National News: ਅੱਤਵਾਦੀ ਪੰਨੂੰ ਵੱਲੋਂ ਸੰਸਦ ਖਿਲਾਫ਼ ਜਾਰੀ ਕੀਤੀ ਗਈ ਧਮਕੀ ਬਾਰੇ ਅਮਰੀਕਾ ਤੇ ਕੈਨੇਡਾ ਨੂੰ ਜਾਣੂ ਕਰਵਾਇਆ-ਵਿਦੇਸ਼ ਮੰਤਰਾਲੇ
Advertisement
Article Detail0/zeephh/zeephh2000124

National News: ਅੱਤਵਾਦੀ ਪੰਨੂੰ ਵੱਲੋਂ ਸੰਸਦ ਖਿਲਾਫ਼ ਜਾਰੀ ਕੀਤੀ ਗਈ ਧਮਕੀ ਬਾਰੇ ਅਮਰੀਕਾ ਤੇ ਕੈਨੇਡਾ ਨੂੰ ਜਾਣੂ ਕਰਵਾਇਆ-ਵਿਦੇਸ਼ ਮੰਤਰਾਲੇ

National News: ਭਾਰਤ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤੀ ਸੰਸਦ ਨੂੰ ਦਿੱਤੀਆਂ ਧਮਕੀਆਂ ਬਾਰੇ ਅਮਰੀਕੀ ਤੇ ਕੈਨੇਡੀਅਨ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

National News: ਅੱਤਵਾਦੀ ਪੰਨੂੰ ਵੱਲੋਂ ਸੰਸਦ ਖਿਲਾਫ਼ ਜਾਰੀ ਕੀਤੀ ਗਈ ਧਮਕੀ ਬਾਰੇ ਅਮਰੀਕਾ ਤੇ ਕੈਨੇਡਾ ਨੂੰ ਜਾਣੂ ਕਰਵਾਇਆ-ਵਿਦੇਸ਼ ਮੰਤਰਾਲੇ

National News: ਭਾਰਤ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤੀ ਸੰਸਦ ਨੂੰ ਦਿੱਤੀਆਂ ਧਮਕੀਆਂ ਬਾਰੇ ਅਮਰੀਕੀ ਤੇ ਕੈਨੇਡੀਅਨ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਹਫ਼ਤਾਵਾਰੀ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, "ਉਨ੍ਹਾਂ ਨੇ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਹੈ।

ਉਨ੍ਹਾਂ ਨੇ ਇਹ ਮਾਮਲਾ ਅਮਰੀਕਾ ਅਤੇ ਕੈਨੇਡੀਅਨ ਅਧਿਕਾਰੀਆਂ ਕੋਲ ਉਠਾਇਆ ਹੈ। ਕੱਟੜਪੰਥੀ ਅਤੇ ਅੱਤਵਾਦੀ ਕਿਸੇ ਵੀ ਮੁੱਦੇ ਉਪਰ ਮੀਡੀਆ ਕਵਰੇਜ ਚਾਹੁੰਦੇ ਹਨ। ਬਾਗਚੀ ਦੀਆਂ ਇਹ ਟਿੱਪਣੀਆਂ ਉਦੋਂ ਸਾਹਮਣੇ ਆਈਆਂ ਜਦੋਂ ਅੱਤਵਾਦੀ ਪੰਨੂੰ ਦੀ ਹਾਲ ਹੀ ਵਿੱਚ ਵਾਇਰਲ ਵੀਡੀਓ ਬਾਰੇ ਪੁੱਛਿਆ ਗਿਆ ਸੀ। 

ਜਿਸ ਵਿੱਚ ਅੱਤਵਾਦੀ ਨੇ 13 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਭਾਰਤੀ ਸੰਸਦ ਉਪਰ ਹਮਲੇ ਦੀ ਧਮਕੀ ਦਿੱਤੀ ਸੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿ ਕੀ ਭਾਰਤ ਨੇ ਪੰਨੂ 'ਤੇ ਮੁਕੱਦਮਾ ਚਲਾਉਣ ਲਈ ਅਮਰੀਕਾ ਕੋਲੋਂ ਮੰਗ ਕੀਤੀ ਹੈ। ਇਸ ਉਪਰ ਬਾਗਚੀ ਨੇ ਕਿਹਾ, "ਉਹ (ਪੰਨੂ) ਕਾਨੂੰਨ ਦੀ ਉਲੰਘਣਾ ਲਈ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ ਅਤੇ ਇੱਕ ਪ੍ਰਕਿਰਿਆ ਹੈ ਜਿਸ ਦੇ ਤਹਿਤ ਸਹਾਇਤਾ ਦੀ ਮੰਗ ਕੀਤੀ ਅਤੇ ਉਨ੍ਹਾਂ ਉਪਰ ਮੁਕੱਦਮਾ ਚਲਾਇਆ ਜਾਂਦਾ ਹੈ, ਜੋ ਕਿ ਕਿਸ ਅਪਰਾਧ 'ਤੇ ਨਿਰਭਰ ਕਰਦਾ ਹੈ। ਬਾਗਚੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਭਾਰਤ ਜਾਂ ਭਾਰਤੀ ਡਿਪਲੋਮੈਟਾਂ ਵਿਰੁੱਧ ਕੱਟੜਪੰਥੀਆਂ ਜਾਂ ਅੱਤਵਾਦੀਆਂ ਦੁਆਰਾ ਦਿੱਤੀਆਂ ਗਈਆਂ ਧਮਕੀਆਂ ਬਾਰੇ ਜਾਣੂ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : Fazilka News: ਮਨਰੇਗਾ ਘਪਲੇ ਦੀ ਸ਼ਿਕਾਇਤ ਝੂਠੀ ਨਿਕਲੀ, ਜਾਂਚ ਪਿੱਛੋਂ ਸ਼ਿਕਾਇਤਕਰਤਾ ਖਿਲਾਫ਼ ਕਾਰਵਾਈ ਦੇ ਹੁਕਮ

ਇਸ ਦੌਰਾਨ ਬਾਗਚੀ ਨੇ ਪਾਕਿਸਤਾਨ ਵਿੱਚ ਭਾਰਤ ਵਿੱਚ ਲੋੜੀਂਦੇ ਲਸ਼ਕਰ ਦੇ ਅੱਤਵਾਦੀਆਂ ਦੇ ਮਾਰੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਜੋ ਲੋਕ ਅਪਰਾਧਿਕ ਅਤੇ ਅੱਤਵਾਦੀ ਗਤੀਵਿਧੀਆਂ ਲਈ ਭਾਰਤ ਵਿੱਚ ਲੋੜੀਂਦੇ ਹਨ, ਅਸੀਂ ਚਾਹੁੰਦੇ ਹਾਂ ਕਿ ਉਹ ਭਾਰਤ ਆ ਕੇ ਨਿਆਂ ਦਾ ਸਾਹਮਣਾ ਕਰਨ ਪਰ ਮੈਂ ਪਾਕਿਸਤਾਨ 'ਚ ਹੋ ਰਹੀਆਂ ਘਟਨਾਵਾਂ 'ਤੇ ਟਿੱਪਣੀ ਨਹੀਂ ਕਰ ਸਕਦਾ।''

ਇਹ ਵੀ ਪੜ੍ਹੋ : Moga News: ਨਾਜਾਇਜ਼ ਕਬਜ਼ੇ ਹਟਵਾਉਣ ਆਈ ਟੀਮ ਦਾ ਵਿਰੋਧ; ਤੇਲ ਛਿੜਕ ਕੇ ਆਤਮਦਾਹ ਦੀ ਕੀਤੀ ਕੋਸ਼ਿਸ਼

Trending news