Plane Crashed News: ਅਫ਼ਗਾਨਿਸਤਾਨ 'ਚ ਹਾਦਸਾਗ੍ਰਸਤ ਜਹਾਜ਼ ਭਾਰਤ ਦਾ ਨਹੀਂ ਸੀ-ਅਧਿਕਾਰੀ
Advertisement
Article Detail0/zeephh/zeephh2070585

Plane Crashed News: ਅਫ਼ਗਾਨਿਸਤਾਨ 'ਚ ਹਾਦਸਾਗ੍ਰਸਤ ਜਹਾਜ਼ ਭਾਰਤ ਦਾ ਨਹੀਂ ਸੀ-ਅਧਿਕਾਰੀ

Plane Crashed News: ਅਫ਼ਗਾਨਿਸਤਾਨ ਵਿੱਚ ਇੱਕ ਭਾਰਤੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀਆਂ ਰਿਪੋਰਟਾਂ ਦਰਮਿਆਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਗੁਆਂਢੀ ਦੇਸ਼ ਵਿੱਚ ਹਾਦਸਾਗ੍ਰਸਤ ਹੋਇਆ ਜਹਾਜ਼ ਭਾਰਤ ਦਾ ਨਹੀਂ ਸੀ।

Plane Crashed News: ਅਫ਼ਗਾਨਿਸਤਾਨ 'ਚ ਹਾਦਸਾਗ੍ਰਸਤ ਜਹਾਜ਼ ਭਾਰਤ ਦਾ ਨਹੀਂ ਸੀ-ਅਧਿਕਾਰੀ

Plane Crashed News: ਅਫ਼ਗਾਨਿਸਤਾਨ ਵਿੱਚ ਇੱਕ ਭਾਰਤੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀਆਂ ਰਿਪੋਰਟਾਂ ਦਰਮਿਆਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਗੁਆਂਢੀ ਦੇਸ਼ ਵਿੱਚ ਹਾਦਸਾਗ੍ਰਸਤ ਹੋਇਆ ਜਹਾਜ਼ ਭਾਰਤ ਦਾ ਨਹੀਂ ਸੀ। ਦਰਅਸਲ ਅਫਗਾਨਿਸਤਾਨ ਦੇ ਸਥਾਨਕ ਮੀਡੀਆ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਹਾਦਸਾਗ੍ਰਸਤ ਯਾਤਰੀ ਜਹਾਜ਼ ਦਿੱਲੀ ਤੋਂ ਮਾਸਕੋ ਲਈ ਉਡਾਣ ਭਰਿਆ ਸੀ।

ਮੰਤਰਾਲੇ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਅਫਗਾਨਿਸਤਾਨ ਵਿੱਚ ਦਰਦਨਾਕ ਜਹਾਜ਼ ਹਾਦਸੇ ਦਾ ਭਾਰਤ ਦੇ ਕਿਸੇ ਵੀ ਅਨੁਸੂਚਿਤ ਜਹਾਜ਼ ਜਾਂ ਗੈਰ-ਅਨੁਸੂਚਿਤ/ਚਾਰਟਰ ਜਹਾਜ਼ ਨਾਲ ਕੋਈ ਸਬੰਧ ਨਹੀਂ ਹੈ।" ਇਹ ਮੋਰੱਕੋ ਦੀ ਰਜਿਸਟ੍ਰੇਸ਼ਨ ਵਾਲਾ ਛੋਟਾ ਜਹਾਜ਼ ਸੀ। ਵੇਰਵਿਆਂ ਦੀ ਉਡੀਕ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਮੋਰੱਕੋ ਦਾ ਰਜਿਸਟਰਡ DF-10 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਅਫਗਾਨਿਸਤਾਨ ਵਿੱਚ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਭਾਰਤੀ ਯਾਤਰੀ ਜਹਾਜ਼ ਬਦਖਸ਼ਾਨ ਸੂਬੇ ਦੇ ਜਿਬਾਕ ਤੇ ਖੁਰਾਨ-ਮੁੰਜਾਨ ਜ਼ਿਲ੍ਹਿਆਂ ਦੇ ਨਾਲ-ਨਾਲ ਪਹਾੜੀ ਖੇਤਰ 'ਚ ਹਾਦਸਾਗ੍ਰਸਤ ਹੋ ਗਿਆ ਹੈ।

ਬਦਖ਼ਸ਼ਾਨ ਦੇ ਸੂਚਨਾ ਤੇ ਸੰਸਕ੍ਰਿਤੀ ਵਿਭਾਗ ਦੇ ਮੁਖੀ ਜ਼ਬੀਉੱਲਾ ਅਮੀਰੀ ਦੇ ਹਵਾਲੇ ਨਾਲ ਕਿਹਾ ਕਿ ਘਟਨਾ ਦੀ ਜਾਂਚ ਲਈ ਇੱਕ ਟੀਮ ਨੂੰ ਰਵਾਨਾ ਕੀਤਾ ਗਿਆ ਹੈ। ਮੰਤਰਾਲੇ ਨੇ ਟਵੀਟ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਜੋ ਮੰਦਭਾਗਾ ਜਹਾਜ਼ ਹਾਦਸਾ ਹੋਇਆ ਹੈ, ਉਹ ਭਾਰਤੀ ਜਹਾਜ਼ ਨਹੀਂ ਹੈ। ਇਹ ਜਹਾਜ਼ ਰੂਸ ਵਿਚ ਰਜਿਸਟਰਡ ਸੀ। ਭਾਰਤ ਤੋਂ ਦਿੱਲੀ ਤੋਂ ਮਾਸਕੋ ਜਾਣ ਵਾਲੀ ਫਲਾਈਟ ਅੱਜ ਮਾਸਕੋ 'ਚ ਉਤਰੀ ਹੈ। ਜਾਣਕਾਰੀ ਮੁਤਾਬਕ ਜਹਾਜ਼ 'ਚ ਕੁੱਲ 6 ਲੋਕ ਸਵਾਰ ਸਨ।

ਇਹ ਵੀ ਪੜ੍ਹੋ : Ram Lalla Pran Pratishtha: ਵੱਡੀ ਖ਼ਬਰ! ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ ਵਿੱਚ ਅੱਧੇ ਦਿਨ ਲਈ ਛੁੱਟੀ

ਰੂਸੀ ਹਵਾਬਾਜ਼ੀ ਅਧਿਕਾਰੀਆਂ ਦਾ ਕਹਿਣਾ ਹੈ ਕਿ  ਸ਼ਾਮ ਅਫਗਾਨਿਸਤਾਨ ਦੇ ਉੱਪਰ ਰਡਾਰ ਤੋਂ ਇੱਕ ਰੂਸੀ ਜਹਾਜ਼ ਗਾਇਬ ਹੋ ਗਿਆ ਸੀ। ਜਹਾਜ਼ 'ਚ 6 ਲੋਕ ਸਵਾਰ ਸਨ। ਇਹ ਜਹਾਜ਼ ਫਰਾਂਸ ਦਾ ਡਸਾਲਟ ਫਾਲਕਨ 10 ਜੈੱਟ ਸੀ। ਇਹ ਚਾਰਟਰ ਜਹਾਜ਼ ਸੀ ਜੋ ਭਾਰਤ ਤੋਂ ਉਜ਼ਬੇਕਿਸਤਾਨ ਦੇ ਰਸਤੇ ਮਾਸਕੋ ਜਾ ਰਿਹਾ ਸੀ। ਭਾਰਤ ਸਰਕਾਰ ਨੇ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਵਿੱਚ ਹਾਦਸਾਗ੍ਰਸਤ ਹੋਇਆ ਜਹਾਜ਼ ਇੱਕ ਏਅਰ ਐਂਬੂਲੈਂਸ ਸੀ। ਥਾਈਲੈਂਡ ਤੋਂ ਰੂਸ ਲਈ ਉਡਾਣ ਭਰਦੇ ਸਮੇਂ ਜਹਾਜ਼ ਨੇ ਗਯਾ ਹਵਾਈ ਅੱਡੇ 'ਤੇ ਈਂਧਨ ਭਰਿਆ ਸੀ।

ਇਹ ਵੀ ਪੜ੍ਹੋ : PM Narendra Modi: ਅਰਿਚਲ ਮੁਨਾਈ ਪੁੱਜੇ ਪੀਐਮ ਨਰਿੰਦਰ ਮੋਦੀ, ਜਾਣੋ ਸ੍ਰੀ ਰਾਮ ਵੱਲੋਂ ਉਸਾਰੇ ਪੁੱਲ ਦਾ ਇਤਿਹਾਸ

Trending news