Paris Olympics: ਓਲੰਪਿਕ 'ਚ ਲਗਾਤਾਰ ਦੂਜਾ ਗੋਲਡ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਾਰੇਗਾ ਨੀਰਜ ਚੋਪੜਾ; ਪਹਿਲਾਂ ਨਾਲੋਂ ਚੁਣੌਤੀ ਸਖ਼ਤ
Advertisement
Article Detail0/zeephh/zeephh2373536

Paris Olympics: ਓਲੰਪਿਕ 'ਚ ਲਗਾਤਾਰ ਦੂਜਾ ਗੋਲਡ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਾਰੇਗਾ ਨੀਰਜ ਚੋਪੜਾ; ਪਹਿਲਾਂ ਨਾਲੋਂ ਚੁਣੌਤੀ ਸਖ਼ਤ

Paris Olympics: ਪੈਰਿਸ ਓਲੰਪਿਕ ਵਿੱਚ ਪੁਰਸ਼ ਜੈਵਲਿਨ ਥਰੋਅ ਦਾ ਫਾਈਨਲ ਮੁਕਾਬਲਾ ਅੱਜ ਦੇਰ ਰਾਤ ਨੂੰ ਹੋਵੇਗਾ। 

Paris Olympics: ਓਲੰਪਿਕ 'ਚ ਲਗਾਤਾਰ ਦੂਜਾ ਗੋਲਡ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਾਰੇਗਾ ਨੀਰਜ ਚੋਪੜਾ; ਪਹਿਲਾਂ ਨਾਲੋਂ ਚੁਣੌਤੀ ਸਖ਼ਤ

Paris Olympics: ਗੋਲਡਨ ਬੁਆਏ ਨੀਰਜ ਚੋਪੜਾ ਦਾ ਪੈਰਿਸ ਓਲੰਪਿਕ ਪੁਰਸ਼ ਜੈਵਲਿਨ ਥਰੋਅ ਦਾ ਫਾਈਨਲ ਮੁਕਾਬਲਾ ਅੱਜ ਦੇਰ ਰਾਤ 11.55 ਵਜੇ ਹੋਵੇਗਾ। ਕੁਸ਼ਤੀ ਵਿੱਚ ਵਿਨੇਸ਼ ਫੋਗਾਟ ਦੇ ਬਾਹਰ ਹੋਣ ਤੋਂ ਬਾਅਦ ਪੂਰੇ ਦੇਸ਼ ਦੀਆਂ ਨਜ਼ਰਾਂ ਨੀਰਜ ਚੋਪੜਾ ਉਪਰ ਟਿਕੀਆਂ ਹੋਈਆਂ ਹਨ। ਦੇਸ਼ ਵਾਸੀਆਂ ਨੂੰ ਨੀਰਜ ਚੋਪੜਾ ਤੋਂ ਗੋਲਡ ਮੈਡਲ ਦੀਆਂ ਕਾਈ ਆਸਾਂ ਹਨ।

ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ 'ਚ 89.34 ਮੀਟਰ ਦੀ ਜੈਵਲਿਨ ਥਰੋਅ ਨਾਲ ਆਪਣੇ ਵਿਰੋਧੀਆਂ ਨੂੰ ਮਜ਼ਬੂਤ ​​ਸੰਦੇਸ਼ ਦਿੱਤਾ ਪਰ ਮੌਜੂਦਾ ਓਲੰਪਿਕ ਚੈਂਪੀਅਨ ਭਾਰਤੀ ਖੇਡਾਂ ਦੇ ਇਤਿਹਾਸ 'ਚ ਨਵਾਂ ਅਧਿਆਏ ਜੋੜਨ ਲਈ ਵੀਰਵਾਰ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰੇਗਾ।

ਟੋਕੀਓ ਓਲੰਪਿਕ ਵਾਂਗ ਇੱਥੇ ਵੀ ਚੋਪੜਾ ਨੇ ਕੁਝ ਸੈਕਿੰਡ ਦੇ ਫਰਕ ਨਾਲ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ ਪਰ ਇਸ ਵਾਰ ਪਿਛਲੀਆਂ ਓਲੰਪਿਕ ਖੇਡਾਂ ਨਾਲੋਂ ਚੁਣੌਤੀ ਜ਼ਿਆਦਾ ਸਖ਼ਤ ਹੈ। ਕੁੱਲ ਨੌਂ ਖਿਡਾਰੀਆਂ ਵਿੱਚੋਂ ਨੀਰਜ ਵਰਗੇ ਪੰਜ ਖਿਡਾਰੀਆਂ ਨੇ ਆਪਣੇ ਪਹਿਲੇ ਹੀ ਥਰੋਅ ਵਿੱਚ ਫਾਈਨਲ ਵਿੱਚ ਥਾਂ ਬਣਾਈ ਸੀ।

ਮਾਨਸਿਕਤਾ ਵੱਖਰੀ ਹੋਵੇਗੀ
26 ਸਾਲਾ ਭਾਰਤੀ ਖਿਡਾਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿਉਂਕਿ ਉਹ ਪਿਛਲੇ ਅੱਠ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ ਹੈ। ਮੈਦਾਨ 'ਤੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਚੋਪੜਾ ਨੇ ਕਿਹਾ, ਫਾਈਨਲ 'ਚ ਹਰ ਖਿਡਾਰੀ ਦੀ ਆਪਣੀ ਵੱਖਰੀ ਮਾਨਸਿਕਤਾ ਅਤੇ ਵੱਖਰੀ ਸਥਿਤੀ ਹੁੰਦੀ ਹੈ।

ਇਤਿਹਾਸ ਸਿਰਜਣ 'ਤੇ ਨਜ਼ਰ
ਨੀਰਜ ਓਲੰਪਿਕ ਇਤਿਹਾਸ 'ਚ ਖਿਤਾਬ ਬਰਕਰਾਰ ਰੱਖਣ ਵਾਲਾ ਪੰਜਵਾਂ ਪੁਰਸ਼ ਜੈਵਲਿਨ ਥ੍ਰੋਅਰ ਬਣਨ ਦੇ ਇਰਾਦੇ ਨਾਲ ਫਾਈਨਲ 'ਚ ਪ੍ਰਵੇਸ਼ ਕਰੇਗਾ। ਜੇਕਰ ਉਹ ਖ਼ਿਤਾਬ ਜਿੱਤਦਾ ਹੈ ਤਾਂ ਉਹ ਓਲੰਪਿਕ ਵਿਅਕਤੀਗਤ ਵਰਗ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਵੀ ਬਣ ਜਾਵੇਗਾ।

ਹਾਲਾਂਕਿ, ਭਾਵੇਂ ਨੀਰਜ ਕੋਈ ਤਮਗਾ ਜਿੱਤਦਾ ਹੈ, ਉਹ ਆਜ਼ਾਦੀ ਤੋਂ ਬਾਅਦ ਦੋ ਵਿਅਕਤੀਗਤ ਤਗਮੇ ਜਿੱਤਣ ਵਾਲਾ ਚੌਥਾ ਭਾਰਤੀ ਖਿਡਾਰੀ ਹੋਵੇਗਾ। ਆਜ਼ਾਦੀ ਤੋਂ ਬਾਅਦ, ਭਾਰਤ ਲਈ ਸਿਰਫ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ (ਚਾਂਦੀ, ਕਾਂਸੀ), ਪਹਿਲਵਾਨ ਸੁਸ਼ੀਲ ਕੁਮਾਰ (ਚਾਂਦੀ, ਕਾਂਸੀ) ਅਤੇ ਨਿਸ਼ਾਨੇਬਾਜ਼ ਮਨੂ ਭਾਕਰ (ਦੋ ਕਾਂਸੀ) ਨੇ ਭਾਰਤ ਲਈ ਦੋ ਓਲੰਪਿਕ ਤਗਮੇ ਜਿੱਤੇ ਹਨ।

ਇਹ ਵੀ ਪੜ੍ਹੋ : Patiala News: ਆਰਟੀਆਈ ਰਾਹੀਂ ਮੰਗੀ ਜਾਣਕਾਰੀ ਸਬੰਧਿਤ ਵਿਭਾਗ ਨੇ ਭੇਜ ਦਿੱਤਾ ਬੱਚੇ ਦਾ ਹੋਮ ਵਰਕ!

Trending news