Faridkot News: ਪੁਲਿਸ ਨੇ 77 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ 'ਚ ਫ਼ਰਾਰ ਚੱਲ ਰਹੇ ਆਰੋਪੀ ਨੂੰ ਕੀਤਾ ਕਾਬੂ
Advertisement
Article Detail0/zeephh/zeephh2390995

Faridkot News: ਪੁਲਿਸ ਨੇ 77 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ 'ਚ ਫ਼ਰਾਰ ਚੱਲ ਰਹੇ ਆਰੋਪੀ ਨੂੰ ਕੀਤਾ ਕਾਬੂ

Faridkot News: ਫ਼ਰੀਦਕੋਟ ਜ਼ਿਲਾ ਪੁਲਿਸ ਵੱਲੋਂ ਇੱਕ ਆਰੋਪੀ ਗੁਲਾਬ ਸਿੰਘ ਨੂੰ ਕਾਬੂ ਕਰ ਲਿਆ ਸੀ ਅਤੇ ਹੁਣ ਦੋ ਦਿਨਾਂ ਬਾਅਦ ਕਾਊਂਟਰ ਇੰਟੈਲੀਜੈਂਸ ਵੱਲੋ ਦੂਜੇ ਫ਼ਰਾਰ ਚਲ ਰਹੇ ਆਰੋਪੀ ਨੂੰ ਵੀ ਗਿਰਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕਰ ਲਈ ਹੈ।

Faridkot News: ਪੁਲਿਸ ਨੇ 77 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ 'ਚ ਫ਼ਰਾਰ ਚੱਲ ਰਹੇ ਆਰੋਪੀ ਨੂੰ ਕੀਤਾ ਕਾਬੂ

Faridkot News: ਕਰੀਬ ਇੱਕ ਸਾਲ ਪਹਿਲਾਂ 2023 ਚ ਕਾਊਂਟਰ ਇੰਟੈਲੀਜੈਂਸ ਵੱਲੋਂ ਵੱਡੀ ਪ੍ਰਾਪਤੀ ਕਰਦੇ ਹੋਏ ਭਾਰਤ ਪਾਕਿਸਤਾਨ ਬਾਰਡਰ ਤੇ 77 ਕਿਲੋ ਹੈਰੋਇਨ ਬ੍ਰਾਮਦ ਕੀਤੀ ਗਈ ਸੀ। ਜਿਸ ਮਾਮਲੇ 'ਚ ਫ਼ਰੀਦਕੋਟ ਜ਼ਿਲੇ ਦੇ ਪਿੰਡ ਦੀਪ ਸਿੰਘ ਵਾਲਾ ਦੇ ਦੋ ਵਿਅਕਤੀ ਗੁਲਾਬ ਸਿੰਘ ਅਤੇ ਸਿਕੰਦਰ ਸਿੰਘ ਵੀ ਨਾਮਜ਼ਦ ਸਨ। ਜੋ ਮੌਕੇ ਤੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ ਸਨ ਅਤੇ ਹਲੇ ਤੱਕ ਫ਼ਰਾਰ ਚੱਲ ਰਹੇ ਸਨ। ਦੋ ਦਿਨ ਪਹਿਲਾਂ ਹੀ ਫ਼ਰੀਦਕੋਟ ਜ਼ਿਲਾ ਪੁਲਿਸ ਵੱਲੋਂ ਇੱਕ ਆਰੋਪੀ ਗੁਲਾਬ ਸਿੰਘ ਨੂੰ ਕਾਬੂ ਕਰ ਲਿਆ ਸੀ ਅਤੇ ਹੁਣ ਦੋ ਦਿਨਾਂ ਬਾਅਦ ਕਾਊਂਟਰ ਇੰਟੈਲੀਜੈਂਸ ਵੱਲੋ ਦੂਜੇ ਫ਼ਰਾਰ ਚਲ ਰਹੇ ਆਰੋਪੀ ਨੂੰ ਵੀ ਗਿਰਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕਰ ਲਈ ਹੈ।

ਗੌਰਤਲਬ ਹੈ ਕਿ ਪਾਕਿਸਤਾਨੀ ਸਮਗਲਰਾਂ ਨਾਲ ਇੰਟਰਨੈੱਟ ਜਰੀਏ ਜੁੜੇ ਭਾਰਤੀ ਸਮਗਲਰ ਦਰਿਆ ਦੇ ਰਾਹੀਂ ਨਸ਼ੇ ਦੀ ਖੇਪ ਮੰਗਵਾਉਦੇ ਸਨ। ਜਿਨ੍ਹਾਂ ਨੂੰ ਗੁਲਾਬ ਸਿੰਘ ਅਤੇ ਸਿਕੰਦਰ ਸਿੰਘ ਗੋਤਾਖੋਰ ਮੁਹਈਆ ਕਰਵਾਉਂਦੇ ਸਨ ਤਾਂ ਜੋ ਦਰਿਆ ਦੇ ਰਸਤੇ ਨਸ਼ੇ ਦੀ ਖੇਪ ਨੂੰ ਪਾਰੋ ਮੰਗਵਾਇਆ ਜਾ ਸਕੇ। ਇਸ ਸਾਰੇ ਮਾਮਲੇ ਦਾ ਭਾਂਡਾ ਭੰਨਦੇ ਹੋਏ ਕਾਊਂਟਰ ਇੰਟੈਲੀਜੈਂਸ ਵੱਲੋਂ ਨਸ਼ੇ ਦੀ ਵੱਡੀ ਖੇਪ ਜਿਸ 'ਚ 77 ਕਿਲੋ ਹੈਰੋਇਨ ਤੋਂ ਇਲਾਵਾ ਕੁੱਝ ਹਥਿਆਰ ਵੀ ਬ੍ਰਾਮਦ ਕੀਤੇ ਸਨ। ਇਸ ਮਾਮਲੇ ਚ ਹੁਣ ਤੱਕ ਸਾਰੇ ਦੋਸ਼ੀ ਫੜੇ ਜਾ ਚੁਕੇ ਹਨ ਅਤੇ ਇਨ੍ਹਾਂ ਦੀ ਪੁੱਛਗਿੱਛ ਤੋਂ ਹੋ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਨਾਲ ਕੁੱਝ ਹੋਰ ਲੋਕ ਵੀ ਨਸ਼ੇ ਦੇ ਇਸ ਕਾਰੋਬਾਰ ਨਾਲ ਜੁੜੇ ਹੋਣ ਇਨ੍ਹਾਂ ਦਾ ਖੁਲਾਸਾ ਵੀ ਜਲਦ ਹੋ ਸਕਦਾ ਹੈ।

Trending news