Janhvi Kapoor Fitness Secret: ਜਾਹਨਵੀ ਕਪੂਰ ਆਪਣੀ ਖੂਬਸੂਰਤੀ ਤੇ ਆਪਣੇ ਫਿਟਨੈੱਸ ਲਈ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਆਓ ਜਾਣਦੇ ਹਾਂ ਉਨ੍ਹਾਂ ਦੀ ਸ਼ਾਨਦਾਰ ਫਿਟਨੈੱਸ ਦਾ ਰਾਜ਼ ਕੀ ਹੈ
ਬਾਲੀਵੁੱਡ ਵਿੱਚ ਹਰ ਦਿਨ ਕੋਈ ਨਾ ਕੋਈ ਅਦਾਕਾਰਾ ਚਰਚਾ ਵਿੱਚ ਰਹਿੰਦੀ ਹੈ ਪਰ ਜਾਹਨਵੀ ਕਪੂਰ ਇਸ ਵਕਤ ਚਰਚਾ 'ਚ ਰਹਿਣ ਵਾਲੀ ਸਭ ਤੋਂ ਮਸ਼ਹੂਰ ਅਦਾਕਾਰਾ ਹੈ ਅਕਸਰ ਜਾਹਨਵੀ ਆਪਣੀ ਫੀਗਰ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਛੋਟੀ ਉਮਰ ਵਿੱਚ ਹੀ ਜਾਹਨਵੀ ਨੇ ਆਪਣੀ ਆਦਕਾਰੀ ਨਾਲ ਸਭ ਦਾ ਦਿਲ ਜੀਤ ਲਿਆ ਹੈ।
ਫਿਟਨੈੱਸ ਦੀ ਗੱਲ ਕਰੀਏ ਤਾ ਜਾਹਨਵੀ ਬਾਲੀਵੁੱਡ ਦੀ ਵੱਡੀ ਤੋਂ ਵੱਡੀ ਐਕਟਰਸ ਨੂੰ ਵੀ ਫਿਟਨੈੱਸ ਦੇ ਮਾਮਲੇ ਵਿੱਚ ਮਾਤ ਦੇ ਦਿੰਦੀ ਹੈ ਜਾਹਨਵੀ ਕਪੂਰ ਦੇ ਵਰਕਆਊਟ ਤੋਂ ਲੈ ਕੇ ਉਸਦਾ ਡਾਈਟ ਪਲਾਨ ਬਹੁਤ ਸ਼ਾਨਦਾਰ ਅਤੇ ਅਨੂਸ਼ਾਸਿਤ ਹੈ। ਇਸ ਕਰਕੇ ਉਹਨਾਂ ਦੀ ਕਰਵੀ ਫਿਗਰ ਅਤੇ ਜ਼ਬਰਦਸਤ ਫਿਟਨੈੱਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਹਨਾ ਨੂੰ ਫੋਲੋ ਕਰਦੇ ਹਨ. ਆਓ ਅੱਜ ਜਾਣਦੇ ਹਾਂ ਜਾਹਨਵੀ ਕਪੂਰ ਦੀ ਫਿਟਨੈੱਸ ਦਾ ਕੀ ਰਾਜ਼ ਹੈ।
ਫਿਟ ਰਹਿਣ ਲਈ ਜਾਹਨਵੀ ਕਪੂਰ ਰੋਜ ਵਰਕਆਊਟ ਕਰਦੀ ਹੈ ਪਰ ਉਹ ਨਾ ਸਿਰਫ ਕਸਰਤ ਕਰਦੀ ਹੈ ਬਲਕਿ ਯੋਗਾ ਅਤੇ ਪਾਈਲੇਟਸ ਕਸਰਤ ਵੀ ਸ਼ਾਮਲ ਹੁੰਦੀ ਹੈ ਜਾਹਨਵੀ ਜਿਆਦਾਤਰ ਆਪਣਾ ਫੋਕਸ ਯੋਗਾ ਵਿੱਚ ਦਿੰਦੀ ਹੈ ਜਿਸ ਕਾਰਨ ਉਸਦੀ ਬੋਡੀ ਹਮੇਸ਼ਾ ਫਿੱਟ ਅਤੇ ਐਨਰਜੈਟਿਕ ਰਹਿੰਦੀ ਹੈ।
ਰੋਪ ਟ੍ਰੇਨਿੰਗ ਜਾਹਨਵੀ ਦੀ ਪਸੰਦੀਦਾ ਕਸਰਤ ਹੈ ਇਸ ਦੇ ਨਾਲ ਹੀ ਉਹ ਕਾਰਡੀਓ ਅਤੇ ਸਟ੍ਰੈਂਥ ਟਰੇਨਿੰਗ ਕਰਦੀ ਜਿਸ ਰਾਹੀ ਉਹ ਅਪਣੇ ਆਪ ਨੂੰ ਫੀਟ ਰਖਦੀ ਹੈ ਜਾਨਹਵੀ ਦਾ ਕਹਿਣਾ ਹੈ ਕਿ ਡਾਂਸ ਕਰਨ ਨਾਲ ਵੀ ਇਕ ਤਰ੍ਹਾ ਦੀ ਕਸਰਤ ਹੁੰਦੀ ਹੈ ਇਸ ਲਈ ਉਹ ਬੇਲੀ ਡਾਂਸ ਅਤੇ ਕਲਾਸੀਕਲ ਡਾਂਸ ਕਰਦੀ ਹੈ ਜਿਸ ਨਾਲ ਉਨ੍ਹਾਂ ਦਾ ਸਰੀਰ ਬੈਲੇਂਸ ਅਤੇ ਮੈਨਟੇਨ ਰਹਿੰਦਾ ਹੈ।
ਜਾਹਨਵੀ ਕਪੂਰ ਦਾ ਮੰਨਣਾ ਹੈ ਕਿ ਫਿੱਟ ਰਹਿਣ ਲਈ ਵਰਕਆਊਟ ਕਰਨਾ ਹੀ ਨਹੀ ਬਲਕਿ ਉਸਦੇ ਨਾਲ-ਨਾਲ ਸਹੀ ਡਾਈਟ ਦਾ ਲੈਣਾ ਵੀ ਬੇਹਦ ਜ਼ਰੂਰੀ ਹੈ। ਜਾਹਨਵੀ ਦੀ ਦਿਨ ਦੀ ਸ਼ੂਰੁਆਤ ਸਭ ਤੋਂ ਪਹਿਲਾਂ ਨਿੰਬੂ ਅਤੇ ਸ਼ਹਿਦ ਵਾਲਾ ਪਾਣੀ ਪੀ ਕੇ ਹੁੰਦੀ ਹੈ ਪੰਜਾਬੀ ਪਿਓ ਦੀ ਧੀ ਹੋਣ ਕਰਕੇ ਜਾਹਨਵੀ ਕਪੂਰ ਨੂੰ ਪੰਜਾਬੀ ਖਾਣਾ ਪਸੰਦ ਹੈ।
ਨਾਸ਼ਤੇ ਤੋ ਲੈ ਕੇ ਦੁਪਹਿਰ ਦੇ ਖਾਣੇ ਵਿੱਚ ਜਾਹਨਵੀ ਕਪੂਰ ਹੇਲਥੀ ਡਾਈਟ ਲੈਂਦੀ ਹੈ ਉਸਦੇ ਖਾਣੇ ਵਿੱਚ ਵੱਧ ਤੋ ਵੱਦ ਹਰੀ ਸਬਜ਼ੀਆਂ ਸ਼ਾਮਲ ਹੁੰਦੀਆਂ ਹਨ. ਜਾਹਨਵੀ ਦਾ ਡਿਨਰ ਬਹੁਤ ਹਲਕਾ ਹੁੰਦਾ ਹੈ। ਉਹ ਰਾਤ ਦੇ ਖਾਣੇ 'ਤੇ ਸਲਾਦ ਅਤੇ ਸੂਪ ਪੀਣਾ ਪਸੰਦ ਕਰਦੀ ਹੈ।
(Disclaimer-ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। )
ट्रेन्डिंग फोटोज़