Train Fare Reduce: ਸਸਤਾ ਹੋਵੇਗਾ ਰੇਲਗੱਡੀ ਦਾ ਸਫ਼ਰ; ਵੰਦੇ ਭਾਰਤ ਸਮੇਤ ਏਸੀ ਕਲਾਸ 'ਚ 25 ਫ਼ੀਸਦੀ ਤੱਕ ਘਟੇਗਾ ਕਿਰਾਇਆ
Advertisement
Article Detail0/zeephh/zeephh1771118

Train Fare Reduce: ਸਸਤਾ ਹੋਵੇਗਾ ਰੇਲਗੱਡੀ ਦਾ ਸਫ਼ਰ; ਵੰਦੇ ਭਾਰਤ ਸਮੇਤ ਏਸੀ ਕਲਾਸ 'ਚ 25 ਫ਼ੀਸਦੀ ਤੱਕ ਘਟੇਗਾ ਕਿਰਾਇਆ

Train Fare Reduce: ਰੇਲਵੇ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਰੇਲਵੇ ਨੇ ਕਿਰਾਇਆ 25 ਫ਼ੀਸਦੀ ਘੱਟ ਕਰਨ ਦਾ ਐਲਾਨ ਕੀਤਾ ਹੈ।

Train Fare Reduce: ਸਸਤਾ ਹੋਵੇਗਾ ਰੇਲਗੱਡੀ ਦਾ ਸਫ਼ਰ; ਵੰਦੇ ਭਾਰਤ ਸਮੇਤ ਏਸੀ ਕਲਾਸ 'ਚ 25 ਫ਼ੀਸਦੀ ਤੱਕ ਘਟੇਗਾ ਕਿਰਾਇਆ

Train Fare Reduce: ਕੇਂਦਰ ਸਰਕਾਰ ਨੇ ਰੇਲਵੇ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਵੰਦੇ ਭਾਰਤ ਐਕਸਪ੍ਰੈਸ ਸਮੇਤ ਸਾਰੀਆਂ ਟਰੇਨਾਂ ਦੇ ਏਸੀ ਚੇਅਰ ਕਾਰ, ਐਗਜ਼ੀਕਿਊਟਿਵ ਕਲਾਸ ਦੇ ਕਿਰਾਏ ਵਿੱਚ 25 ਫ਼ੀਸਦੀ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਕਈ ਦਿਨਾਂ ਤੋਂ ਕਿਰਾਏ ਵਿੱਚ ਕਟੌਤੀ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ। ਭਾਰਤੀ ਰੇਲਵੇ ਵੰਦੇ ਭਾਰਤ ਟਰੇਨਾਂ ਦੇ ਕਿਰਾਏ ਦੀ ਸਮੀਖਿਆ ਕਰ ਰਿਹਾ ਹੈ ਤਾਂ ਜੋ ਲਾਗਤ ਨੂੰ ਘੱਟ ਕੀਤਾ ਜਾ ਸਕੇ।

ਰੇਲਵੇ ਬੋਰਡ ਦੇ ਹੁਕਮਾਂ ਵਿੱਚ ਵੰਦੇ ਭਾਰਤ ਦਾ ਕਿਰਾਇਆ ਘਟਾਉਣ ਦੀ ਗੱਲ ਕਹੀ ਗਈ ਹੈ। ਹੁਕਮਾਂ 'ਚ ਰੇਲਵੇ ਦੇ ਉਨ੍ਹਾਂ ਜ਼ੋਨਾਂ ਨੂੰ ਵੀ ਰੇਲਗੱਡੀ ਦਾ ਕਿਰਾਇਆ ਘਟਾਉਣ ਲਈ ਕਿਹਾ ਗਿਆ ਹੈ। ਜਿਸ ਵਿੱਚ ਪਿਛਲੇ 30 ਦਿਨਾਂ ਦੌਰਾਨ 50 ਫੀਸਦੀ ਤੋਂ ਘੱਟ ਸੀਟਾਂ ਭਰੀਆਂ ਗਈਆਂ ਹਨ। ਚਰਚਾ ਸੀ ਕਿ ਰੇਲਵੇ ਕਿਰਾਏ ਦੀ ਸਮੀਖਿਆ ਕਰ ਰਿਹਾ ਹੈ। ਇਸੇ ਸਿਲਸਿਲੇ 'ਚ ਰੇਲਵੇ ਨੇ ਕਿਰਾਇਆ ਘਟਾਉਣ ਦਾ ਐਲਾਨ ਕੀਤਾ ਹੈ।

ਹਾਲ ਹੀ ਵਿੱਚ ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਭੋਪਾਲ-ਜਬਲਪੁਰ, ਇੰਦੌਰ-ਭੋਪਾਲ ਅਤੇ ਨਾਗਪੁਰ-ਬਿਲਾਸਪੁਰ ਵੰਦੇ ਭਾਰਤ ਟਰੇਨਾਂ ਦੇ ਟਿਕਟ ਕਿਰਾਏ ਦੀ ਸਮੀਖਿਆ ਕੀਤੀ ਜਾ ਰਹੀ ਹੈ। ਟਰੇਨਾਂ 'ਚ ਜ਼ਿਆਦਾਤਰ ਸੀਟਾਂ ਖ਼ਾਲੀ ਚੱਲ ਰਹੀਆਂ ਹਨ।
ਰੇਲਵੇ ਬੋਰਡ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ ਵੰਦੇ ਭਾਰਤ, ਅਨੁਭੂਤੀ ਤੇ ਵਿਸਟਾਡੋਮ ਕੋਚ ਵਾਲੀਆਂ ਸਾਰੀਆਂ ਟਰੇਨਾਂ 'ਚ ਏਸੀ ਚੇਅਰ ਕਾਰ ਤੇ ਐਗਜ਼ੀਕਿਊਟਿਵ ਕਲਾਸ ਦੇ ਕਿਰਾਏ 'ਚ ਯਾਤਰੀਆਂ ਦੀ ਗਿਣਤੀ ਦੇ ਆਧਾਰ 'ਤੇ 25 ਫੀਸਦੀ ਤੱਕ ਦੀ ਕਟੌਤੀ ਕੀਤੀ ਜਾਵੇਗੀ। ਹੁਕਮਾਂ ਅਨੁਸਾਰ ਕਿਰਾਏ 'ਚ ਰਿਆਇਤ ਆਵਾਜਾਈ ਦੇ ਪ੍ਰਤੀਯੋਗੀ ਢੰਗਾਂ ਦੇ ਕਿਰਾਏ 'ਤੇ ਵੀ ਨਿਰਭਰ ਕਰੇਗੀ।

ਇਹ ਵੀ ਪੜ੍ਹੋ : Ludhiana Triple Murder case: ਲੁਧਿਆਣਾ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਤੀਹਰਾ ਕਤਲ ਮਾਮਲਾ, ਜਾਣੋ ਕੌਣ ਸੀ ਕਾਤਲ

ਰੇਲਵੇ ਬੋਰਡ ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਬੇਸਿਕ ਕਿਰਾਏ 'ਤੇ ਰਿਆਇਤ ਵੱਧ ਤੋਂ ਵੱਧ 25 ਫੀਸਦੀ ਤੱਕ ਹੋ ਸਕਦੀ ਹੈ। ਰਿਜ਼ਰਵੇਸ਼ਨ ਫੀਸ, ਸੁਪਰਫਾਸਟ ਸਰਚਾਰਜ, ਜੀਐਸਟੀ ਵਰਗੇ ਹੋਰ ਖਰਚੇ ਵਾਧੂ ਲਏ ਜਾ ਸਕਦੇ ਹਨ। ਯਾਤਰੀਆਂ ਦੀ ਗਿਣਤੀ ਦੇ ਆਧਾਰ 'ਤੇ ਕਿਸੇ ਵੀ ਸ਼੍ਰੇਣੀ ਜਾਂ ਸਾਰੀਆਂ ਸ਼੍ਰੇਣੀਆਂ ਵਿੱਚ ਰਿਆਇਤ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : Panipat Encounter: ਐਨਕਾਊਂਟਰ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਆਰੋਪੀ ਪ੍ਰਿਅਵਰਤ ਫੌਜੀ ਦਾ ਭਰਾ!

 

Trending news