Delhi Weather News: G-20 ਦੇ ਵਿਚਕਾਰ ਦਿੱਲੀ ਐਨਸੀਆਰ 'ਚ ਅੱਜ ਵੀ ਪੈ ਸਕਦਾ ਹੈ ਭਾਰੀ ਮੀਂਹ
Advertisement
Article Detail0/zeephh/zeephh1863833

Delhi Weather News: G-20 ਦੇ ਵਿਚਕਾਰ ਦਿੱਲੀ ਐਨਸੀਆਰ 'ਚ ਅੱਜ ਵੀ ਪੈ ਸਕਦਾ ਹੈ ਭਾਰੀ ਮੀਂਹ

Delhi Weather Updates: ਮੌਸਮ ਵਿਭਾਗ ਨੇ ਐਤਵਾਰ ਨੂੰ ਆਮ ਤੌਰ 'ਤੇ ਆਸਮਾਨ 'ਚ ਬੱਦਲਵਾਈ ਰਹਿਣ ਜਾਂ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 34 ਅਤੇ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

Delhi Weather News: G-20 ਦੇ ਵਿਚਕਾਰ ਦਿੱਲੀ ਐਨਸੀਆਰ 'ਚ ਅੱਜ ਵੀ ਪੈ ਸਕਦਾ ਹੈ ਭਾਰੀ ਮੀਂਹ

Delhi Weather Updates: ਦੋ ਦਿਨਾਂ G-20 ਸੰਮੇਲਨ ਫਿਲਹਾਲ ਰਾਜਧਾਨੀ ਦਿੱਲੀ 'ਚ ਚੱਲ ਰਿਹਾ ਹੈ। ਸਿਆਸੀ ਸਰਗਰਮੀਆਂ ਦੇ ਵਿਚਕਾਰ, ਸ਼ਨੀਵਾਰ ਦੁਪਹਿਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ।ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ ਦਿੱਲੀ-ਐਨਸੀਆਰ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਸ਼ਨੀਵਾਰ ਸ਼ਾਮ ਤੋਂ ਪੈ ਰਹੀ ਬਾਰਿਸ਼ ਨੇ ਰਾਜਧਾਨੀ 'ਚ ਮੌਸਮ ਖੁਸ਼ਗਵਾਰ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਯਾਨੀ 10 ਸਤੰਬਰ ਦਿਨ ਐਤਵਾਰ ਨੂੰ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਗਰਜ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਐਤਵਾਰ ਨੂੰ ਆਮ ਤੌਰ 'ਤੇ ਆਸਮਾਨ 'ਚ ਬੱਦਲਵਾਈ ਰਹਿਣ ਜਾਂ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 34 ਅਤੇ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: IND vs PAK Asia Cup 2023:  ਭਾਰਤ ਬਨਾਮ ਪਾਕਿਸਤਾਨ ਮੈਚ ਅੱਜ, ਜਾਣੋ ਸਮਾਂ, ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ "

ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਪੂਰੀ ਦਿੱਲੀ ਅਤੇ NCR ਖੇਤਰਾਂ ਜਿਵੇਂ ਲੋਨੀ, ਹਿੰਡਨ AF ਸਟੇਸ਼ਨ, ਬਹਾਦਰਗੜ੍ਹ, ਗਾਜ਼ੀਆਬਾਦ, ਇੰਦਰਾਪੁਰਮ, ਛਪਰਾਉਲਾ, ਨੋਇਡਾ, ਦਾਦਰੀ, ਗੁਰੂਗ੍ਰਾਮ, ਫਰੀਦਾਬਾਦ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਿਸ਼ ਹੋਵੇਗੀ। ਇਸ ਤੋਂ ਇਲਾਵਾ ਮਾਨੇਸਰ ਅਤੇ ਬੱਲਭਗੜ੍ਹ 'ਚ ਐਤਵਾਰ ਨੂੰ ਵੀ ਬਾਰਿਸ਼ ਜਾਰੀ ਰਹੇਗੀ। ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ ਦਿੱਲੀ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਨਮੀ ਵਾਲੇ ਮੌਸਮ ਤੋਂ ਹੋਰ ਰਾਹਤ ਮਿਲੇਗੀ।

IMJD ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਦਿੱਲੀ ਰਾਡਾਰ ਦਿੱਲੀ ਅਤੇ NCR ਖੇਤਰ 'ਚ ਬੱਦਲਾਂ ਦਾ ਸਥਿਰਤਾ ਦਿਖਾਉਂਦਾ ਹੈ, ਜਿਸ ਕਾਰਨ ਅਗਲੇ 2-3 ਘੰਟਿਆਂ ਤੱਕ ਦਿੱਲੀ ਅਤੇ NCR 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਮੀਂਹ ਅਤੇ ਬੱਦਲਾਂ ਕਾਰਨ ਵੱਧ ਤੋਂ ਵੱਧ ਤਾਪਮਾਨ ਹੋਰ ਹੇਠਾਂ ਜਾਵੇਗਾ।

ਲੰਬੇ ਇੰਤਜ਼ਾਰ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਬਾਰਿਸ਼ ਨੇ ਫਿਰ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ। ਹਾਲਾਂਕਿ, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਵਿੱਚ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

Trending news