Ranji Trophy: ਚੈਂਪੀਅਨ ਟਰਾਫੀ (ICC Champions Trophy) ਤੋਂ ਪਹਿਲਾ ਭਾਰਤੀ ਬੱਲੇਬਾਜ਼ਾਂ ਲਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਉਤੇ ਦੌੜਾਂ ਬਣਾਉਣ ਲਈ ਜੱਦੋ-ਜਹਿਦ ਕਰਨ ਦੇ ਸਿਲਸਿਲੇ ਕਾਰਨ ਭਾਰਤੀ ਕ੍ਰਿਕਟਰ ਪ੍ਰਸ਼ੰਸਕ ਕਾਫੀ ਚਿੰਤਾ ਵਿੱਚ ਹਨ।
Trending Photos
Ranji Trophy 2025: ਰਣਜੀ ਟਰਾਫੀ ਦੇ ਛੇਵੇਂ ਗੇੜ ਵਿੱਚ ਭਾਰਤੀ ਟੈਸਟ ਟੀਮ ਦੇ ਸਟਾਰ ਖਿਡਾਰੀ ਕਪਤਾਨ ਰੋਹਿਤ ਸ਼ਰਮਾ (Rohit Sharma) ਅਤੇ ਯਸ਼ਸਵੀ ਜੈਸਵਾਲ (Yashasvi Jaiswal) ਦੇ ਬੱਲੇ ਇੱਕ ਵਾਰ ਫਿਰ ਖ਼ਾਮੋਸ਼ ਰਹੇ, ਜਿਸ ਕਾਰਨ ਟੀਮ ਇੰਡੀਆ ਦਾ ਤਣਾਅ ਵਧਣ ਲੱਗਾ ਹੈ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਬੀਜੀਟੀ ਦੇ ਤਿੰਨ ਟੈਸਟ ਮੈਚਾਂ ਵਿੱਚ 6.20 ਦੀ ਔਸਤ ਨਾਲ ਸਿਰਫ਼ 31 ਦੌੜਾਂ ਬਣਾਈਆਂ ਸਨ।
ਜੰਮੂ ਖਿਲਾਫ਼ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਆਏ ਰੋਹਿਤ ਸ਼ਰਮਾ ਨੇ ਜ਼ਰੂਰ ਕੋਸ਼ਿਸ਼ ਕੀਤੀ ਪਰ ਉਹ ਯੁੱਧਵੀਰ ਸਿੰਘ ਦੀ ਗੇਂਦ 'ਤੇ ਆਬਿਦ ਮੁਸ਼ਤਾਕ ਦੇ ਹੱਥੋਂ ਕੈਚ ਹੋ ਗਏ ਅਤੇ ਇਸ ਦੌਰਾਨ ਰੋਹਿਤ ਨੇ 35 ਗੇਂਦਾਂ ਦਾ ਸਾਹਮਣਾ ਕਰਦੇ ਹੋਏ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾਕੇ। ਪਵੇਲੀਅਨ ਪਰਤ ਗਏ। ਇਸ ਤੋਂ ਪਹਿਲਾਂ ਪੂਰੀ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ 'ਚ ਕਪਤਾਨ ਰੋਹਿਤ ਦਾ ਬੱਲਾ ਬੁਰੀ ਤਰ੍ਹਾਂ ਫਲਾਪ ਰਿਹਾ ਸੀ। ਮੁੰਬਈ ਨੇ ਰੋਹਿਤ ਸ਼ਰਮਾ, ਹਾਰਦਿਕ ਤਾਮਰ ਅਤੇ ਯਸ਼ਸਵੀ ਜੈਸਵਾਲ ਦੇ ਰੂਪ 'ਚ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ ਹਨ।
ਪਹਿਲੀ ਪਾਰੀ 'ਚ ਨਜ਼ੀਰ ਨੇ ਅਨੁਸ਼ਾਸਨ ਅਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਲਗਾਤਾਰ ਰੋਹਿਤ ਨੂੰ ਮੇਡਨ ਓਵਰਾਂ ਨਾਲ ਪਰੇਸ਼ਾਨ ਕੀਤਾ ਅਤੇ ਫਿਰ ਆਫ ਸਾਈਡ ਤੋਂ ਬਾਹਰ ਲੈਂਥ ਗੇਂਦ ਸੁੱਟੀ, ਜਿਸ ਨੂੰ ਰੋਹਿਤ ਪੁੱਲ ਕਰਨ ਗਏ ਅਤੇ ਕਵਰ 'ਤੇ ਕੈਚ ਆਊਟ ਹੋ ਗਏ। ਲਾਲ-ਬਾਲ ਕ੍ਰਿਕਟ ਵਿੱਚ ਰੋਹਿਤ ਦੀ ਖਰਾਬ ਖੇਡ ਦਾ ਦੌਰ ਜਾਰੀ ਹੈ ਕਿਉਂਕਿ ਉਸਨੇ 2024/25 ਦੇ ਟੈਸਟ ਸੀਜ਼ਨ ਵਿੱਚ ਭਾਰਤ ਲਈ ਸਿਰਫ 10.93 ਦੀ ਔਸਤ ਨਾਲ ਸਕੋਰ ਬਣਾਏ ਸਨ। ਦੂਜੇ ਪਾਸੇ ਜੈਸਵਾਲ ਚਾਰ ਦੌੜਾਂ ਬਣਾ ਕੇ ਔਕਿਬ ਨਬੀ ਦਾ ਸ਼ਿਕਾਰ ਬਣੇ।
ਪਹਿਲੇ ਦਿਨ ਮੁੰਬਈ ਦੀ ਟੀਮ 120 ਦੌੜਾਂ 'ਤੇ ਢੇਰ ਹੋ ਗਈ ਸੀ। ਹਾਲਾਂਕਿ ਅਜਿੰਕੇ ਰਹਾਣੇ ਦੀ ਅਗਵਾਈ ਵਾਲੀ ਟੀਮ ਨੇ ਸਖਤ ਟੱਕਰ ਦਿੱਤੀ ਅਤੇ ਜੰਮੂ-ਕਸ਼ਮੀਰ ਨੂੰ 206 ਦੌੜਾਂ 'ਤੇ ਆਊਟ ਕਰ ਦਿੱਤਾ। ਹਰੀ ਪਿੱਚ 'ਤੇ ਪਹਿਲਾਂ ਬੱਲੇਬਾਜ਼ੀ ਕਰਨਾ ਅਜਿੰਕੇ ਰਹਾਣੇ ਦੀ ਅਗਵਾਈ ਵਾਲੀ ਟੀਮ ਲਈ ਮਹਿੰਗਾ ਸਾਬਤ ਹੋਇਆ ਕਿਉਂਕਿ ਮੁੰਬਈ ਦੀ ਟੀਮ ਸਿਰਫ 120 ਦੌੜਾਂ 'ਤੇ ਆਲ ਆਊਟ ਹੋ ਗਈ ਸੀ ਅਤੇ ਜਵਾਬ 'ਚ ਜੰਮੂ-ਕਸ਼ਮੀਰ ਨੇ ਪਹਿਲੇ ਦਿਨ ਦੀ ਖੇਡ 174/7 'ਤੇ ਖਤਮ ਕਰਕੇ 54 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਅਤੇ ਦਿਨ ਦੇ ਖੇਡ ਵਿੱਚ 17 ਵਿਕਟਾਂ ਡਿੱਗੀਆਂ। ਸ਼ਾਰਦੁਲ ਠਾਕੁਰ ਨੇ 57 ਗੇਂਦਾਂ 'ਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 51 ਦੌੜਾਂ ਦੀ ਪਾਰੀ ਖੇਡੀ।