ਕੌਫੀ ਨਾਲ ਘਰ ਵਿੱਚ ਤਿਆਰ ਕਰੋ ਸਕਿਨ ਸ਼ਾਨਦਾਰ ਪ੍ਰੋਡਕਟ, ਸਕਿਨ ਕਰੇਗੀ ਦੁੱਗਣੀ ਗਲੋਅ

Manpreet Singh
Dec 14, 2024

ਚਿਹਰੇ ਨੂੰ ਨਿਖਾਰਨ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸਕਿਨ ਕੇਅਰ ਪ੍ਰੋਡਕਟ ਉਪਲਬਧ ਹਨ।

ਪਰ ਅੱਜਕੱਲ੍ਹ ਪ੍ਰੋਡਕਟਸ ਵਿੱਚ ਕਈ ਤਰ੍ਹਾਂ ਦੇ ਕੈਮਿਕਲ ਦੀ ਮਿਲਾਵਟ ਕਾਰਨ ਲੋਕ ਇਸ ਦੀ ਵਰਤੋਂ ਕਰਨ ਤੋਂ ਝਿਜਕਦੇ ਹਨ।

ਕੌਫੀ ਨਾ ਸਿਰਫ਼ ਤੁਹਾਨੂੰ ਤਰੋ-ਤਾਜ਼ਾ ਰੱਖਦੀ ਹੈ ਬਲਕਿ ਇਹ ਤੁਹਾਡੀ ਸਕਿਨ ਨੂੰ ਵੀ ਤਰੋਤਾਜ਼ਾ ਰੱਖ ਸਕਦੀ ਹੈ।

ਕੌਫੀ ਨੂੰ ਆਪਣੇ ਸਰੀਰ ਅਤੇ ਚਿਹਰੇ 'ਤੇ ਕਈ ਤਰੀਕਿਆਂ ਨਾਲ ਲਗਾ ਕੇ ਤੁਸੀਂ ਖੁਦ ਨੂੰ ਖੂਬਸੂਰਤ ਬਣਾ ਸਕਦੇ ਹੋ।

ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਨ੍ਹਾਂ ਦੀ ਵਰਤੋਂ ਆਪਣੀ ਸਕਿਨ 'ਤੇ ਕਿਵੇਂ ਕਰ ਸਕਦੇ ਹੋ।

Face Scrub

ਇਸ ਨੂੰ ਬਣਾਉਣ ਲਈ 1 ਚਮਚ ਕੌਫੀ ਪਾਊਡਰ ਅਤੇ 1 ਚਮਚ ਸ਼ਹਿਦ ਜਾਂ ਦਹੀ ਨੂੰ ਮਿਲਾ ਕੇ ਸਕਰਬ ਬਣਾਓ।

Face Pack

ਇਸ ਫੇਸ ਪੈਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ 1 ਚਮਚ ਕੌਫੀ ਪਾਊਡਰ ਅਤੇ 1 ਚਮਚ ਐਲੋਵੇਰਾ ਜੈੱਲ ਨੂੰ ਮਿਲਾ ਕੇ ਪੇਸਟ ਬਣਾਓ।

Eye Mask

ਇਸਦੇ ਲਈ ਤੁਹਾਨੂੰ 1 ਚਮਚ ਕੌਫੀ ਪਾਊਡਰ ਅਤੇ 1 ਚਮਚ ਨਾਰੀਅਲ ਤੇਲ ਦੀ ਲੋੜ ਹੋਵੇਗੀ। ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਓ।

Body Scrub

1/2 ਕੱਪ ਕੌਫੀ ਪਾਊਡਰ ਅਤੇ 1/4 ਕੱਪ ਨਾਰੀਅਲ ਤੇਲ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲੈਣ ਤੋਂ ਬਾਅਦ ਨਹਾਉਣ ਤੋਂ ਪਹਿਲਾਂ ਇਸ ਨੂੰ ਸਕਰਬ ਦੀ ਤਰ੍ਹਾਂ ਵਰਤੋ।

Anti-Aging Mask

ਇਸ ਮਾਸਕ ਨੂੰ ਬਣਾਉਣ ਲਈ ਤੁਹਾਨੂੰ 1 ਚਮਚ ਕੌਫੀ ਪਾਊਡਰ ਅਤੇ ਇੱਕ ਚਮਚ ਕਰੀਮ ਦੀ ਲੋੜ ਹੋਵੇਗੀ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story