨਿਕਲਣ ਵੇਲੇ ਔਰਤ ਮੇਕਅੱਪ ਕਰਦੀ ਹੈ ਜਾਂ ਨਹੀਂ, ਉਹ ਕਦੇ ਵੀ ਲਿਪਸਟਿਕ ਲਗਾਉਣਾ ਨਹੀਂ ਭੁੱਲਦੀ।

ਹੁਣ ਚਾਹੇ ਨੌਜਵਾਨ ਲੜਕੀਆਂ ਹੋਣ ਜਾਂ ਔਰਤਾਂ, ਹਰ ਕੋਈ ਨਿਊਡ ਸ਼ੇਡ ਦੀ ਵਰਤੋਂ ਕਰਨਾ ਪਸੰਦ ਕਰਦਾ ਹੈ।

ਮੇਕਅਪ ਨੂੰ ਫਾਇਨਲ ਟਚ ਲਿਪਸਟਿਕ ਨਾਲ ਹੀ ਦਿੱਤਾ ਜਾਂਦਾ ਹੈ ਜੋ ਚਿਹਰੇ ਦੀ ਸੁੰਦਰਤਾ ਨੂੰ ਹੋਰ ਵੀ ਵਧਾਉਂਦੀ ਹੈ।

ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੋਕਾਂ ਨੂੰ ਆਪਣੀ ਸਕਿਨ ਅੰਡਰਟੋਨ ਲਈ ਕਿਸ ਰੰਗ ਦੀ ਲਿਪਸਟਿਕ ਚੁਣਨੀ ਚਾਹੀਦੀ ਹੈ।

Skin Undertones Warm

ਜੇਕਰ ਤੁਹਾਡੀ ਸਕਿਨ ਅੰਡਰਟੋਨ ਵਾਰਮ ਹੈ ਤਾਂ ਪੀਚੀ ਸ਼ੇਡ ਦੀ ਲਿਪਸਟਿਕ ਤੁਹਾਡੇ ਲੁੱਕ ਨੂੰ ਪ੍ਰਫੈਕਟ ਨਿਖਾਰ ਦਵੇਗੀ।

Skin Undertones Cool

ਜੇਕਰ ਤੁਹਾਡੀ ਸਕਿਨ ਦਾ ਰੰਗ Cool ਹੈ ਤਾਂ ਗੁਲਾਬੀ ਜਾਂ ਲਾਲ ਰੰਗ ਦੀ ਨਿਊਡ ਲਿਪਸਟਿਕ ਤੁਹਾਡੀ ਸਕਿਨ ਦੇ ਰੰਗ ਨੂੰ ਹੋਰ ਵੀ ਨਿਖਾਰ ਦੇਵੇਗੀ।

Skin Undertones Neutral

ਪੀਚ-ਕੈਰੇਮਲ ਹਲਕੇ ਭੂਰੇ ਰੰਗ ਦੀ ਲਿਪਸਟਿਕ ਨਿਊਟਰਲ ਅੰਡਰਟੋਨਸ ਵਾਲੀਆਂ ਔਰਤਾਂ ਲਈ ਸਭ ਤੋਂ ਵਧੀਆ ਹੈ।

Skin Tone Fair

ਜੇਕਰ ਤੁਹਾਡੀ ਸਕਿਨ ਟੋਨ ਫੇਅਰ ਹੈ ਤਾਂ ਪਿੰਕ ਅਤੇ ਪੀਚੀ ਨਿਊਡਸ ਤੁਹਾਨੂੰ ਚੰਗੇ ਲੱਗਣਗੇ।

Medium Skin Tone

ਜੇਕਰ ਤੁਹਾਡੀ ਸਕਿਨ ਟੋਨ ਮੱਧਮ ਹੈ ਤਾਂ ਤੁਸੀਂ ਬੇਜ ਜਾਂ ਬ੍ਰਾਊਨ ਨਿਊਡਸ ਚੁਣ ਸਕਦੇ ਹੋ।

Deep Skin Tone

ਜੇਕਰ ਤੁਹਾਡੀ ਸਕਿਨ ਟੋਨ ਡੀਪ ਹੈ ਤਾਂ ਤੁਸੀਂ ਭੂਰੇ ਜਾਂ ਡੀਪ ਨਿਊਡ ਸ਼ੇਡਜ਼ ਦੀ ਚੋਣ ਕਰ ਸਕਦੇ ਹੋ।

VIEW ALL

Read Next Story