Tushar Gandhi Detained News: ਭਾਰਤ ਛੱਡੋ ਅੰਦੋਲਨ ਦੀ ਬਰਸੀ ਮੌਕੇ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।
Trending Photos
Tushar Gandhi Detained News: ਭਾਰਤ ਛੱਡੋ ਅੰਦੋਲਨ ਦੀ ਬਰਸੀ ਉਤੇ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਤੁਸ਼ਾਰ ਨੇ ਖੁਦ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਤੁਸ਼ਾਰ ਗਾਂਧੀ ਨੇ ਦੱਸਿਆ ਕਿ ਉਹ ਮੁੰਬਈ ਵਿੱਚ ਭਾਰਤ ਛੱਡੋ ਅੰਦੋਲਨ ਦੀ ਬਰਸੀ ਮਨਾਉਣ ਲਈ ਨਿਕਲੇ ਸਨ ਪਰ ਉਨ੍ਹਾਂ ਨੂੰ ਸਾਂਤਾ ਕਰੂਜ਼ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਤੁਸ਼ਾਰ ਗਾਂਧੀ ਨੇ ਟਵੀਟ ਕੀਤਾ ਕਿ ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੈਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੈਂ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਬਰਸੀ ਮਨਾਉਣ ਲਈ ਘਰ ਵਿਚੋਂ ਨਿਕਲੇ ਸਨ, ਮੈਨੂੰ ਸਾਂਤਾ ਕਰੂਜ਼ ਸਟੇਸ਼ਨ ਵਿੱਚ ਹਿਰਾਸਤ ਵਿੱਚ ਲੈ ਗਿਆ ਹੈ। ਮੈਨੂੰ ਗੌਰਵ ਹੈ ਕਿ ਮੇਰੇ ਪੜਦਾਦਾ ਬਾਪੂ ਨੂੰ ਵੀ ਇਸ ਇਤਿਹਾਸਕ ਤਾਰੀਕ ਉਤੇ ਬ੍ਰਿਟਿਸ਼ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਹਾਲਾਂਕਿ ਬਾਅਦ ਵਿੱਚ ਤੁਸ਼ਾਰ ਗਾਂਧੀ ਨੇ ਟਵੀਟ ਕਰਕੇ ਦੱਸਿਆ ਕਿ ਪੁਲਿਸ ਨੇ ਹੁਣ ਉਨ੍ਹਾਂ ਨੂੰ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਹ ਅਗਸਤ ਕ੍ਰਾਂਤੀ ਮੈਦਾਨ ਵੱਲ ਜਾ ਰਹੇ ਹਨ। ਹਰ ਸਾਲ 'ਭਾਰਤ ਛੱਡੋ ਅੰਦੋਲਨ' ਦੀ ਵਰ੍ਹੇਗੰਢ 'ਤੇ ਗਿੜਗਾਂਵ ਚੌਪਾਟੀ ਸਥਿਤ ਤਿਲਕ ਦੀ ਮੂਰਤੀ ਤੋਂ ਅਗਸਤ ਕ੍ਰਾਂਤੀ ਮੈਦਾਨ ਤੱਕ ਲੋਕ ਅੰਦੋਲਨ ਵਜੋਂ ਮਾਰਚ ਕੱਢਿਆ ਜਾਂਦਾ ਹੈ।
ਦੋਸ਼ ਹੈ ਕਿ ਪੁਲਿਸ ਨੇ ਬੁੱਧਵਾਰ ਸਵੇਰੇ ਤੁਸ਼ਾਰ ਗਾਂਧੀ ਤੇ ਤੀਸਤਾ ਸੇਤਲਵਾੜ ਨੂੰ ਮਾਰਚ 'ਚ ਹਿੱਸਾ ਨਾ ਲੈਣ ਲਈ ਕਿਹਾ ਸੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਤੁਸ਼ਾਰ ਦੇ ਨਾਲ 50 ਕਾਰਕੁੰਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ ਤੀਸਤਾ ਸੇਤਲਵਾੜ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ। ਤੀਸਤਾ ਸੇਤਲਵਾੜ ਨੇ ਟਵੀਟ ਕੀਤਾ ਕਿ ਮੈਨੂੰ ਮਾਰਚ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਮੇਰੇ ਘਰ ਦੇ ਬਾਹਰ 20 ਪੁਲਿਸ ਮੁਲਾਜ਼ਮਾਂ ਦੀ ਟੁਕੜੀ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ : Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਫਿਰੋਜਪੁਰ 'ਚ ਸਕੂਲਾਂ ਦੀ ਛੁੱਟੀ
ਤੁਸ਼ਾਰ ਗਾਂਧੀ ਦਾ ਪੂਰਾ ਨਾਂ ਤੁਸ਼ਾਰ ਅਰੁਣ ਗਾਂਧੀ ਹੈ। ਉਨ੍ਹਾਂ ਦੇ ਪਿਤਾ ਅਰੁਣ ਮਨੀਲਾਲ ਗਾਂਧੀ ਸਨ। ਤੁਸ਼ਾਰ ਮਨੀਲਾਲ ਗਾਂਧੀ ਦਾ ਪੋਤਾ ਹੈ। ਉਹ ਆਪਣੇ ਪਰਿਵਾਰ ਨਾਲ ਮੁੰਬਈ 'ਚ ਰਹਿੰਦਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਤੁਸ਼ਾਰ ਗਾਂਧੀ ਵੀ ਨਜ਼ਰ ਆਏ ਸਨ।
ਮਹਾਰਾਸ਼ਟਰ ਐੱਨਸੀਪੀ ਦੇ ਪ੍ਰਧਾਨ ਜਯੰਤ ਪਾਟਿਲ ਨੇ ਕਿਹਾ, "ਅੱਜ ਬਹੁਤ ਮਹੱਤਵਪੂਰਨ ਦਿਨ ਹੈ... ਅੱਜ ਵੀ ਉਮੀਦ ਹੈ ਕਿ ਜੇਕਰ ਕੋਈ ਲੋਕਤੰਤਰ ਦੇ ਖਿਲਾਫ ਕੁਝ ਕਰਦਾ ਹੈ ਤਾਂ ਦੇਸ਼ ਦੇ ਲੋਕ ਇਕੱਠੇ ਹੋ ਕੇ ਨਾਅਰਾ ਬੁਲੰਦ ਕਰਨਗੇ। ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੂੰ ਭਾਰਤ ਛੱਡੋ ਅੰਦੋਲਨ ਦੀ ਬਰਸੀ 'ਤੇ ਨਜ਼ਰਬੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Sidhu Moosewala murder case: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਦੀ ਹੋਈ ਪੇਸ਼ੀ