Google Layoffs 2023 news: ਹੁਣ ਗੂਗਲ ਕੱਢਣ ਜਾ ਰਿਹਾ ਹੈ 12,000 ਕਰਮਚਾਰੀ, ਜਾਣੋ CEO ਸੁੰਦਰ ਪਿਚਾਈ ਨੇ ਕੀ ਕਿਹਾ
Advertisement
Article Detail0/zeephh/zeephh1537208

Google Layoffs 2023 news: ਹੁਣ ਗੂਗਲ ਕੱਢਣ ਜਾ ਰਿਹਾ ਹੈ 12,000 ਕਰਮਚਾਰੀ, ਜਾਣੋ CEO ਸੁੰਦਰ ਪਿਚਾਈ ਨੇ ਕੀ ਕਿਹਾ

ਇਸ ਦੌਰਾਨ ਗੂਗਲ ਵੱਲੋਂ ਕਰਮਚਾਰੀਆਂ ਨੂੰ ਪੂਰੀ ਸੂਚਨਾ ਅਵਧੀ (notice period) ਦੌਰਾਨ ਭੁਗਤਾਨ ਕੀਤਾ ਜਾਵੇਗਾ।

Google Layoffs 2023 news: ਹੁਣ ਗੂਗਲ ਕੱਢਣ ਜਾ ਰਿਹਾ ਹੈ 12,000 ਕਰਮਚਾਰੀ, ਜਾਣੋ CEO ਸੁੰਦਰ ਪਿਚਾਈ ਨੇ ਕੀ ਕਿਹਾ

Google Layoffs 2023 news: ਜਿੱਥੇ ਦੁਨੀਆਂ ਦੀਆਂ ਕਈ ਵੱਡੀਆਂ ਕੰਪਨੀਆਂ ਵੱਲੋਂ ਵੱਡੇ ਪੱਧਰ 'ਤੇ ਛਟਾਈ ਕੀਤੀ ਜਾ ਰਹੀ ਹੈ, ਉੱਥੇ ਹੁਣ ਗੂਗਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 12,000 ਕਰਮਚਾਰੀਆਂ ਨੂੰ ਕੱਢਣ ਜਾ ਰਹੇ ਹਨ।  

ਇਸ ਦੌਰਾਨ ਨੌਕਰੀਆਂ 'ਚ ਕਟੌਤੀ ਦੇ ਫੈਸਲੇ 'ਤੇ ਮੁਆਫੀ ਮੰਗਦੇ ਹੋਏ ਗੂਗਲ ਦੇ ਸੀਈਓ ਸੁੰਦਰ ਪਿਚਾਈ (Google CEO Sundar Pichai) ਨੇ ਕਿਹਾ ਕਿ "ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।"

ਉਨ੍ਹਾਂ ਇੱਕ ਈਮੇਲ ਵਿੱਚ ਕਰਮਚਾਰੀਆਂ ਨੂੰ ਦੱਸਿਆ ਕਿ, "ਅਸੀਂ... ਅਮਰੀਕਾ ਵਿੱਚ ਪ੍ਰਭਾਵਿਤ ਕਰਮਚਾਰੀਆਂ ਨੂੰ ਇੱਕ ਵੱਖਰੀ ਈਮੇਲ ਭੇਜੀ ਹੈ। ਦੂਜੇ ਦੇਸ਼ਾਂ ਵਿੱਚ, ਸਥਾਨਕ ਕਾਨੂੰਨਾਂ ਕਰਕੇ ਇਸ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗੇਗਾ।" 

ਉਨ੍ਹਾਂ (Google CEO Sundar Pichai) ਲਿਖਿਆ ਕਿ "ਮੇਰੇ ਕੋਲ ਸਾਂਝਾ ਕਰਨ ਲਈ ਇੱਕ ਖ਼ਬਰ ਹੈ। ਅਸੀਂ ਲਗਭਗ 12,000 ਕਰਮਚਾਰੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਅਸੀਂ ਪਹਿਲਾਂ ਹੀ ਅਮਰੀਕਾ ਵਿੱਚ ਪ੍ਰਭਾਵਿਤ ਕਰਮਚਾਰੀਆਂ ਨੂੰ ਇੱਕ ਵੱਖਰੀ ਈਮੇਲ ਭੇਜ ਚੁੱਕੇ ਹਾਂ। ਦੂਜੇ ਦੇਸ਼ਾਂ ਵਿੱਚ, ਸਥਾਨਕ ਕਾਨੂੰਨਾਂ ਦੇ ਕਾਰਨ ਇਸ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗੇਗਾ।" 

ਸੁੰਦਰ ਪਿਚਾਈ ਨੇ ਅੱਗੇ ਲਿਖਿਆ ਕਿ "ਇਸਦਾ ਮਤਲਬ ਹੋਵੇਗਾ ਕਿ ਸਾਨੂੰ ਕੁਝ ਵਿਸ਼ਵਾਸ਼ਯੋਗ ਪ੍ਰਤਿਭਾਸ਼ਾਲੀ ਲੋਕਾਂ ਨੂੰ ਅਲਵਿਦਾ ਕਹਿਣਾ ਹੋਵੇਗਾ ਜਿਨ੍ਹਾਂ ਨੂੰ ਅਸੀਂ ਨੌਕਰੀ 'ਤੇ ਰੱਖਣ ਲਈ ਸਖ਼ਤ ਮਿਹਨਤ ਕੀਤੀ ਸੀ ਅਤੇ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਕੀਤਾ। ਮੈਨੂੰ ਇਸ ਲਈ ਬਹੁਤ ਅਫ਼ਸੋਸ ਹੈ। ਇਹ ਤੱਥ ਹੈ ਕਿ ਇਹ ਤਬਦੀਲੀਆਂ Googlers ਦੇ ਜੀਵਨ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਮੈਂ ਉਨ੍ਹਾਂ ਫੈਸਲਿਆਂ ਲਈ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ" 

ਇਹ ਵੀ ਪੜ੍ਹੋ: Punjab Weather Update: ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ! ਚੰਡੀਗੜ੍ਹ, ਪੰਜਾਬ ਸਣੇ ਉੱਤਰੀ ਭਾਰਤ 'ਚ ਅਲਰਟ ਜਾਰੀ

ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਤਬਦੀਲੀ ਆਸਾਨ ਨਹੀਂ ਹੋਵੇਗੀ, ਪਰ ਫ਼ਿਰ ਵੀ ਅਸੀਂ ਆਪਣੇ ਕਰਮਚਾਰੀਆਂ ਦਾ ਸਮਰਥਨ ਕਰਨ ਜਾ ਰਹੇ ਹਾਂ ਤਾਂ ਜੋ ਉਹ ਆਪਣੇ ਅਗਲੇ ਮੌਕੇ ਦੀ ਤਲਾਸ਼ ਕਰ ਸਕਣ।

ਇਸ ਦੌਰਾਨ ਅਮਰੀਕਾ ਵਿੱਚ ਗੂਗਲ ਵੱਲੋਂ ਕਰਮਚਾਰੀਆਂ ਨੂੰ ਪੂਰੀ ਸੂਚਨਾ ਅਵਧੀ (notice period) ਦੌਰਾਨ ਭੁਗਤਾਨ ਕੀਤਾ ਜਾਵੇਗਾ ਅਤੇ ਪ੍ਰਭਾਵਿਤ ਲੋਕਾਂ ਲਈ 6 ਮਹੀਨਿਆਂ ਦੀ ਹੈਲਥਕੇਅਰ, ਨੌਕਰੀ ਪਲੇਸਮੈਂਟ ਸੇਵਾਵਾਂ, ਅਤੇ ਇਮੀਗ੍ਰੇਸ਼ਨ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਏਅਰ ਇੰਡੀਆ ਨੂੰ 30 ਲੱਖ ਰੁਪਏ ਜੁਰਮਾਨਾ, ਪਾਇਲਟ ਵੀ ਕੀਤਾ ਸਸਪੈਂਡਡ, ਜਾਣੋ ਕੀ ਹੈ ਪੂਰਾ ਮਾਮਲਾ

(For more news apart from Google Layoffs 2023, stay tuned to Zee PHH)

Trending news