Aditya L1 launch Updates: ਚੰਦਰਯਾਨ-3 ਤੋਂ ਬਾਅਦ ਆਦਿੱਤਿਆ-ਐਲ1 ਮਿਸ਼ਨ ਦੀ ਸਫ਼ਲ ਲਾਂਚਿੰਗ, ਇਸਰੋ ਨੇ ਮੁੜ ਰਚਿਆ ਇਤਿਹਾਸ
Advertisement
Article Detail0/zeephh/zeephh1851383

Aditya L1 launch Updates: ਚੰਦਰਯਾਨ-3 ਤੋਂ ਬਾਅਦ ਆਦਿੱਤਿਆ-ਐਲ1 ਮਿਸ਼ਨ ਦੀ ਸਫ਼ਲ ਲਾਂਚਿੰਗ, ਇਸਰੋ ਨੇ ਮੁੜ ਰਚਿਆ ਇਤਿਹਾਸ

Aditya L1 ISRO's first solar mission Updates: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਆਪਣਾ ਪਹਿਲਾ ਸੂਰਜ ਮਿਸ਼ਨ 'ਆਦਿਤਿਆ-ਐਲ1' ਲਾਂਚ ਹੋ ਗਿਆ ਹੈ। ਇਸ ਮਿਸ਼ਨ ਨੂੰ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਸ਼ਨੀਵਾਰ, 2 ਸਤੰਬਰ ਨੂੰ ਰਾਤ 11:50 ਵਜੇ ਲਾਂਚ ਕੀਤਾ ਗਿਆ।

Aditya L1 launch Updates: ਚੰਦਰਯਾਨ-3 ਤੋਂ ਬਾਅਦ ਆਦਿੱਤਿਆ-ਐਲ1 ਮਿਸ਼ਨ ਦੀ ਸਫ਼ਲ ਲਾਂਚਿੰਗ, ਇਸਰੋ ਨੇ ਮੁੜ ਰਚਿਆ ਇਤਿਹਾਸ
LIVE Blog

Aditya L1 ISRO's first solar mission Updates: ਚੰਦਰਮਾ ਦੇ ਦੱਖਣੀ ਧਰੁਵ 'ਤੇ ਇਤਿਹਾਸ ਰਚਣ ਤੋਂ ਬਾਅਦ ਇਸਰੋ ਹੁਣ ਸੂਰਜ ਵੱਲ ਵਧ ਰਿਹਾ ਹੈ। ਭਾਰਤ ਨੇ ਜਿੱਥੇ 'ਚੰਦਰਯਾਨ 3' ਰਾਹੀਂ ਚੰਦਰਮਾ 'ਤੇ ਪੈਰ ਰੱਖਿਆ ਹੀ ਸੀ ਅਤੇ ਇਸਰੋ ਨੇ ਵੀ ਸੂਰਜ ਨੂੰ ਛੂਹਣ ਦੀ ਤਿਆਰੀ ਕਰ ਲਈ ਹੈ। 2 ਸਤੰਬਰ 2023, ਯਾਨੀ ਸ਼ਨੀਵਾਰ ਅੱਜ ਇਸਰੋ ਸਵੇਰੇ 11:50 ਵਜੇ ਸ਼੍ਰੀਹਰਿਕੋਟਾ ਤੋਂ ਆਪਣਾ ਸੂਰਜ ਮਿਸ਼ਨ 'ਆਦਿਤਯ L1' ਲਾਂਚ ਕੀਤਾ ਗਿਆ ਹੈ। 

ਦਰਅਸਲ ਭਾਰਤ ਦੇ ਪਹਿਲੇ ਸੂਰਜੀ ਮਿਸ਼ਨ 'ਆਦਿਤਿਆ-ਐਲ1' ਦੀ ਲਾਂਚਿੰਗ (Aditya L1 ISRO's first solar mission) ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਇਸਰੋ ਨੇ ਚੰਦਰਯਾਨ-3 ਤੋਂ ਘੱਟ ਬਜਟ 'ਚ 'ਆਦਿਤਿਆ ਐੱਲ1' ਤਿਆਰ ਕੀਤਾ ਹੈ, ਜਦੋਂ ਕਿ ਨਾਸਾ ਨੇ ਆਪਣੇ ਸੂਰਜ ਮਿਸ਼ਨ ਲਈ ਚੰਦਰਯਾਨ-3 ਦੇ ਬਜਟ ਤੋਂ 30 ਗੁਣਾ ਜ਼ਿਆਦਾ ਪੈਸਾ ਖਰਚ ਕੀਤਾ ਸੀ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਇਸ (Aditya L1 launch)ਨੂੰ ਸ਼ਨੀਵਾਰ (2 ਸਤੰਬਰ) ਨੂੰ ਸਵੇਰੇ 11.50 ਵਜੇ ਸ਼੍ਰੀਹਰਿਕੋਟਾ, ਆਂਧਰਾ ਪ੍ਰਦੇਸ਼ ਤੋਂ ਪੀਐਸਐਲਵੀ ਤੋਂ ਲਾਂਚ ਕੀਤਾ ਜਾਵੇਗਾ। 

ਭਾਰਤੀ ਪੁਲਾੜ ਏਜੰਸੀ ਨੇ ਅੱਗੇ ਕਿਹਾ, "ਸੂਰਜ ਗੈਸ ਦਾ ਇੱਕ ਵਿਸ਼ਾਲ ਗੋਲਾ ਹੈ ਅਤੇ ਆਦਿਤਿਆ-ਐਲ1 (Aditya L1 launch) ਸੂਰਜ ਦੇ ਬਾਹਰੀ ਵਾਯੂਮੰਡਲ ਦਾ ਅਧਿਐਨ ਕਰੇਗਾ। ਆਦਿਤਿਆ-ਐਲ1 ਨਾ ਤਾਂ ਸੂਰਜ 'ਤੇ ਉਤਰੇਗਾ ਅਤੇ ਨਾ ਹੀ ਸੂਰਜ ਦੇ ਨੇੜੇ ਆਵੇਗਾ।" ਇਸਰੋ ਨੇ ਦੋ ਗ੍ਰਾਫਾਂ ਰਾਹੀਂ ਇਸ ਮਿਸ਼ਨ ਬਾਰੇ ਵਧੇਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਹਾਲ ਹੀ ਵਿੱਚ ਚੰਦਰਯਾਨ 3 ਦੀ ਸਫਲ ਲੈਂਡਿੰਗ ਤੋਂ ਬਾਅਦ ਹੁਣ ISRO ਦੇਸ਼ ਦੇ ਪਹਿਲੇ ਮਿਸ਼ਨ ਸਨ 'ਆਦਿਤਿਆ ਐਲ1' ਦੇ ਲਈ ਤਿਆਰ ਹੈ। ਇਹ ਭਾਰਤ ਲਈ ਇੱਕ ਇਤਿਹਾਸਿਕ ਪਲ ਹੋਏਗਾ ਅਤੇ ਇਸ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਭਲਕੇ ਸ੍ਰੀਹਰੀਕੋਟਾ ਜਾਣਗੇ। 

ਇਹ ਵੀ ਪੜ੍ਹੋ:  ISRO Aditya L1 Solar Mission: चांद के बाद अब सूरज की बारी! चंद्रयान-3 से भी कम के बजट में तैयार हुआ आदित्य  

02 September 2023
12:00 PM

ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ 3 ਦੀ ਇਤਿਹਾਸਕ ਲੈਂਡਿੰਗ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਇਸਰੋ ਦੇ ਸੂਰਜ ਮਿਸ਼ਨ ਆਦਿਤਿਆ-ਐਲ1 ਨੂੰ ਅੱਜ ਸਵੇਰੇ 11.50 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਗਿਆ। ਹੁਣ ਲਾਂਚ ਹੋਣ ਤੋਂ ਠੀਕ 125 ਦਿਨਾਂ ਬਾਅਦ ਇਹ ਆਪਣੇ ਪੁਆਇੰਟ L1 'ਤੇ ਪਹੁੰਚ ਜਾਵੇਗਾ। ਇਸ ਬਿੰਦੂ 'ਤੇ ਪਹੁੰਚਣ ਤੋਂ ਬਾਅਦ, ਆਦਿਤਿਆ-ਐਲ1 ਬਹੁਤ ਮਹੱਤਵਪੂਰਨ ਡੇਟਾ ਭੇਜਣਾ ਸ਼ੁਰੂ ਕਰ ਦੇਵੇਗਾ।

11:50 AM

ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ 'ਤੇ ਸਫਲ ਲੈਂਡਿੰਗ ਤੋਂ ਬਾਅਦ ਹੁਣ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸਰੋ ਦੇ ਸੂਰਜ ਮਿਸ਼ਨ ਯਾਨੀ ਆਦਿਤਿਆ-ਐਲ1 'ਤੇ ਟਿਕੀਆਂ ਹੋਈਆਂ ਸਨ। ਚੰਦਰਯਾਨ-3 ਤੋਂ ਬਾਅਦ ਹੁਣ ਆਦਿਤਿਆ-ਐਲ1 ਮਿਸ਼ਨ ਸ਼੍ਰੀਹਰੀਕੋਟਾ ਸਥਿਤ ਲਾਂਚਿੰਗ ਕੇਂਦਰ ਤੋਂ ਲਾਂਚ ਹੋ ਗਿਆ ਹੈ।

11:10 AM

ਇਸਰੋ ਦੇ ਆਦਿਤਿਆ-ਐਲ1 ਮਿਸ਼ਨ ਦੇ ਸਫਲ ਲਾਂਚ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ।

09:45 AM

ਆਦਿਤਿਆ ਐਲ-1 ਮਿਸ਼ਨ 'ਤੇ ਪਦਮਸ਼੍ਰੀ ਐਵਾਰਡੀ ਅਤੇ ਇਸਰੋ ਦੇ ਸਾਬਕਾ ਵਿਗਿਆਨੀ ਮਯਾਲਸਵਾਮੀ ਅੰਨਾਦੁਰਾਈ (Mylswamy Annadurai) ਨੇ ਕਿਹਾ ਕਿ ਐਲ-1 ਬਿੰਦੂ 'ਤੇ ਪਹੁੰਚਣਾ, ਇਸ ਦੇ ਆਲੇ-ਦੁਆਲੇ ਇੱਕ ਔਰਬਿਟ ਬਣਾਉਣਾ ਅਤੇ ਬਹੁਤ ਸਟੀਕ ਖੋਜ ਲੋੜਾਂ ਦੇ ਨਾਲ ਪੰਜ ਸਾਲ ਤੱਕ ਜ਼ਿੰਦਾ ਰਹਿਣਾ ਤਕਨੀਕੀ ਤੌਰ 'ਤੇ ਬਹੁਤ ਚੁਣੌਤੀਪੂਰਨ ਹੈ। ਇਹ ਵਿਗਿਆਨਕ ਤੌਰ 'ਤੇ ਲਾਭਦਾਇਕ ਹੋਣ ਵਾਲਾ ਹੈ, ਕਿਉਂਕਿ ਸੱਤ ਉਪਰਨ ਉੱਥੇ ਕੀ ਹੋ ਰਿਹਾ ਹੈ ਦੀ ਗਤੀਸ਼ੀਲਤਾ ਅਤੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ।

08:10 AM

ਇਸ ਮਿਸ਼ਨ ਦਾ ਕੀ ਹੋਵੇਗਾ ਫਾਇਦਾ ?
-ਇਸਰੋ ਮੁਤਾਬਕ ਸੂਰਜ ਸਾਡੇ ਸਭ ਤੋਂ ਨਜ਼ਦੀਕੀ ਤਾਰਾ ਹੈ। ਇਹ ਤਾਰਿਆਂ ਦੇ ਅਧਿਐਨ ਵਿੱਚ ਸਾਡੀ ਸਭ ਤੋਂ ਵੱਧ ਮਦਦ ਕਰ ਸਕਦਾ ਹੈ। ਇਸ ਤੋਂ ਪ੍ਰਾਪਤ ਜਾਣਕਾਰੀ ਦੂਜੇ ਤਾਰਿਆਂ, ਸਾਡੀ ਆਕਾਸ਼ਗੰਗਾ ਅਤੇ ਖਗੋਲ ਵਿਗਿਆਨ ਦੇ ਕਈ ਰਾਜ਼ ਅਤੇ ਨਿਯਮਾਂ ਨੂੰ ਸਮਝਣ ਵਿੱਚ ਮਦਦ ਕਰੇਗੀ।

-ਸੂਰਜ ਸਾਡੀ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ। ਹਾਲਾਂਕਿ ਆਦਿਤਿਆ ਐਲ1 ਇਸ ਦੂਰੀ ਦਾ ਸਿਰਫ਼ ਇੱਕ ਪ੍ਰਤੀਸ਼ਤ ਹੀ ਕਵਰ ਕਰ ਰਿਹਾ ਹੈ ਪਰ ਇੰਨੀ ਦੂਰੀ ਨੂੰ ਪੂਰਾ ਕਰਨ ਤੋਂ ਬਾਅਦ ਵੀ ਇਹ ਸਾਨੂੰ ਸੂਰਜ ਬਾਰੇ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਦੇਵੇਗਾ, ਜੋ ਧਰਤੀ ਤੋਂ ਜਾਣਨਾ ਸੰਭਵ ਨਹੀਂ ਹੈ।

08:08 AM

ਸ੍ਰੀਹਰੀਕੋਟਾ ਤੋਂ ਇਸਰੋ ਦੇ ਆਦਿਤਿਆ ਐਲ1 ਮਿਸ਼ਨ ਦੀ ਸਫਲਤਾਪੂਰਵਕ ਲਾਂਚਿੰਗ ਲਈ ਵਾਰਾਣਸੀ ਵਿੱਚ ਹਵਨ ਕੀਤਾ ਗਿਆ।

06:49 AM

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਅੱਜ ਸ਼੍ਰੀਹਰੀਕੋਟਾ ਤੋਂ ਆਦਿਤਿਆ-ਐਲ1 ਮਿਸ਼ਨ ਲਾਂਚ ਕੀਤਾ ਜਾਵੇਗਾ।

06:26 AM

ਦੇਸ਼ ਦੇ ਪਹਿਲੇ ਸੋਲਰ ਮਿਸ਼ਨ ਆਦਿਤਿਆ-ਐਲ1 ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਉਪਗ੍ਰਹਿ ਨੂੰ PSLV-C57 ਤੋਂ ਲਾਂਚ ਕੀਤਾ ਜਾਵੇਗਾ। "2 ਸਤੰਬਰ, 2023 ਨੂੰ ਆਦਿਤਿਆ-ਐਲ1 ਮਿਸ਼ਨ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸਦੀ ਲਾਂਚਿੰਗ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਹੋਵੇਗੀ"।

06:22 AM

ਹੈਦਰਾਬਾਦ ਦੇ ਬੀ ਐਮ ਬਿਰਲਾ ਪਲੈਨੀਟੇਰੀਅਮ ਵਿੱਚ ਆਦਿਤਿਆ-ਐਲ1 ਲਾਈਵ-ਸਟ੍ਰੀਮ ਕੀਤਾ ਜਾਵੇਗਾ।

 

Trending news