Advertisement
Photo Details/zeephh/zeephh2361433
photoDetails0hindi

Baby Skin Rashes : ਮਾਨਸੂਨ ਦੇ ਮੌਸਮ ਦੌਰਾਨ ਬੱਚਿਆਂ ਨੂੰ ਹੋ ਗਏ ਧੱਫੜ ਤਾਂ ਇਹ ਘਰੇਲੂ ਚੀਜ਼ਾਂ ਹਨ ਬੇਸਟ

Baby Care in the Monsoon Season: ਗਰਮੀਆਂ ਵਿੱਚ ਜੇਕਰ ਬੱਚੇ ਦੀ ਚਮੜੀ 'ਤੇ ਧੱਫੜ ਹੋ ਜਾਂਦੇ ਹਨ ਤਾਂ ਮਾਪੇ ਉਨ੍ਹਾਂ ਨੂੰ ਰਾਹਤ ਦੇਣ ਲਈ ਕਈ ਘਰੇਲੂ ਨੁਸਖੇ ਅਪਣਾ ਸਕਦੇ ਹਨ। ਹਾਲਾਂਕਿ, ਗੰਭੀਰ ਜਾਂ ਲੰਬੇ ਸਮੇਂ ਤੱਕ ਚੱਲਣ ਵਾਲੇ ਧੱਫੜ ਦੇ ਮਾਮਲੇ ਵਿੱਚ, ਡਾਕਟਰ ਨਾਲ ਸਲਾਹ ਕਰਨਾ ਸਭ ਤੋਂ ਵਧੀਆ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸਾਂਗੇ  ਜੋ ਆਮ ਧੱਫੜ ਦੇ ਇਲਾਜ ਵਿਚ ਮਦਦ ਕਰ ਸਕਦੇ ਹਨ---

 

1/7

ਬੱਚੇ ਦੀ ਚਮੜੀ 'ਤੇ ਅਕਸਰ ਇਸ ਮਹੀਨੇ ਵਿੱਚ ਧੱਫੜ ਹੋ ਜਾਂਦੇ ਹਨ ਜਿਸ ਨਾਲ ਬੱਚਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ। ਅਜਿਹੇ 'ਚ ਬੱਚਿਆਂ ਦੀ ਚਮੜੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

2/7

ਗਰਮੀਆਂ ਦੇ ਆਉਂਦੇ ਹੀ ਸਰੀਰ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਮੀਆਂ ਵਿੱਚ ਆਪਣੇ ਬੱਚਿਆਂ ਦੀ ਚਮੜੀ ਦੀ ਦੇਖਭਾਲ ਕਿਵੇਂ ਕਰੀਏ ਆਓ ਜਾਣਦੇ ਹਾਂ ਕੁਝ ਆਸਾਨ ਟਿਪਸ----

Oatmeal Bath

3/7
Oatmeal Bath

ਓਟਮੀਲ ਚਮੜੀ ਨੂੰ ਸ਼ਾਂਤ ਕਰਨ ਅਤੇ ਖੁਜਲੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਕੋਸੇ ਪਾਣੀ 'ਚ 1 ਕੱਪ ਕੱਚਾ ਓਟਮੀਲ ਪਾਓ ਅਤੇ ਬੱਚੇ ਨੂੰ ਇਸ ਪਾਣੀ 'ਚ 10-15 ਮਿੰਟ ਤੱਕ ਨਹਾਓ।

Neem Paste

4/7
Neem Paste

ਨਿੰਮ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਨਿੰਮ ਦੀਆਂ ਪੱਤੀਆਂ ਨੂੰ ਪਾਣੀ 'ਚ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਧੱਫੜ 'ਤੇ ਲਗਾਓ। 20 ਮਿੰਟ ਬਾਅਦ ਧੋ ਲਓ।

 

Yogurt

5/7
Yogurt

ਦਹੀਂ ਦੀ ਠੰਡਕ ਅਤੇ ਪ੍ਰੋਟੀਨ ਚਮੜੀ ਨੂੰ ਨਿਖਾਰਦਾ ਹੈ। ਧੱਫੜਾਂ 'ਤੇ ਠੰਡੇ ਦਹੀਂ ਦੀ ਪਤਲੀ ਪਰਤ ਲਗਾਓ ਅਤੇ 10-15 ਮਿੰਟ ਲਈ ਛੱਡ ਦਿਓ। ਫਿਰ ਕੋਸੇ ਪਾਣੀ ਨਾਲ ਧੋ ਲਓ।

Rice Flour Paste

6/7
Rice Flour Paste

ਚੌਲਾਂ ਦਾ ਆਟਾ ਚਮੜੀ ਨੂੰ ਨਿਖਾਰਦਾ ਹੈ ਅਤੇ ਧੱਫੜ ਘੱਟ ਕਰਦਾ ਹੈ। ਚੌਲਾਂ ਦਾ ਆਟਾ ਅਤੇ ਠੰਡੇ ਪਾਣੀ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਦਾਣਿਆਂ 'ਤੇ ਲਗਾਓ। ਸੁੱਕਣ ਤੋਂ ਬਾਅਦ ਧੋ ਲਓ।

Aloe Vera

7/7
Aloe Vera

ਐਲੋਵੇਰਾ ਵਿੱਚ ਕੁਦਰਤੀ ਐਂਟੀ-ਇੰਫਲੇਮੇਟਰੀ ਅਤੇ ਕੂਲਿੰਗ ਗੁਣ ਹੁੰਦੇ ਹਨ। ਤਾਜ਼ੇ ਐਲੋਵੇਰਾ ਜੈੱਲ ਨੂੰ ਸਿੱਧੇ ਧੱਫੜਾਂ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਓ ਜਿਸ ਬਹੁਤ ਜਲਦੀ ਰਾਹਤ ਮਿਲੇਗੀ।