Trending Photos
Kailash Gahlot Resign: ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਗਹਿਲੋਤ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ।
ਚਿੱਠੀ 'ਚ ਕੈਲਾਸ਼ ਗਹਿਲੋਤ ਨੇ ਲਿਖਿਆ ਹੈ, ''ਸ਼ੀਸ਼ਮਹਿਲ ਵਰਗੇ ਕਈ ਅਜੀਬੋ-ਗਰੀਬ ਵਿਵਾਦ ਹਨ, ਜੋ ਹੁਣ ਸਾਰਿਆਂ ਨੂੰ ਸ਼ੱਕ 'ਚ ਪਾ ਰਹੇ ਹਨ ਕਿ ਕੀ ਅਸੀਂ ਅਜੇ ਵੀ ਆਮ ਆਦਮੀ ਹੋਣ 'ਤੇ ਵਿਸ਼ਵਾਸ ਕਰਦੇ ਹਾਂ... ਹੁਣ ਇਹ ਸਾਫ ਹੋ ਗਿਆ ਹੈ ਕਿ ਜੇਕਰ ਦਿੱਲੀ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਨਾਲ ਲੜਨ ਵਿੱਚ ਬਤੀਤ ਕਰਦਾ ਹੈ, ਦਿੱਲੀ ਦਾ ਕੋਈ ਅਸਲੀ ਵਿਕਾਸ ਨਹੀਂ ਹੋ ਸਕਦਾ, ਮੇਰੇ ਕੋਲ 'ਆਪ' ਤੋਂ ਵੱਖ ਹੋਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ ਅਤੇ ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।