KZF Dhamki: ਪੀਲੀਭੀਤ ਐਨਕਾਊਂਟਰ ਨੂੰ ਲੈ ਕੇ KZF ਦੀ ਸੀਐੱਮ ਯੋਗੀ ਨੂੰ ਧਮਕੀ
Advertisement
Article Detail0/zeephh/zeephh2573650

KZF Dhamki: ਪੀਲੀਭੀਤ ਐਨਕਾਊਂਟਰ ਨੂੰ ਲੈ ਕੇ KZF ਦੀ ਸੀਐੱਮ ਯੋਗੀ ਨੂੰ ਧਮਕੀ

KZF Dhamki: ਅੱਤਵਾਦੀ ਨੇ ਮਾਰੇ ਗਏ ਤਿੰਨ ਨੌਜਵਾਨਾਂ ਨੂੰ ਸ਼ਹੀਦ ਦੱਸਿਆ ਹੈ ਅਤੇ ਪੰਜਾਬ ਪੁਲਿਸ, ਯੂਪੀ ਪੁਲਿਸ ਅਤੇ ਭਾਰਤੀ ਏਜੰਸੀਆਂ ਨੂੰ ਦੇਖਣ ਲੈਣ ਦੀ ਧਮਕੀ ਦਿੱਤੀ ਹੈ।

KZF Dhamki: ਪੀਲੀਭੀਤ ਐਨਕਾਊਂਟਰ ਨੂੰ ਲੈ ਕੇ KZF ਦੀ ਸੀਐੱਮ ਯੋਗੀ ਨੂੰ ਧਮਕੀ

KZF Dhamki To CM Yogi : ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਰਣਜੀਤ ਸਿੰਘ ਨੀਟਾ ਨੇ ਯੂਪੀ ਦੇ ਪੀਲੀਭੀਤ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਧਮਕੀ ਦਿੱਤੀ ਹੈ। ਖਾਲਿਸਤਾਨ ਪੱਖੀ ਅੱਤਵਾਦੀ ਨੀਟਾ ਨੇ ਮਾਰੇ ਗਏ ਤਿੰਨ ਨੌਜਵਾਨਾਂ ਨੂੰ ਸ਼ਹੀਦ ਦੱਸਿਆ ਹੈ। ਅੱਤਵਾਦੀ ਨੇ ਧਮਕੀ ਦਿੱਤੀ ਕਿ ਪੰਜਾਬ ਪੁਲਿਸ, ਯੂਪੀ ਪੁਲਿਸ ਅਤੇ ਭਾਰਤੀ ਏਜੰਸੀਆਂ ਤੋਂ ਇਸ ਮੁਕਾਬਲੇ ਦਾ ਬਦਲਾ ਲਿਆ ਜਾਵੇਗਾ।

ਅੱਤਵਾਦੀ ਰਣਜੀਤ ਨੀਟਾ ਨੇ ਜਾਰੀ ਕੀਤੀ ਆਡੀਓ(ਜ਼ੀ ਨਿਊਜ਼ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ) ਅੱਤਵਾਦੀ ਨੇ ਮਾਰੇ ਗਏ ਤਿੰਨ ਨੌਜਵਾਨਾਂ ਨੂੰ ਸ਼ਹੀਦ ਦੱਸਿਆ ਹੈ ਅਤੇ ਪੰਜਾਬ ਪੁਲਿਸ, ਯੂਪੀ ਪੁਲਿਸ ਅਤੇ ਭਾਰਤੀ ਏਜੰਸੀਆਂ ਨੂੰ ਦੇਖਣ ਲੈਣ ਦੀ ਧਮਕੀ ਦਿੱਤੀ ਹੈ। 2:23 ਮਿੰਟ ਦੀ ਆਡੀਓ 'ਚ ਦੋਸ਼ੀ ਨੇ ਧਮਕੀ ਦਿੱਤੀ ਕਿ ਉਹ ਜਲਦ ਹੀ ਸਰਕਾਰ ਵੱਲੋਂ ਦਿੱਤੀ ਗਈ ਭਾਜੀ ਨੂੰ ਜਲਦ ਵਾਪਸ ਕਰਾਂਗੇ।

ਨੀਟਾ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਤੋਂ ਪੁੱਛਣਾ ਚਾਹੁੰਦਾ ਹੈ ਕਿ ਯੂਪੀ ਦੇ ਪੀਲੀਭੀਤ ਵਿੱਚ ਐਨਕਾਊਂਟਰ ਕੀਤੇ ਗਏ ਤਿੰਨ ਨੌਜਵਾਨਾਂ ਖ਼ਿਲਾਫ਼ ਕਿਹੜੀ ਐਫਆਈਆਰ ਦਰਜ ਕੀਤੀ ਗਈ ਸੀ।

 

Trending news