ਕ੍ਰਿਕਟਰ ਪ੍ਰਿਥਵੀ ਸ਼ਾਅ 'ਤੇ ਮੁੰਬਈ 'ਚ ਹੋਇਆ ਹਮਲਾ; ਪੁਲਿਸ ਨੇ 8 ਵਿਅਕਤੀਆਂ 'ਤੇ ਕੀਤਾ ਕੇਸ ਦਰਜ
Advertisement
Article Detail0/zeephh/zeephh1574303

ਕ੍ਰਿਕਟਰ ਪ੍ਰਿਥਵੀ ਸ਼ਾਅ 'ਤੇ ਮੁੰਬਈ 'ਚ ਹੋਇਆ ਹਮਲਾ; ਪੁਲਿਸ ਨੇ 8 ਵਿਅਕਤੀਆਂ 'ਤੇ ਕੀਤਾ ਕੇਸ ਦਰਜ

Prithvi Shaw Attack News: ਕ੍ਰਿਕਟਰ ਪ੍ਰਿਥਵੀ ਸ਼ਾਅ ਦੀ ਕਾਰ 'ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਖਿਡਾਰੀ ਪ੍ਰਿਥਵੀ ਸ਼ਾਅ ਆਪਣੇ ਦੋਸਤ ਦੀ ਕਾਰ 'ਚ ਬੈਠੇ ਸਨ, ਜਦੋਂ ਸੈਲਫੀ ਲੈਣ ਆਏ ਲੋਕਾਂ ਨੇ ਮਾਮੂਲੀ ਤਕਰਾਰ ਤੋਂ ਬਾਅਦ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

 

ਕ੍ਰਿਕਟਰ ਪ੍ਰਿਥਵੀ ਸ਼ਾਅ 'ਤੇ ਮੁੰਬਈ 'ਚ ਹੋਇਆ ਹਮਲਾ; ਪੁਲਿਸ ਨੇ 8 ਵਿਅਕਤੀਆਂ 'ਤੇ ਕੀਤਾ ਕੇਸ ਦਰਜ

Prithvi Shaw Attack News: ਟੀਮ ਇੰਡੀਆ ਦੇ ਕ੍ਰਿਕਟਰ ਪ੍ਰਿਥਵੀ ਸ਼ਾਅ (Prithvi Shaw )ਦੀ ਕਾਰ 'ਤੇ ਮੁੰਬਈ 'ਚ ਹਮਲਾ ਹੋਇਆ ਹੈ। ਕ੍ਰਿਕਟਰ ਪ੍ਰਿਥਵੀ ਸ਼ਾਅ (Prithvi Shaw)  ਆਪਣੇ ਦੋਸਤ ਦੀ ਕਾਰ 'ਚ ਬੈਠੇ ਸਨ। ਇਸ ਲਈ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਵਾਰ-ਵਾਰ ਸੈਲਫੀ ਲੈਣ ਲਈ ਕਿਹਾ ਪਰ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਗੁੱਸੇ 'ਚ ਆ ਕੇ ਕਾਰ 'ਤੇ ਹਮਲਾ ਕਰ ਦਿੱਤਾ। 

ਇਸ ਹਮਲੇ ਲਈ ਅੱਠ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਪੁਲਸ ਨੇ ਦੱਸਿਆ ਹੈ ਕਿ ਪ੍ਰਿਥਵੀ ਸ਼ਾਅ (Prithvi Shaw)  'ਤੇ ਹਮਲੇ ਦੇ ਸਬੰਧ 'ਚ 8 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਪ੍ਰਿਥਵੀ ਸ਼ਾਅ ਨੇ ਦੂਜੀ ਵਾਰ ਸੈਲਫੀ ਲੈਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: Trending News: ਪਤਨੀ ਨੂੰ ਦੇਣਾ ਸੀ 'Surprise'  ਪਤੀ ਨੇ ਦਿੱਤਾ ਅਜੀਬ ਤੋਹਫ਼ਾ... ਲੋਕ ਦੇਖ ਹੋਏ ਹੈਰਾਨ

ਪੁਲਿਸ ਨੇ ਪ੍ਰਿਥਵੀ ਸ਼ਾਅ 'ਤੇ  (Prithvi Shaw)  'ਹਮਲੇ ਦੇ ਮਾਮਲੇ 'ਚ ਐੱਫ.ਆਈ.ਆਰ. ਐਫਆਈਆਰ ਦੀ ਕਾਪੀ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 143, 148, 149, 384, 427, 504 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਿਥਵੀ ਸ਼ਾਅ 'ਤੇ ਬੁੱਧਵਾਰ ਸ਼ਾਮ ਕਰੀਬ 4 ਵਜੇ ਹਮਲਾ ਹੋਇਆ ਸੀ। ਦੱਸ ਦੇਈਏ ਕਿ ਕ੍ਰਿਕਟਰ ਪ੍ਰਿਥਵੀ ਸ਼ਾਅ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਿਸ ਨੇ 2 ਨਾਮੀ ਲੋਕਾਂ ਅਤੇ 6 ਅਣਪਛਾਤੇ ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇੰਨ੍ਹਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ।

Trending news