Lok Sabha Chunav 2024 4th Phase Live Voting ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪਰਵ ਚੱਲ ਰਿਹਾ ਹੈ। 18ਵੀਂਆਂ ਲੋਕ ਸਭਾ ਚੋਣਾਂ ਲਈ ਅੱਜ (13 ਮਈ) ਚੌਥੇ ਪੜਾਅ ਲਈ ਵੋਟਿੰਗ ਹੋਣ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ ਨੇ ਇਸ ਲਈ ਮੁਕੰਮਲ ਪ੍ਰਬੰਧ ਕਰ ਲਏ ਹਨ। ਕਾਬਿਲੇਗੌਰ ਹੈ ਕਿ ਪਿਛਲੇ ਤਿੰਨ ਪੜਾਅ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਏ ਸਨ। ਅੱਜ ਆ
Trending Photos
4th Phase Lok Sabha Election 2024 Live Updates: ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪਰਵ ਚੱਲ ਰਿਹਾ ਹੈ। 18ਵੀਂਆਂ ਲੋਕ ਸਭਾ ਚੋਣਾਂ ਲਈ ਅੱਜ (13 ਮਈ) ਚੌਥੇ ਪੜਾਅ ਲਈ ਵੋਟਿੰਗ ਹੋਣ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ ਨੇ ਇਸ ਲਈ ਮੁਕੰਮਲ ਪ੍ਰਬੰਧ ਕਰ ਲਏ ਹਨ। ਕਾਬਿਲੇਗੌਰ ਹੈ ਕਿ ਪਿਛਲੇ ਤਿੰਨ ਪੜਾਅ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਏ ਸਨ। ਅੱਜ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸਮੇਤ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 96 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਆਂਧਰਾ ਪ੍ਰਦੇਸ਼ ਵਿੱਚ ਸਾਰੀਆਂ 25 ਲੋਕ ਸਭਾ ਸੀਟਾਂ ਤੇ ਸਾਰੀਆਂ 175 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਦੁਪਹਿਰ ਤਿੰਨ ਵਜੇ ਤੱਕ 52.60 ਵੋਟਿੰਗ ਨੇਪਰੇ ਚੜ ਚੁੱਕੀ ਹੈ।
ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ
ਇਸ ਪੜਾਅ ਦੇ ਪ੍ਰਮੁੱਖ ਉਮੀਦਵਾਰਾਂ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ (ਕਨੌਜ-ਯੂਪੀ), ਨਿਤਿਆਨੰਦ ਰਾਏ (ਉਜੀਆਰਪੁਰ-ਬਿਹਾਰ) ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ (ਬੇਗੂਸਰਾਏ-ਬਿਹਾਰ), ਭਾਜਪਾ ਦੀ ਪੰਕਜਾ ਮੁੰਡੇ (ਬੀਡ-ਮਹਾਰਾਸ਼ਟਰ), ਕਾਂਗਰਸ ਆਗੂ ਅਧੀਰ ਰੰਜਨ ਚੌਧਰੀ (ਬਹਿਰਾਮਪੁਰ-ਪੱਛਮੀ ਬੰਗਾਲ), ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ (ਹੈਦਰਾਬਾਦ-ਤੇਲੰਗਾਨਾ) ਅਤੇ ਆਂਧਰਾ ਪ੍ਰਦੇਸ਼ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਵਾਈ ਐਸ ਸ਼ਰਮੀਲਾ (ਕੁਡਪਾਹ) ਚੋਣ ਮੈਦਾਨ ਵਿੱਚ ਹਨ। ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਖੀਰੀ (ਯੂਪੀ) ਸੀਟ ਤੋਂ ਹੈਟ੍ਰਿਕ ਬਣਾਉਣ ਦਾ ਯਤਨ ਕਰ ਰਹੇ ਹਨ।
ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਵੀ ਪੱਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਮੁੜ ਸੰਸਦ ਵਿੱਚ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਸਵਾਲ ਪੁੱਛਣ ਦੇ ਬਦਲੇ ਨਕਦੀ ਲੈਣ ਕਾਰਨ ਉਸ ਨੂੰ ਲੋਕ ਸਭਾ ਵਿੱਚੋਂ ਕੱਢ ਦਿੱਤਾ ਗਿਆ ਸੀ।