IndiGo: ਇੰਡੀਗੋ ਦਾ ਨੈੱਟਵਰਕ ਹੋਇਆ ਡਾਊਨ, ਟਿਕਟ ਬੁਕਿੰਗ ਅਤੇ ਚੈੱਕ-ਇਨ ਸਮੇਤ ਕਈ ਸੇਵਾਵਾਂ ਪ੍ਰਭਾਵਿਤ
Advertisement
Article Detail0/zeephh/zeephh2460378

IndiGo: ਇੰਡੀਗੋ ਦਾ ਨੈੱਟਵਰਕ ਹੋਇਆ ਡਾਊਨ, ਟਿਕਟ ਬੁਕਿੰਗ ਅਤੇ ਚੈੱਕ-ਇਨ ਸਮੇਤ ਕਈ ਸੇਵਾਵਾਂ ਪ੍ਰਭਾਵਿਤ

 IndiGO Network Downਇੰਡੀਗੋ ਦੇ ਨੈੱਟਵਰਕ-ਵਾਈਡ ਸਿਸਟਮ 'ਚ ਖਰਾਬੀ ਕਾਰਨ ਹੋਇਆ ਹੈ, ਜਿਸ ਕਾਰਨ ਏਅਰਲਾਈਨ ਦੀਆਂ ਸੇਵਾਵਾਂ 'ਚ ਵਿਘਨ ਪਿਆ ਹੈ।

IndiGo: ਇੰਡੀਗੋ ਦਾ ਨੈੱਟਵਰਕ ਹੋਇਆ ਡਾਊਨ, ਟਿਕਟ ਬੁਕਿੰਗ ਅਤੇ ਚੈੱਕ-ਇਨ ਸਮੇਤ ਕਈ ਸੇਵਾਵਾਂ ਪ੍ਰਭਾਵਿਤ

IndiGO Network Down: ਭਾਰਤ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਇੰਡੀਗੋ ਦੇ ਯਾਤਰੀ ਸ਼ਨੀਵਾਰ ਨੂੰ ਹਵਾਈ ਅੱਡੇ 'ਤੇ ਚੈੱਕ-ਇਨ ਅਤੇ ਬੈਗੇਜ ਡਰੋਪ ਦੇ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ। ਅਜਿਹਾ ਇੰਡੀਗੋ ਦੇ ਨੈੱਟਵਰਕ-ਵਾਈਡ ਸਿਸਟਮ 'ਚ ਖਰਾਬੀ ਕਾਰਨ ਹੋਇਆ ਹੈ, ਜਿਸ ਕਾਰਨ ਏਅਰਲਾਈਨ ਦੀਆਂ ਸੇਵਾਵਾਂ 'ਚ ਵਿਘਨ ਪਿਆ ਹੈ।

ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਜਾਣਕਾਰੀ ਦਿੰਦੇ ਹੋਏ, IndiGo ਨੇ ਕਿਹਾ, "ਅਸੀਂ ਵਰਤਮਾਨ ਵਿੱਚ ਸਾਡੇ ਨੈੱਟਵਰਕ 'ਤੇ ਅਸਥਾਈ ਸਿਸਟਮ ਸਲੋਅਡਾਉਨ ਦਾ ਸਹਾਮਣਾ ਕਰ ਰਹੇ ਹਾਂ, ਜਿਸ ਨਾਲ ਸਾਡੀ ਵੈਬਸਾਈਟ ਅਤੇ ਬੁਕਿੰਗ ਸਿਸਟਮ ਪ੍ਰਭਾਵਿਤ ਹੋ ਰਿਹਾ ਹੈ। "ਇਸ ਕਾਰਨ, ਯਾਤਰੀਆਂ ਨੂੰ ਹਵਾਈ ਅੱਡੇ 'ਤੇ ਚੈੱਕ-ਇਨ ਅਤੇ ਲੰਬੀਆਂ ਕਤਾਰਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"

X 'ਤੇ ਏਅਰਲਾਈਨ ਨੇ ਪੋਸਟ ਕੀਤਾ
ਏਅਰਲਾਈਨ ਨੇ ਇਹ ਵੀ ਕਿਹਾ, “ਸਾਡੀ ਏਅਰਪੋਰਟ ਟੀਮ ਯਾਤਰੀਆਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਯਾਤਰੀਆਂ ਦੀ ਯਾਤਰਾ ਦੀ ਸਹੂਲਤ ਲਈ ਹਰ ਕੋਸ਼ਿਸ਼ ਕਰ ਰਹੇ ਹਾਂ। ਯਕੀਨਨ, ਅਸੀਂ ਜਿੰਨੀ ਜਲਦੀ ਹੋ ਸਕੇ ਸਥਿਰਤਾ ਅਤੇ ਆਮ ਸੇਵਾਵਾਂ ਨੂੰ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਅਤੇ ਤੁਹਾਡੀ ਸਮਝ ਅਤੇ ਧੀਰਜ ਦੀ ਕਦਰ ਕਰਦੇ ਹਾਂ।"

ਇਸ ਘੋਸ਼ਣਾ ਤੋਂ ਸਪੱਸ਼ਟ ਹੈ ਕਿ ਏਅਰਲਾਈਨ ਨੇ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ, ਪਰ ਯਾਤਰੀਆਂ ਨੂੰ ਫਿਲਹਾਲ ਇੰਤਜ਼ਾਰ ਕਰਨਾ ਪੈ ਸਕਦਾ ਹੈ।

Trending news