Haryana Assembly elections: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।
Trending Photos
Haryana Assembly elections: ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਨੇ ਫਰੀਦਾਬਾਦ ਤੋਂ ਪ੍ਰਵੇਸ਼ ਮਹਿਤਾ ਤੇ ਰਤੀਆ ਤੋਂ ਮੁਖਤਿਆਰ ਸਿੰਘ ਬਾਜ਼ੀਗਰ ਨੂੰ ਟਿਕਟ ਦਿੱਤੀ ਹੈ।
ਪ੍ਰੋਫੈਸਰ ਛਤਰਪਾਲ ਸਿੰਘ ਦਾ ਨਾਂ ਵੀ ਸੂਚੀ ਵਿੱਚ ਹੈ। ਉਹ ਸੋਮਵਾਰ ਨੂੰ ਭਾਜਪਾ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ। ਛਤਰਪਾਲ ਸਿੰਘ ਉਹ ਆਗੂ ਹਨ ਜਿਨ੍ਹਾਂ ਨੇ ਚੌਧਰੀ ਦੇਵੀ ਲਾਲ ਨੂੰ ਚੋਣਾਂ ਵਿੱਚ ਹਰਾਇਆ ਹੈ।
ਇਹ ਵੀ ਪੜ੍ਹੋ : Sri Chamkaur Sahib: ਡਾਕਟਰਾਂ ਦੀ ਹੜਤਾਲ ਦਾ ਦੂਜਾ ਦਿਨ, ਡਾਕਟਰਾਂ ਵੱਲੋਂ ਸੁਰੱਖਿਆ ਦੀਆਂ ਮੰਗਾਂ ਹਨ ਜਾਇਜ਼- ਡਾ. ਚਰਨਜੀਤ ਸਿੰਘ
1991 ਵਿੱਚ ਚੌਧਰੀ ਦੇਵੀ ਲਾਲ ਨੇ ਹਿਸਾਰ ਜ਼ਿਲ੍ਹੇ ਦੇ ਘਿਰਾਈ ਹਲਕੇ ਤੋਂ ਚੋਣ ਲੜੀ ਸੀ। ਛਤਰਪਾਲ ਉਦੋਂ ਕਾਂਗਰਸ ਉਮੀਦਵਾਰ ਵਜੋਂ ਜਿੱਤੇ ਸਨ। ਛਤਰਪਾਲ ਸਿੰਘ ਨੇ ਕਿਹਾ ਕਿ ਵਾਰ-ਵਾਰ ਨਜ਼ਰਅੰਦਾਜ਼ ਕੀਤੇ ਜਾਣ 'ਤੇ ਵਰਕਰਾਂ ਦੇ ਰੋਹ ਨੂੰ ਦੇਖਦਿਆਂ ਉਨ੍ਹਾਂ ਭਾਜਪਾ ਛੱਡਣ ਦਾ ਫੈਸਲਾ ਕੀਤਾ ਹੈ।
ਦੂਜੀ ਸੂਚੀ ਵਿੱਚ ਸਢੌਰਾ ਤੋਂ ਰੀਟਾ ਬਾਮਣੀਆ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਥਾਨੇਸਰ ਤੋਂ ਕ੍ਰਿਸ਼ਨ ਬਜਾਜ ਅਤੇ ਇੰਦਰੀ ਤੋਂ ਹਵਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਜਦਕਿ ਰਤੀਆ ਤੋਂ ਮੁਖਤਿਆਰ ਸਿੰਘ ਬਾਜ਼ੀਗਰ, ਆਦਮਪੁਰ ਤੋਂ ਐਡਵੋਕੇਟ ਭੁਪਿੰਦਰ ਬੈਨੀਵਾਲ, ਬਰਵਾਲਾ ਤੋਂ ਪ੍ਰੋ. ਛਤਰਪਾਲ ਸਿੰਘ, ਬਾਵਲ ਤੋਂ ਜਵਾਹਰ ਲਾਲ, ਫਰੀਦਾਬਾਦ ਤੋਂ ਪ੍ਰਵੇਸ਼ ਮਹਿਤਾ, ਤਿਗਾਂਵ ਤੋਂ ਅਬਾਸ ਚੰਦੇਲਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿਧਾਨ ਸਭਾ ਹਲਕਾ ਕਲਾਇਤ ਤੋਂ ਅਨੁਰਾਗ ਢਾਂਡਾ, ਨਰਾਇਣਗੜ੍ਹ ਤੋਂ ਗੁਰਪਾਲ ਸਿੰਘ, ਪੁੰਦਰੀ ਤੋਂ ਸਾਬਕਾ ਮੰਤਰੀ ਨਰਿੰਦਰ ਸ਼ਰਮਾ, ਘਰੌਂਡਾ ਤੋਂ ਜੈਪਾਲ ਸ਼ਰਮਾ, ਸੰਦੌੜ ਤੋਂ ਅਮਨਦੀਪ ਜੁੰਡਲਾ, ਸਮਾਲਖਾ ਤੋਂ ਬਿੱਟੂ ਪਹਿਲਵਾਨ, ਉਚਾਨਾ ਕਲਾਂ ਤੋਂ ਪਵਨ ਫ਼ੌਜੀ, ਡੱਬਵਾਲੀ ਤੋਂ ਕੁਲਦੀਪ ਗਦਰਾਣਾ ਚੋਣ ਮੈਦਾਨ ਵਿੱਚ ਹਨ। ਨੂੰ ਉਤਾਰਿਆ ਹੈ। ਰਣੀਆ ਤੋਂ ਹੈਪੀ ਰਾਨੀਆ, ਭਿਵਾਨੀ ਤੋਂ ਇੰਦੂ ਸ਼ਰਮਾ, ਮਹਿਮ ਤੋਂ ਵਿਕਾਸ ਨਹਿਰਾ, ਰੋਹਤਕ ਤੋਂ ਬਿਜੇਂਦਰ ਹੁੱਡਾ, ਬਹਾਦਰਗੜ੍ਹ ਤੋਂ ਕੁਲਦੀਪ ਛਿੱਕਰਾ, ਬਦਲੀ ਤੋਂ ਰਣਬੀਰ ਗੁਲੀਆ, ਬੇਰੀ ਤੋਂ ਸੋਨੂੰ ਅਹਲਾਵਤ ਸ਼ੇਰੀਆ, ਮਹਿੰਦਰਗੜ੍ਹ ਤੋਂ ਮਨੀਸ਼ ਯਾਦਵ, ਨਾਰਨੌਲ, ਬਾਦਸ਼ਾਹਪੁਰ ਤੋਂ ਰਵਿੰਦਰ ਮਟਰੂ ਅਤੇ ਬੱਲਭਗੜ੍ਹ ਤੋਂ ਰਵਿੰਦਰ ਫੌਜਦਾਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ : Ferozepur News: ਫਿਰੋਜ਼ਪੁਰ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਹੋਏ ਖੱਜਲ-ਖੁਆਰ