ਸਰਦੀਆਂ ਵਿੱਚ ਵਾਰ-ਵਾਰ ਰੁੱਖੇ ਹੋ ਰਹੇ ਹੱਥਾਂ ਤੋਂ ਪਰੇਸ਼ਾਨ ਹੋ ਤਾਂ ਜ਼ਰੂਰ ਅਜ਼ਮਾਓ ਇਹ ਤਰੀਕੇ

Manpreet Singh
Dec 16, 2024

ਸਰਦੀਆਂ ਦੇ ਵਿੱਚ ਹੱਥਾਂ ਦਾ ਖੁਸ਼ਕ ਹੋਣਾ ਇੱਕ ਆਮ ਸਮੱਸਿਆ ਹੈ।

ਸਰੀਰ ਵਿੱਚ ਨਮੀ ਘੱਟ ਹੋਣ ਦੇ ਕਾਰਨ ਹੱਥਾਂ ਦੀ ਖੁਸ਼ਕੀ ਵੱਧ ਜਾਂਦੀ ਹੈ।

ਇਹ ਸਮੱਸਿਆ ਵਾਰ- ਵਾਰ ਹੱਥਾਂ ਦਾ ਧੋਣਾ, ਕਠੋਰ ਸਾਬਣ ਦੀ ਵਰਤੋਂ ਜਾਂ ਫਿਰ ਹੱਥਾਂ ਦੀ ਦੇਖਭਾਲ ਨਾ ਕਰਨਾ ਆ ਸਕਦੀ ਹੈ।

ਹੱਥਾਂ ਦੇ ਰੂਖਾਪਨ ਨੂੰ ਦੂਰ ਕਰਨ ਲਈ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਲੋਸ਼ਨ ਮਿਲਦੇ ਹਨ ।

ਆਉ ਜਾਣਦੇ ਹਾਂ ਕੁੱਝ ਅਜਿਹੇ ਤਰੀਕੇ ਜਿਸ ਨਾਲ ਤੁਸੀਂ ਆਪਣੇ ਹੱਥਾਂ ਦੀ ਖੁਸ਼ਕੀ ਨੂੰ ਦੂਰ ਕਰ ਸਕਦੇ ਹੋ...

Use Right water to Wash Your Hands

ਠੰਡੇ ਮੌਸਮ ਵਿੱਚ ਗਰਮ ਪਾਣੀ ਨਾਲ ਹੱਥ ਧੋਣ ਤੋਂ ਬਚੋਂ, ਗਰਮ ਪਾਣੀ ਚਮੜੀ ਤੋਂ ਨਮੀ ਨੂੰ ਦੂਰ ਕਰ ਸਕਦਾ ਹੈ।

Right Moisturizer

ਸਰਦੀਆਂ ਦੇ ਮੌਸਮ ਵਿੱਚ, ਹਮੇਸ਼ਾ ਲੋਸ਼ਨ ਦੀ ਵਰਤੋਂ ਕਰੋ ਜਿਸ ਵਿੱਚ ਗਲੀਸਰੀਨ, ਹਾਈਲੂਰੋਨਿਕ ਐਸਿਡ ਅਤੇ ਸ਼ੀਆ ਬਟਰ ਵਰਗੇ ਤੱਤ ਹੁੰਦੇ ਹਨ।

Do Not Wash Hands Frequently

ਸਰਦੀਆਂ ਦੇ ਮੌਸਮ ਵਿੱਚ ਵਾਰ-ਵਾਰ ਸਾਬਣ ਨਾਲ ਹੱਥ ਧੋਣ ਨਾਲ ਖੁਸ਼ਕੀ ਹੋ ਸਕਦੀ ਹੈ।

Apply Sunscreen

ਆਪਣੇ ਚਿਹਰੇ ਦੀ ਤਰ੍ਹਾਂ ਘਰ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਹੱਥਾਂ 'ਤੇ ਸਨਸਕ੍ਰੀਨ ਲਗਾਓ, ਸੂਰਜ ਦੀਆਂ ਕਿਰਨਾਂ ਤਵੱਚਾ ਨੂੰ ਖੁਸ਼ਕ ਕਰ ਸਕਦੀਆਂ ਹਨ।

Use Scrub

ਸਰਦੀਆਂ ਦੇ ਮੌਸਮ ਵਿੱਚ ਹਫ਼ਤੇ 'ਚ ਇੱਕ ਵਾਰ ਆਪਣੇ ਹੱਥਾਂ ਨੂੰ ਹਲਕੇ ਸਕਰਬ ਕਰੋ ਤਾਂ ਕਿ ਡੈੱਡ ਸਕਿਨ ਨੂੰ ਹਟਾਇਆ ਜਾ ਸਕੇ।

Disclaimer

ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਜ਼ੀ ਮੀਡੀਆ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story