Delhi News: ਦਿੱਲੀ 'ਚ 13 ਤੋਂ 20 ਨਵੰਬਰ ਤੱਕ ਔਡ-ਈਵਨ ਲਾਗੂ; 10 ਤੇ 12ਵੀਂ ਜਮਾਤ ਨੂੰ ਛੱਡ ਕੇ ਸਕੂਲ ਰਹਿਣਗੇ ਬੰਦ
Advertisement
Article Detail0/zeephh/zeephh1947379

Delhi News: ਦਿੱਲੀ 'ਚ 13 ਤੋਂ 20 ਨਵੰਬਰ ਤੱਕ ਔਡ-ਈਵਨ ਲਾਗੂ; 10 ਤੇ 12ਵੀਂ ਜਮਾਤ ਨੂੰ ਛੱਡ ਕੇ ਸਕੂਲ ਰਹਿਣਗੇ ਬੰਦ

Delhi News: ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਔਡ-ਈਵਨ ਨੂੰ ਮੁੜ ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।

Delhi News: ਦਿੱਲੀ 'ਚ 13 ਤੋਂ 20 ਨਵੰਬਰ ਤੱਕ ਔਡ-ਈਵਨ ਲਾਗੂ; 10 ਤੇ 12ਵੀਂ ਜਮਾਤ ਨੂੰ ਛੱਡ ਕੇ ਸਕੂਲ ਰਹਿਣਗੇ ਬੰਦ

Delhi News: ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਔਡ-ਈਵਨ ਨੂੰ ਮੁੜ ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜਧਾਨੀ ਵਿੱਚ 13 ਨਵੰਬਰ ਤੋਂ ਔਡ-ਈਵਨ ਲਾਗੂ ਕੀਤਾ ਜਾਵੇਗਾ, ਜੋ 20 ਨਵੰਬਰ ਤੱਕ ਚੱਲੇਗਾ।

ਦਿੱਲੀ ਸਰਕਾਰ ਨੇ ਅੱਜ ਪ੍ਰਦੂਸ਼ਣ ਦੇ ਮੁੱਦੇ 'ਤੇ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ। ਦਿੱਲੀ 'ਚ 13 ਤੋਂ 20 ਨਵੰਬਰ ਤੱਕ ਔਡ-ਈਵਨ ਲਾਗੂ ਰਹੇਗਾ, ਜਿਸ ਦੌਰਾਨ ਰਾਜਧਾਨੀ 'ਚ BS 3 ਪੈਟਰੋਲ ਤੇ BS 4 ਡੀਜ਼ਲ ਕਾਰਾਂ 'ਤੇ ਪਾਬੰਦੀ ਜਾਰੀ ਰਹੇਗੀ। ਗੋਪਾਲ ਰਾਏ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਿਰਮਾਣ ਕੰਮ ਨਹੀਂ ਹੋਵੇਗਾ।

6ਵੀਂ, 7ਵੀਂ, 8ਵੀਂ, 9ਵੀਂ ਅਤੇ 11ਵੀਂ ਦੀਆਂ ਫਿਜ਼ੀਕਲ ਕਲਾਸਾਂ 10 ਨਵੰਬਰ ਤੱਕ ਬੰਦ ਰਹਿਣਗੀਆਂ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਵਿੱਚ 30 ਅਕਤੂਬਰ ਤੋਂ ਪ੍ਰਦੂਸ਼ਣ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਵਿਗਿਆਨੀਆਂ ਦੇ ਵਿਸ਼ਲੇਸ਼ਣ ਮੁਤਾਬਕ ਹਵਾ ਦੀ ਰਫ਼ਤਾਰ ਬਹੁਤ ਘੱਟ ਦਰਜ ਕੀਤੀ ਜਾ ਰਹੀ ਹੈ ਤੇ ਤਾਪਮਾਨ ਵੀ ਘੱਟ ਰਿਹਾ ਹੈ।

ਅਜਿਹੇ 'ਚ ਦਿੱਲੀ ਦੇ ਕਈ ਲੋਕਾਂ 'ਚ ਇਹ ਸਵਾਲ ਉੱਠ ਰਿਹਾ ਹੈ ਤੇ ਟੀਵੀ ਚੈਨਲਾਂ 'ਤੇ ਇਹ ਰਿਪੋਰਟਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੇ ਮੁੱਦੇ 'ਤੇ ਕੁਝ ਨਹੀਂ ਕੀਤਾ ਜਾ ਰਿਹਾ ਤੇ ਸਭ ਕੁਝ ਬਰਬਾਦ ਹੋ ਗਿਆ ਹੈ। ਗੋਪਾਲ ਰਾਏ ਨੇ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਗਰਮੀਆਂ ਤੇ ਸਰਦੀਆਂ ਦੇ ਐਕਸ਼ਨ ਪਲਾਨ ਰਾਹੀਂ ਦਿੱਲੀ ਵਿੱਚ 365 ਦਿਨ ਕੰਮ ਕੀਤਾ ਜਾ ਰਿਹਾ ਹੈ।

ਹੌਲੀ ਹਵਾ ਹੋਣ ਕਾਰਨ AQI ਵਧ ਰਿਹੈ
ਵਾਤਾਵਰਣ ਮੰਤਰੀ ਨੇ ਕਿਹਾ ਕਿ ਲੰਬੀ ਮਿਆਦ ਦੀਆਂ ਯੋਜਨਾਵਾਂ ਤਹਿਤ ਇਸ ਸਾਲ ਦਿੱਲੀ ਦੀ ਹਵਾ 365 ਦਿਨਾਂ ਵਿੱਚੋਂ 206 ਦਿਨ ਸਾਫ਼ ਰਹੀ। ਇਸ ਦਾ ਮਤਲਬ ਹੈ ਕਿ ਲੰਬੇ ਸਮੇਂ ਦੇ ਕੰਮ ਦਾ ਅਸਰ ਦਿਸਣ ਲੱਗਾ ਹੈ। 30 ਅਕਤੂਬਰ ਤੋਂ ਹਵਾ ਦਾ ਪੱਧਰ ਲਗਾਤਾਰ ਨੀਵਾਂ ਬਣਿਆ ਹੋਇਆ ਹੈ, ਜਿਸ ਕਾਰਨ AQI ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਕੇਜਰੀਵਾਲ ਨੇ ਇਸ ਮੁੱਦੇ 'ਤੇ ਸਾਰੇ ਵਿਭਾਗਾਂ ਦੀ ਮੀਟਿੰਗ ਕੀਤੀ ਤੇ ਹੁਣ ਤੱਕ ਚੁੱਕੇ ਗਏ ਕਦਮਾਂ ਦੀ ਰਿਪੋਰਟ ਅੱਜ ਮੁੱਖ ਮੰਤਰੀ ਨੂੰ ਸੌਂਪੀ ਗਈ।

ਇਹ ਵੀ ਪੜ੍ਹੋ : Kapurthala Fire News: ਰੇਲ ਕੋਚ ਫੈਕਟਰੀ ਨੇੜੇ ਦਰਜਨਾਂ ਝੁੱਗੀਆਂ ਸੜ ਕੇ ਸੁਆਹ, ਅੱਗ 'ਤੇ ਕਾਬੂ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼

Trending news