LPG Cylinder Price: ਮਈ ਦੇ ਪਹਿਲੇ ਦਿਨ ਮਿਲੀ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੀਂ ਕੀਮਤ
Advertisement
Article Detail0/zeephh/zeephh2229538

LPG Cylinder Price: ਮਈ ਦੇ ਪਹਿਲੇ ਦਿਨ ਮਿਲੀ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੀਂ ਕੀਮਤ

LPG Cylinder Price 1 May 2024: ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ।

LPG Cylinder Price:  ਮਈ ਦੇ ਪਹਿਲੇ ਦਿਨ ਮਿਲੀ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੀਂ ਕੀਮਤ

LPG Cylinder Price Cut Today: ਮਈ ਦੇ ਪਹਿਲੇ ਦਿਨ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸ ਲ  LPG ਸਿਲੰਡਰ ਸਸਤਾ ਹੋ ਗਿਆ ਹੈ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਮਈ ਦੇ ਪਹਿਲੇ ਦਿਨ LPG ਸਿਲੰਡਰ (LPG Cylinder Price Update) ਦੀ ਕੀਮਤ 'ਚ ਸੋਧ ਕੀਤੀ ਹੈ। ਸਿਲੰਡਰ ਦੇ ਨਵੇਂ ਰੇਟ ਅੱਜ ਤੋਂ ਲਾਗੂ ਹੋ ਗਏ ਹਨ। ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 19 ਰੁਪਏ ਦੀ ਕਟੌਤੀ ਕੀਤੀ ਹੈ। ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਮਹੀਨੇ ਕਟੌਤੀ ਕੀਤੀ ਗਈ ਹੈ।

ਸਿਲੰਡਰ ਦੀਆਂ ਕੀਮਤਾਂ 'ਚ 19-20 ਰੁਪਏ ਦੀ ਕਮੀ 
ਦੇਸ਼ 'ਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਮੁੰਬਈ ਤੱਕ ਸਿਲੰਡਰ ਦੀਆਂ ਕੀਮਤਾਂ 'ਚ 19-20 ਰੁਪਏ ਦੀ ਕਮੀ (LPG Cylinder Price Cut Today) ਆਈ ਹੈ। ਨਵੇਂ ਸਿਲੰਡਰ ਦੀਆਂ ਕੀਮਤਾਂ IOCL ਦੀ ਵੈੱਬਸਾਈਟ 'ਤੇ ਅਪਡੇਟ ਕੀਤੀਆਂ ਗਈਆਂ ਹਨ, ਜੋ ਕਿ 1 ਮਈ, 2024 ਤੋਂ ਲਾਗੂ ਹਨ।

ਦਿੱਲੀ 
ਦਿੱਲੀ 'ਚ 19 ਰੁਪਏ, ਕੋਲਕਾਤਾ 'ਚ 20 ਰੁਪਏ ਸਸਤੇ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ 1 ਮਈ ਤੋਂ ਰਾਜਧਾਨੀ ਦਿੱਲੀ 'ਚ 9 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ 19 ਰੁਪਏ (ਦਿੱਲੀ ਐੱਲ.ਪੀ.ਜੀ. ਕੀਮਤ) ਦੀ ਕਟੌਤੀ ਕੀਤੀ ਗਈ ਹੈਅਤੇ ਇਸ ਦੀ ਕੀਮਤ ਇਹ ਹੁਣ 1764.50 ਰੁਪਏ ਤੋਂ ਘੱਟ ਕੇ 1745.50 ਰੁਪਏ 'ਤੇ ਆ ਗਿਆ ਹੈ।

ਇਹ ਵੀ ਪੜ੍ਹੋ:  Machhiwara Pizza Cockroach: ਤੁਸੀਂ ਵੀ ਹੋ ਪੀਜ਼ੇ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ; ਪੀਜ਼ੇ 'ਚੋਂ ਕਾਕਰੋਚ ਮਿਲਣ ਮਗਰੋਂ ਹੰਗਾਮਾ 

ਇਸੇ ਤਰ੍ਹਾਂ ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ (LPG Cylinder Price Cut Today)  ਦੀ ਕੀਮਤ 1717.50 ਰੁਪਏ ਤੋਂ ਘੱਟ ਕੇ 1698.50 ਰੁਪਏ ਹੋ ਗਈ ਹੈ। ਚੇਨਈ 'ਚ ਵੀ ਇਹ ਸਿਲੰਡਰ 19 ਰੁਪਏ ਸਸਤਾ ਹੋ ਗਿਆ ਹੈ ਅਤੇ ਇਸ ਦੀ ਕੀਮਤ 1930 ਰੁਪਏ ਤੋਂ ਘੱਟ ਕੇ 1911 ਰੁਪਏ ਹੋ ਗਈ ਹੈ।

ਹਾਲਾਂਕਿ ਕੋਲਕਾਤਾ 'ਚ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 1 ਰੁਪਏ ਹੋਰ ਯਾਨੀ 20 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਹੁਣ ਤੱਕ ਇਹ ਸਿਲੰਡਰ ਜੋ 1879 ਰੁਪਏ 'ਚ ਵਿਕ ਰਿਹਾ ਸੀ, ਹੁਣ ਇੱਥੇ 1859 ਰੁਪਏ ਹੋ ਗਿਆ ਹੈ।

Trending news