Viral News: ਲਾਟਰੀ ਨਿਕਲਣ ਤੋਂ ਬਾਅਦ ਔਰਤ ਨੇ ਇੰਝ ਕੀਤਾ ਪੈਸਿਆਂ ਦਾ ਇਸਤੇਮਾਲ, ਬਾਅਦ 'ਚ 'ਬਦਲਿਆ' ਪਤੀ
Advertisement

Viral News: ਲਾਟਰੀ ਨਿਕਲਣ ਤੋਂ ਬਾਅਦ ਔਰਤ ਨੇ ਇੰਝ ਕੀਤਾ ਪੈਸਿਆਂ ਦਾ ਇਸਤੇਮਾਲ, ਬਾਅਦ 'ਚ 'ਬਦਲਿਆ' ਪਤੀ

Viral News: ਥਾਈਲੈਂਡ 'ਚ ਇੱਕ ਔਰਤ ਨੇ ਲਾਟਰੀ 'ਚ ਕਰੀਬ 2.9 ਕਰੋੜ ਰੁਪਏ ਜਿੱਤੇ ਅਤੇ ਇਸ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਕਰ ਲਿਆ। ਇਹ ਜਾਣ ਕੇ ਉਸ ਦਾ ਪਹਿਲਾ ਪਤੀ ਹੈਰਾਨ ਰਹਿ ਗਿਆ।

Viral News: ਲਾਟਰੀ ਨਿਕਲਣ ਤੋਂ ਬਾਅਦ ਔਰਤ ਨੇ ਇੰਝ ਕੀਤਾ ਪੈਸਿਆਂ ਦਾ ਇਸਤੇਮਾਲ, ਬਾਅਦ 'ਚ 'ਬਦਲਿਆ' ਪਤੀ

Viral News: ਦੇਸ਼ ਵਿਦੇਸ਼ ਦੀਆਂ ਅਜੀਬ ਖਬਰਾਂ ਅਸੀਂ ਸੁਣਦੇ ਰਹਿੰਦੇ ਹਾਂ। ਹਰ ਦਿਨ ਅਸੀਂ ਸੋਸ਼ਲ ਮੀਡਿਆ 'ਤੇ ਅਜੀਬ ਮਾਮਲੇ ਸੁਣਦੇ ਹਾਂ ਅਜਿਹਾ ਹੀ ਇੱਕ ਮਾਮਲਾ ਹੋਰ ਸਾਹਮਣੇ ਆ ਰਿਹਾ ਹੈ ਜਿਥੇ ਥਾਈਲੈਂਡ ਦਾ ਇੱਕ ਵਿਅਕਤੀ ਹੈਰਾਨ ਰਹਿ ਗਿਆ ਜਦੋਂ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ ਨੇ 2.9 ਕਰੋੜ ਰੁਪਏ (12 ਮਿਲੀਅਨ ਥਾਈ ਬਾਹਟ) ਦੀ ਲਾਟਰੀ ਜਿੱਤ ਲਈ ਅਤੇ ਫਿਰ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਲਿਆ।

ਇੱਕ ਰਿਪੋਰਟ ਮੁਤਾਬਿਕ 47 ਸਾਲ ਦੇ ਵਿਅਕਤੀ ਨੇ 11 ਮਾਰਚ ਨੂੰ ਆਪਣੀ ਪਤਨੀ ਖਿਲਾਫ ਕੇਸ ਦਰਜ ਕਰਵਾਇਆ। ਕੇਸ ਵਿੱਚ ਵਿਅਕਤੀ ਨੇ ਦੱਸਿਆ ਕਿ ਉਸਨੇ 20 ਸਾਲ ਪਹਿਲਾਂ ਔਰਤ ਨਾਲ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ ਵੀ ਹਨ।

ਵਿਅਕਤੀ ਵੱਲੋਂ ਦੱਸਿਆ ਗਿਆ ਕਿ ਉਸ 'ਤੇ 2 ਮਿਲੀਅਨ ਬਾਹਟ (ਥਾਈ ਕਰੰਸੀ) ਦਾ ਕਰਜ਼ਾ ਸੀ। ਅਜਿਹੀ ਸਥਿਤੀ ਵਿੱਚ, ਜੋੜੇ ਨੇ ਸਾਲ 2014 ਵਿੱਚ ਕੰਮ ਕਰਨ ਲਈ ਦੱਖਣੀ ਕੋਰੀਆ ਜਾਣ ਦਾ ਫੈਸਲਾ ਕੀਤਾ ਸੀ, ਤਾਂ ਜੋ ਉਹ ਕਰਜ਼ਾ ਵਾਪਸ ਕਰ ਸਕਣ। ਹਾਲਾਂਕਿ, ਵਿਅਕਤੀ ਨੇ ਬਾਅਦ ਵਿੱਚ ਵੀ ਦੱਖਣੀ ਕੋਰੀਆ ਵਿੱਚ ਕੰਮ ਕਰਨਾ ਜਾਰੀ ਰੱਖਿਆ। ਜਦੋਂ ਕਿ ਉਸਦੀ ਪਤਨੀ ਬੱਚਿਆਂ ਦੀ ਦੇਖਭਾਲ ਕਰਨ ਲਈ ਥਾਈਲੈਂਡ ਵਾਪਸ ਆ ਗਈ। ਇਸ ਸਮੇਂ ਦੌਰਾਨ, ਵਿਅਕਤੀ ਨੇ ਪਰਿਵਾਰ ਨੂੰ ਚਲਾਉਣ ਲਈ ਹਰ ਮਹੀਨੇ ਲਗਭਗ 27,000 ਤੋਂ 30,000 ਬਾਹਟ ਦੀ ਰਕਮ ਭੇਜਦਾ ਰਹਿੰਦਾ ਸੀ। 

ਇਹ ਵੀ ਪੜ੍ਹੋ: Firozpur Accident News: ਅਧਿਆਪਕਾਂ ਦੀ ਕਾਰ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰਾਈ, 3 ਦੀ ਮੌਕੇ 'ਤੇ ਹੋਈ ਮੌਤ 

ਵਿਅਕਤੀ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਪਤਨੀ ਨੇ 2.9 ਕਰੋੜ ਰੁਪਏ ਦੀ ਲਾਟਰੀ ਜਿੱਤਣ ਦੀ ਗੱਲ ਉਸ ਤੋਂ ਲੁਕੋਈ ਸੀ। ਵਿਅਕਤੀ ਨੇ ਉਸ ਨੂੰ ਕਈ ਫੋਨ ਕੀਤੇ, ਜਦੋਂ ਉਸਨੂੰ ਕਿਸੇ ਫੋਨ ਦਾ ਜਵਾਬ ਨਹੀਂ ਮਿਲਿਆ ਤਾਂ ਉਸਨੇ ਥਾਈਲੈਂਡ ਜਾਣ ਦਾ ਫੈਸਲਾ ਕੀਤਾ। ਉੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਕਿਸੇ ਪੁਲਿਸ ਮੁਲਾਜ਼ਮ ਨਾਲ ਵਿਆਹ ਕਰਵਾ ਲਿਆ ਸੀ।

ਵਿਅਕਤੀ ਨੇ ਦੱਸਿਆ ਕਿ ਮੈਂ ਹੈਰਾਨ ਸੀ ਅਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਮੈਂ ਬਹੁਤ ਨਿਰਾਸ਼ ਹਾਂ। ਮੈਨੂੰ ਉਮੀਦ ਨਹੀਂ ਸੀ ਕਿ 20 ਸਾਲਾਂ ਬਾਅਦ ਮੇਰੀ ਪਤਨੀ ਮੇਰੇ ਨਾਲ ਧੋਖਾ ਕਰੇਗੀ। ਮੇਰਾ ਬੈਂਕ ਵਿੱਚ ਕੁੱਲ 60,000 ਬਾਹਟ ਦਾ ਕਰਜ਼ ਬਕਾਇਆ ਹੈ ਕਿਉਂਕਿ ਮੈਂ ਉਸਨੂੰ ਹਰ ਮਹੀਨੇ ਪੈਸੇ ਭੇਜ ਰਿਹਾ ਸੀ। ਮੈਂ ਇਨਸਾਫ਼ ਅਤੇ ਪੈਸੇ ਦੀ ਮੰਗ ਕਰਨਾ ਚਾਹੁੰਦਾ ਹਾਂ ਜਿਸਦਾ ਮੈਂ ਹੱਕਦਾਰ ਹਾਂ।

ਦੂਜੇ ਪਾਸੇ ਉਸਦੀ ਪਤਨੀ ਨੇ ਕਿਹਾ ਕਿ ਲਾਟਰੀ ਜਿੱਤਣ ਤੋਂ ਕੁਝ ਸਾਲ ਪਹਿਲਾਂ ਉਸ ਨੇ ਵਿਅਕਤੀ ਨਾਲ ਬ੍ਰੇਕਅੱਪ ਕਰ ਲਿਆ ਸੀ ਅਤੇ ਇਕ ਪੁਲਿਸ ਅਧਿਕਾਰੀ ਨਾਲ ਵਿਆਹ ਕਰ ਲਿਆ ਸੀ। ਇਸ ਦੇ ਨਾਲ ਹੀ ਵਿਅਕਤੀ ਨੇ ਕਿਹਾ ਕਿ ਉਸ ਨੂੰ ਬ੍ਰੇਕਅੱਪ ਦੀ ਕੋਈ ਜਾਣਕਾਰੀ ਨਹੀਂ ਹੈ।

Trending news