ATF Prices: ਸਸਤਾ ਹੋ ਸਕਦਾ ਹੈ ਹਵਾਈ ਸਫਰ! ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਹੋਈ ਕਟੌਤੀ
Advertisement
Article Detail0/zeephh/zeephh2409206

ATF Prices: ਸਸਤਾ ਹੋ ਸਕਦਾ ਹੈ ਹਵਾਈ ਸਫਰ! ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਹੋਈ ਕਟੌਤੀ

ATF Prices: ਦਰਅਸਲ ਹੁਣ ਹਵਾਈ ਸਫਰ ਸਸਤਾ ਹੋ ਸਕਦਾ ਹੈ ਅਤੇ ਇਸ ਦੇ ਨਾਲ ਦੱਸ ਦਈਏ ਕਿ ਹਵਾਬਾਜ਼ੀ ਈਂਧਨ ਦੀਆਂ ਕੀਮਤਾਂ ਘਟੀਆਂ ਹਨ।

 

ATF Prices: ਸਸਤਾ ਹੋ ਸਕਦਾ ਹੈ ਹਵਾਈ ਸਫਰ! ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਹੋਈ ਕਟੌਤੀ

Aviation Turbine Fuel: ਨਵਾਂ ਮਹੀਨਾ ਯਾਨੀ ਸਤੰਬਰ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। ਹਵਾਈ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਹਵਾਈ ਸਫਰ ਕਰਨ ਵਾਲੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਰਾਹਤ ਮਿਲ ਸਕਦੀ ਹੈ। ਏਅਰਲਾਈਨਜ਼ ਲਈ ਵੱਡੀ ਰਾਹਤ ਦੀ ਖ਼ਬਰ ਹੈ। ਦਰਅਸਲ ਮਹੀਨੇ ਦੇ ਪਹਿਲੇ ਦਿਨ ਹੀ ATF ਸਸਤਾ (ATF Prices) ਹੋਇਆ ਹੈ। OMCs ਨੇ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ATF ਦੀਆਂ ਕੀਮਤਾਂ ਵਿੱਚ 4,495.48 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਟੌਤੀ ਨਵੀਂ ਦਰ ਅੱਜ ਤੋਂ ਲਾਗੂ ਹੋਵੇਗੀ।

ਇਸ ਤੋਂ ਇਲਾਵਾ ਹਵਾਬਾਜ਼ੀ ਈਂਧਨ ਦੀਆਂ ਕੀਮਤਾਂ ਡਿੱਗਣ ਕਾਰਨ ਹਵਾਈ ਯਾਤਰਾ  (ATF Prices) ਸਸਤੀ ਹੋ ਸਕਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਐਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀਆਂ ਕੀਮਤਾਂ 4,567 ਰੁਪਏ ਪ੍ਰਤੀ ਕਿਲੋਲੀਟਰ (1000 ਲੀਟਰ) ਘਟਾ ਦਿੱਤੀਆਂ ਹਨ। ਜਦਕਿ ਰਾਜਸਥਾਨ 'ਚ ਸਿਲੰਡਰ 450 ਰੁਪਏ 'ਚ ਮਿਲੇਗਾ।

ਇਹ ਵੀ ਪੜ੍ਹੋ: LPG Price Hike: ਪਹਿਲੇ ਦਿਨ ਹੀ ਆਮ ਲੋਕਾਂ ਨੂੰ ਵੱਡਾ ਝਟਕਾ!  ਅੱਜ ਤੋਂ ਮਹਿੰਗਾ ਹੋਇਆ LPG ਸਿਲੰਡਰ 

ATF Prices
ਤੇਲ ਮਾਰਕੀਟਿੰਗ ਕੰਪਨੀਆਂ ਨੇ ਮਹਾਨਗਰਾਂ 'ਚ ATF ਦੀਆਂ ਕੀਮਤਾਂ ਘਟਾਈਆਂ ਹਨ। ਇਸ ਨਾਲ ਹਵਾਈ ਯਾਤਰਾ ਸਸਤੀ ਹੋ ਸਕਦੀ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ ਵਿੱਚ ATF 4,495.50 ਰੁਪਏ ਸਸਤਾ ਹੋ ਕੇ 93,480.22 ਰੁਪਏ ਪ੍ਰਤੀ ਕਿਲੋਲੀਟਰ (1000 ਲੀਟਰ) ਹੋ ਗਿਆ ਹੈ। ਉਥੇ ਹੀ ਚੇਨਈ 'ਚ ATF 4,567.76 ਰੁਪਏ ਸਸਤਾ ਹੋ ਕੇ 97,064.32 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ।

ਕੋਲਕਾਤਾ ਵਿੱਚ, ATF 100520.88 ਰੁਪਏ ਪ੍ਰਤੀ ਕਿਲੋਲੀਟਰ ਵਿੱਚ ਉਪਲਬਧ ਸੀ, ਹੁਣ ਇਹ 4,222.44 ਰੁਪਏ ਸਸਤਾ ਹੋ ਕੇ 96,298.44 ਰੁਪਏ ਵਿੱਚ ਉਪਲਬਧ ਹੋਵੇਗਾ। ਮੁੰਬਈ 'ਚ ATF ਦੀ ਕੀਮਤ 'ਚ 4,217.56 ਰੁਪਏ ਦੀ ਕਮੀ ਆਈ ਹੈ। ਇਹ ਹੁਣ 87,432.78 ਰੁਪਏ ਪ੍ਰਤੀ ਕਿਲੋਲੀਟਰ 'ਤੇ ਉਪਲਬਧ ਹੈ।

Trending news