Jio Brain AI: ਜੀਓ ਬ੍ਰੇਨ ਜਲਦ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਜਾਣਕਾਰੀ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਦਿੱਤੀ।
Trending Photos
Jio Brain AI: ਜੀਓ ਬ੍ਰੇਨ ਜਲਦ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਜਾਣਕਾਰੀ ਰਿਲਾਇੰਸ ਇੰਡਸਟ੍ਰੀਜ਼ ਲਿਮਿਟਡ ਦੀ 47ਵੀਂ ਸਾਲਾਨਾ ਆਮ ਮੀਟਿੰਗ ਵਿੱਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਦਿੱਤੀ। ਕੁਨੈਕਟੈਡ ਇੰਟੈਲੀਜੈਂਸ ਵਿਸ਼ਵ ਪੱਧਰੀ ਇਨਫਰਾ ਨਾਲ ਆਵੇਗਾ। ਕੰਪਨੀ ਏਆਈ ''ਏਵਰੀਵੇਅਰ ਫਾਰ ਏਵਰੀਵਨ'' ਦੀ ਥੀਮ ਉਤੇ ਇਸ ਨੂੰ ਲਾਂਚ ਕਰੇਗੀ।
ਕਾਬਿਲੇਗੌਰ ਹੈ ਕਿ ਜੀਉ ਪੂਰੇ ਏਆਈ ਨੂੰ ਕਵਰ ਕਰਨ ਵਾਲੇ ਉਪਕਰਨਾਂ ਅਤੇ ਪਲੈਟਫਾਰਮਾਂ ਦਾ ਇੱਕ ਵਿਆਪਕ ਸੂਟ ਵਿਕਸਿਤ ਕਰ ਰਿਹਾ ਹੈ, ਜਿਸ ਨੂੰ ਜੀਓ ਬ੍ਰੇਨ ਕਿਹਾ ਜਾਂਦਾ ਹੈ। ਅੰਬਾਨੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਰਿਲਾਇੰਸ ਦੇ ਅੰਦਰ ਜੀਓ ਬ੍ਰੇਨ ਨੂੰ ਬਿਹਤਰ ਬਣਾ ਕੇ ਅਸੀਂ ਇੱਕ ਸ਼ਕਤੀਸ਼ਾਲੀ AI ਸੇਵਾਵਾਂ ਪਲੈਟਫਾਰਮ ਤਿਆਰ ਕਰਾਂਗੇ। ਅਸੀਂ ਜਾਮਨਗਰ ਵਿੱਚ ਇੱਕ ਗੀਗਾਵਾਟ-ਸਕੇਲ AI-ਤਿਆਰ ਡੇਟਾ ਸੈਂਟਰ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਾਂ, ਜੋ ਪੂਰੀ ਤਰ੍ਹਾਂ ਰਿਲਾਇੰਸ ਦੀ ਹਰੀ ਊਰਜਾ ਤੋਂ ਸੰਚਾਲਿਤ ਹੋਵੇਗਾ।"
ਸਾਡਾ ਟੀਚਾ ਇੱਥੇ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਕਿਫਾਇਤੀ AI ਇਨਫਰੈਂਸਿੰਗ ਬਣਾਉਣਾ ਹੈ। "ਇਹ ਭਾਰਤ ਵਿੱਚ AI ਐਪਲੀਕੇਸ਼ਨਾਂ ਨੂੰ ਵਧੇਰੇ ਕਿਫਾਇਤੀ ਅਤੇ ਸਾਰਿਆਂ ਲਈ ਪਹੁੰਚਯੋਗ ਬਣਾ ਦੇਵੇਗਾ।" ਇਸ ਮੌਕੇ ਉਤੇ ਅੰਬਾਨੀ ਜੀਓ ਏਆਈ-ਕਲਾਊਡ ਵੇਲਕਮ ਆਫਰ ਦਾ ਐਲਾਨ ਕੀਤਾ। ਇਸ਼ ਵਿੱਚ ਸਾਰੇ ਡਿਜੀਟਲ ਸਮੱਗਰੀ ਅਤੇ ਡੇਟਾ ਨੂੰ ਸੁਰੱਖਿਅਤ ਰੂਪ ਨਾਲ ਰੱਖਣ ਅਤੇ ਅਕਸੈਸ ਕਰਨ ਲਈ 100 ਜੀਬੀ ਤੱਕ ਦਾ ਮੁਫਤ ਕਲਾਊਡ ਸਟੋਰੇਜ ਦਿੱਤਾ ਜਾਵੇਗਾ। ਜੀਓ ਦੇ ਚੇਅਰਮੈਨ ਅਕਾਸ਼ ਅੰਬਾਨੀ ਨੇ ਕਈ ਨਵੀਂ ਏਆਈ ਸੇਵਾਵਾਂ ਦਾ ਐਲਾਨ ਕੀਤਾ। ਇਸ ਵਿੱਚ ਜੀਓ ਟੀਵੀਓਐਸ HelloJio, Jio Home IoT ਸਲਯੂਸ਼ਨ, JioHome ਐਪ ਅਤੇ Jio Phonecall AI ਸ਼ਾਮਲ ਹੈ।
ਜੀਓ ਬ੍ਰੇਨ ਕੀ ਹੈ?
ਜੀਓ ਇੱਕ ਵਿਆਪਕ AI ਸੂਟ ਵਿਕਸਿਤ ਕਰ ਰਿਹਾ ਹੈ। ਜਿਓ ਦੀਆਂ ਸਾਰੀਆਂ ਸੇਵਾਵਾਂ ਇਸ ਵਿੱਚ ਕਵਰ ਕੀਤੀਆਂ ਜਾਣਗੀਆਂ। ਕੰਪਨੀ ਨੇ ਇਸ AI ਸੂਟ ਦਾ ਨਾਂ Jio Brain ਰੱਖਿਆ ਹੈ। ਏਆਈ ਅਧਿਆਪਕ, ਏਆਈ ਡਾਕਟਰ, ਏਆਈ ਕਿਸਾਨ ਸ਼ਾਮਲ ਹੋਣਗੇ। ਅੰਬਾਨੀ ਨੇ ਕਿਹਾ, ਮੈਨੂੰ ਉਮੀਦ ਹੈ ਕਿ ਰਿਲਾਇੰਸ ਦੇ ਅੰਦਰ ਜਿਓ ਬ੍ਰੇਨ ਨੂੰ ਬਿਹਤਰ ਬਣਾ ਕੇ ਅਸੀਂ ਇੱਕ ਸ਼ਕਤੀਸ਼ਾਲੀ AI ਸਰਵਿਸ ਪਲੇਟਫਾਰਮ ਬਣਾਵਾਂਗੇ। Jio Brain ਦਾ ਉਦੇਸ਼ ਕੰਪਨੀ ਵਿੱਚ AI ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣਾ ਹੈ, ਜਿਸ ਦੇ ਨਤੀਜੇ ਵਜੋਂ ਤੇਜ਼ੀ ਨਾਲ ਫੈਸਲਾ ਲੈਣਾ ਅਤੇ ਵਧੇਰੇ ਸਹੀ ਕੰਮ ਹੋਵੇਗਾ। ਗਾਹਕ ਦੀਆਂ ਲੋੜਾਂ ਨੂੰ ਬਿਹਤਰ ਸਮਝਿਆ ਜਾਵੇਗਾ।