ਸਰਦੀਆਂ ਵਿੱਚ ਪੀਓ ਹਰੀਆਂ ਸਬਜ਼ੀਆਂ ਨਾਲ ਬਣਿਆ ਸੂਪ, ਮਿਲਣਗੇ ਗਜਬ ਦੇ ਫਾਇਦੇ

Manpreet Singh
Dec 17, 2024

ਸਰਦੀਆਂ ਦੇ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਮਿਲਦੀਆਂ ਹਨ।

ਹਰੀਆਂ ਸਬਜ਼ੀਆਂ ਵਿਟਾਮਿਨ, ਫਾਈਬਰ, ਮਿਨਰਸਲ ਸਮੇਤ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ।

ਹਰੀਆਂ ਸਬਜ਼ੀਆਂ ਦੀ ਵਰਤੋਂ ਸਬਜ਼ੀ ਤੋਂ ਇਲਾਵਾ ਸੂਪ ਵਿੱਚ ਵੀ ਕੀਤੀ ਜਾ ਸਕਦੀ ਹੈ।

ਅਕਸਰ ਲੋਕ ਸਰਦੀਆਂ ਵਿੱਚ ਚਿਕਨ, ਚਨੇ ਅਤੇ ਟਮਾਟਰ ਦਾ ਸੂਪ ਪੀਂਦੇ ਹਨ।

ਪਰ ਤੁਸੀਂ ਚਾਹੋ ਤਾਂ ਮਿਕਸਡ ਵੈਜ ਸੂਪ ਬਣਾ ਕੇ ਵੀ ਸਰਦੀਆਂ ਦਾ ਆਨੰਦ ਲੈ ਸਕਦੇ ਹੋ।

ਤੁਸੀਂ ਮਟਰ, ਗਾਜਰ, ਗੋਭੀ ਸਮੇਤ ਹੋਰ ਹਰੀਆਂ ਸਬਜ਼ੀਆਂ ਦਾ ਸੂਪ ਬਣਾਕੇ ਪੀ ਸਕਦੇ ਹੋ।

ਆਓ ਜਾਣਦੇ ਹਾਂ ਸਰਦੀਆਂ ਵਿੱਚ ਸਬਜ਼ੀਆਂ ਦਾ ਸੂਪ ਪੀਣ ਦੇ ਫਾਇਦੇ...

Weakness

ਸਰਦੀਆਂ 'ਚ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ ਆਪਣੀ ਇਮਿਊਨਿਟੀ ਨੂੰ ਵਧਾਉਣ ਲਈ ਰੋਜ਼ਾਨਾ ਸਬਜ਼ੀਆਂ ਦਾ ਸੂਪ ਪੀ ਸਕਦੇ ਹੋ।

Digestion

ਸੂਪ 'ਚ ਕਈ ਵਿਟਾਮਿਨ, ਮਿਨਰਲਸ ਅਤੇ ਫਾਈਬਰ ਪਾਏ ਜਾਂਦੇ ਹਨ ਜੋ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।

Body Heat

ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਰੋਜ਼ਾਨਾ ਸੂਪ ਦਾ ਸੇਵਨ ਕਰ ਸਕਦੇ ਹੋ।

Vitamins and Minerals

ਸਬਜ਼ੀਆਂ ਵਿੱਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਕਰਕੇ ਸੂਪ ਪੀਣਾ ਤੁਹਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੋ ਸਕਦਾ ਹੈ।

Weight Loss

ਸਬਜ਼ੀਆਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਆਹਾਰ ਪਾਏ ਜਾਂਦੇ ਹਨ, ਜੋ ਤੁਹਾਡੀ ਸਰੀਰ ਦੇ ਮੋਟਾਪੇ ਨੂੰ ਘੱਟ ਕਰਨ ਵਿੱਚ ਕਾਰਗਾਰ ਹੁੰਦੇ ਹਨ।

Low Calories and Fats

ਸਬਜ਼ੀਆਂ ਵਿੱਚ ਬਹੁਤ ਹੀ ਘੱਟ ਮਾਤਰਾ ਵਿੱਚ ਕੈਲਰੀ ਪਾਈ ਜਾਂਦੀ ਹੈ, ਜੋ ਸਰੀਰ ਵਿਚਲੀ ਚਰਬੀ ਨੂੰ ਘਟਾਉਣ ਵਿੱਚ ਮਦਦਗਾਰ ਹੁੰਦੀ ਹੈ।

Strengthens Bones

ਡਾਈਟ ਵਿੱਚ ਸੂਪ ਨੂੰ ਸ਼ਾਮਿਲ ਕਰਨ ਨਾਲ ਹੱਡੀਆਂ ਦੀ ਮਜ਼ਬੂਤੀ ਵੱਧ ਜਾਂਦੀ ਹੈ ਅਤੇ ਸਰੀਰ ਵਿੱਚ ਫੁਰਤੀ ਆ ਜਾਂਦੀ ਹੈ।

Disclaimer

ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਜ਼ੀ ਮੀਡੀਆ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story