Manipur Violence Update: ਹਮਲਾਵਰ ਬਫਰ ਜ਼ੋਨ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਸੁਰੱਖਿਆ ਬਲਾਂ ਨੇ ਰੋਕਿਆ ਤਾਂ ਉਨ੍ਹਾਂ ਵਿਚਾਲੇ ਝੜਪ ਹੋ ਗਈ।
Trending Photos
Manipur Violence Update: ਮਨੀਪੁਰ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪਿਛਲੇ ਦਿਨੀਂ ਪੁਲਿਸ ਅਤੇ ਫੌਜ ਦੀ ਮਦਦ ਨਾਲ ਹਿੰਸਾ ਦੀ ਅੱਗ ਨੂੰ ਸ਼ਾਂਤ ਕੀਤਾ ਗਿਆ ਸੀ ਪਰ ਇੱਕ ਵਾਰ ਫਿਰ ਅੱਗਜ਼ਨੀ ਅਤੇ ਖੂਨੀ ਖੇਡ ਸ਼ੁਰੂ ਹੋ ਗਈ ਹੈ। ਮਨੀਪੁਰ ਵਿੱਚ ਇੱਕ ਵਾਰ ਫਿਰ ਹਿੰਸਾ ਦੀ ਅੱਗ ਭੜਕ ਗਈ ਹੈ। ਮਨੀਪੁਰ 'ਚ ਸੁਰੱਖਿਆ ਬਲਾਂ ਅਤੇ ਮੈਤੇਈ ਭਾਈਚਾਰੇ ਵਿਚਾਲੇ ਪਿਛਲੇ 24 ਘੰਟਿਆਂ ਤੋਂ ਝੜਪ ਜਾਰੀ ਹੈ। ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬਦਮਾਸ਼ਾਂ ਨੇ ਕਈ ਘਰਾਂ ਨੂੰ ਵੀ ਅੱਗ ਲਗਾ ਦਿੱਤੀ।
ਬਿਸ਼ਨੂਪੁਰ ਪੁਲਿਸ ਨੇ ਦੱਸਿਆ ਕਿ ਮੈਤੇਈ ਭਾਈਚਾਰੇ ਦੇ ਤਿੰਨ ਲੋਕਾਂ ਦਾ ਕਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੁੱਕੀ ਭਾਈਚਾਰੇ ਦੇ ਲੋਕਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਲੋਕ ਬਫਰ ਜ਼ੋਨ ਨੂੰ ਪਾਰ ਕਰਕੇ ਮੈਤੇਈ ਖੇਤਰਾਂ 'ਚ ਆਏ ਅਤੇ ਮੈਤੇਈ ਖੇਤਰਾਂ 'ਚ ਗੋਲੀਬਾਰੀ ਕੀਤੀ। ਕੇਂਦਰੀ ਬਲਾਂ ਨੇ ਬਿਸ਼ਨੂਪੁਰ ਜ਼ਿਲ੍ਹੇ ਦੇ ਕਵਾਕਟਾ ਖੇਤਰ ਤੋਂ ਦੋ ਕਿਲੋਮੀਟਰ ਅੱਗੇ ਬਫਰ ਜ਼ੋਨ ਬਣਾਇਆ ਹੈ।
ਇਹ ਵੀ ਪੜ੍ਹੋ: Jammu Kashmir News: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ 3 ਜਵਾਨ ਸ਼ਹੀਦ, ਫੌਜ ਦੀ ਤਲਾਸ਼ੀ ਮੁਹਿੰਮ ਜਾਰੀ
ਹਮਲਾਵਰ ਬਫਰ ਜ਼ੋਨ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਸੁਰੱਖਿਆ ਬਲਾਂ ਨੇ ਰੋਕਿਆ ਤਾਂ ਉਨ੍ਹਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਗੋਲੀਬਾਰੀ ਵੀ ਕੀਤੀ ਗਈ। ਸੁਰੱਖਿਆ ਬਲਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਪਿਛਲੇ ਦਿਨ ਵੀ ਬਿਸ਼ਨੂਪੁਰ ਵਿੱਚ ਹਮਲਾ ਹੋਇਆ ਸੀ ਅਤੇ ਬਦਮਾਸ਼ਾਂ ਨੇ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਬਟਾਲੀਅਨ ਹੈੱਡਕੁਆਰਟਰ ਵਿੱਚ ਦਾਖਲ ਹੋ ਕੇ ਹਥਿਆਰ ਚੋਰੀ ਕਰ ਲਏ ਸਨ। ਅਸਾਲਟ ਰਾਈਫਲਾਂ ਦੇ ਨਾਲ ਕਈ ਪੁਲਿਸ ਹਥਿਆਰ ਅਤੇ 19,000 ਦੇ ਕਰੀਬ ਗੋਲਾ ਬਾਰੂਦ ਚੋਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab Farmers Protest: ਮੁਹਾਲੀ 'ਚ 5 ਕਿਸਾਨ ਯੂਨੀਅਨਾਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਡੀ ਰੈਲੀ ਸ਼ੁਰੂ
ਸੁਰੱਖਿਆ ਬਲਾਂ ਨੇ ਬਦਮਾਸ਼ਾਂ ਨੂੰ ਰੋਕਣ ਲਈ ਕਈ ਰਾਊਂਡ ਫਾਇਰ ਵੀ ਕੀਤੇ। ਹਾਲਾਂਕਿ ਬਦਮਾਸ਼ਾਂ ਦੇ ਹਮਲੇ 'ਚ ਕਈ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਇਸ ਮਗਰੋਂ ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਘਟਨਾ ਤੋਂ ਬਾਅਦ ਇੰਫਾਲ ਦੇ ਕਈ ਇਲਾਕਿਆਂ 'ਚ ਕਰਫਿਊ 'ਚ ਦਿੱਤੀ ਗਈ ਢਿੱਲ ਵਾਪਸ ਲੈ ਲਈ ਗਈ ਹੈ।