Amritpal Singh News: ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਵੀ ਪੰਜਾਬ ਪੁਲਿਸ ਚੌਕਸ; ਕਈ ਟਵਿੱਟਰ ਅਕਾਊਂਟ ਹੋਏ ਸਸਪੈਂਡ
Advertisement

Amritpal Singh News: ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਵੀ ਪੰਜਾਬ ਪੁਲਿਸ ਚੌਕਸ; ਕਈ ਟਵਿੱਟਰ ਅਕਾਊਂਟ ਹੋਏ ਸਸਪੈਂਡ

Amritpal Singh News:ਪੰਜਾਬ ਪੁਲਿਸ ਦੇ ਸਟੇਟ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਲਈ ਕਈ ਟੀਮਾਂ ਬਣਾਈਆਂ ਹਨ। ਸਾਰੀਆਂ ਟੀਮਾਂ ਨੂੰ ਕ੍ਰਮਵਾਰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ 'ਚ ਵੀਡੀਓ, ਆਡੀਓ, ਟਵਿੱਟਰ ਅਤੇ ਫੇਸਬੁੱਕ  'ਤੇ ਨਜ਼ਰ ਰੱਖੀ ਜਾ ਰਹੀ ਹੈ। ਟੀਮ ਨੂੰ ਜਿਵੇਂ ਹੀ ਕੋਈ ਗੁੰਮਰਾਹਕੁੰਨ ਸੂਚਨਾ ਮਿਲਦੀ ਹੈ ਤਾਂ ਟੀਮ ਸਭ ਤੋਂ ਪਹਿਲਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦੀ ਹੈ।

Amritpal Singh News: ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਉਣ ਵਾਲਿਆਂ 'ਤੇ ਵੀ ਪੰਜਾਬ ਪੁਲਿਸ ਚੌਕਸ; ਕਈ ਟਵਿੱਟਰ ਅਕਾਊਂਟ ਹੋਏ ਸਸਪੈਂਡ

Punjab Police Alert on Amritpal Case:  ਪੰਜਾਬ ਵਿੱਚ ਕਈ ਮਾਮਲਿਆਂ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਫ਼ਰਾਰ ਚੱਲ ਰਹੇ ਹਨ। ਬੀਤੇ ਕਈ ਦਿਨਾਂ ਤੋਂ ਸੀਟੀਵੀ ਫੁਟੇਜ਼ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਵੀ ਪੰਜਾਬ ਪੁਲਿਸ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾ ਕੇ ਮਾਹੌਲ ਖਰਾਬ ਕਰਨ ਵਾਲਿਆਂ 'ਤੇ 24 ਘੰਟੇ ਨਜ਼ਰ ਰੱਖ ਰਹੀ ਹੈ। ਹਰ ਪੋਸਟ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਜਿੱਥੇ ਭਾਰਤ ਵਿੱਚ 100 ਤੋਂ ਵੱਧ ਟਵਿੱਟਰ ਅਕਾਊਂਟ ਸਸਪੈਂਡ ਕੀਤੇ ਗਏ ਹਨ, ਉੱਥੇ ਹੀ ਕਈ ਲੋਕ ਇਸ ਵਿੱਚ ਸ਼ਾਮਲ ਹਨ। 

ਇਸ ਦੇ ਨਾਲ ਹੀ ਪੁਲਿਸ ਨੇ ਕਰੀਬ 950 ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਪੋਸਟਾਂ ਨੂੰ ਹਟਾ ਦਿੱਤਾ ਹੈ। ਜਦਕਿ ਕੁਝ ਫੇਸਬੁੱਕ ਪੇਜ ਨੂੰ ਬਲਾਕ ਕਰ ਦਿੱਤਾ ਗਿਆ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਨੂੰ ਵੀ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: Ram Rahim News: ਡੇਰਾਮੁਖੀ ਰਾਮ ਰਹੀਮ ਨੇ ਜੇਲ੍ਹ ਤੋਂ ਜਾਰੀ ਕੀਤਾ ਪੱਤਰ; ਪੈਰੋਕਾਰਾਂ ਨੂੰ ਕਹੀ ਇਹ ਵੱਡੀ ਗੱਲ 

ਪੰਜਾਬ ਪੁਲਿਸ ਦੇ ਸਟੇਟ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਲਈ ਕਈ ਟੀਮਾਂ ਬਣਾਈਆਂ ਹਨ। ਸਾਰੀਆਂ ਟੀਮਾਂ ਨੂੰ ਕ੍ਰਮਵਾਰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ 'ਚ ਵੀਡੀਓ, ਆਡੀਓ, ਟਵਿੱਟਰ ਅਤੇ ਫੇਸਬੁੱਕ  'ਤੇ ਨਜ਼ਰ ਰੱਖੀ ਜਾ ਰਹੀ ਹੈ। ਟੀਮ ਨੂੰ ਜਿਵੇਂ ਹੀ ਕੋਈ ਗੁੰਮਰਾਹਕੁੰਨ ਸੂਚਨਾ ਮਿਲਦੀ ਹੈ ਤਾਂ ਟੀਮ ਸਭ ਤੋਂ ਪਹਿਲਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦੀ ਹੈ।

ਇਸ ਤੋਂ ਬਾਅਦ ਪਹਿਲ ਦੇ ਆਧਾਰ 'ਤੇ ਉਸ ਸਮੱਗਰੀ ਨੂੰ ਉਥੋਂ ਹਟਾ ਦਿੱਤਾ ਜਾਂਦਾ ਹੈ। ਜੇਕਰ ਪੇਜ ਨੂੰ ਬਲੌਕ ਕਰਨਾ ਹੋਵੇ ਤਾਂ ਉਹ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੋ ਫਰਜ਼ੀ ਜਾਣਕਾਰੀ ਹੈ ਇਸ ਨੂੰ ਪੁਲਿਸ ਵੱਲੋਂ ਆਪਣੇ ਪੇਜ ਰਾਹੀਂ ਜਾਅਲੀ ਖ਼ਬਰਾਂ ਜਾਂ ਸੂਚਨਾ ਲਿਖ ਕੇ ਅਪਲੋਡ ਕੀਤਾ ਜਾਂਦਾ ਹੈ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਕਈ ਲੋਕਾਂ ਦੇ ਪੰਨਿਆਂ 'ਤੇ ਕਾਰਵਾਈ ਕੀਤੀ ਹੈ।

Trending news