ODI World Cup News: 2023 ਦੇ ਆਖਰ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਰਾਜਨੀਤਿਕ ਸਬੰਧਾਂ ਨੂੰ ਦੇਖਦੇ ਹੋਏ ਪਾਕਿਸਤਾਨ ਟੀਮ ਹੋਰ ਚੋਣ ਕਰ ਸਕਦੀ ਹੈ।
Trending Photos
ODI World Cup News: ਸਾਲ 2023 ਦੇ ਆਖ਼ਰ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ (ODI World Cup 2023) ਖੇਡਿਆ ਜਾਣਾ ਹੈ। ਇਸ ਦੌਰਾਨ ਇਸ ਮੈਗਾ ਟੂਰਨਾਮੈਂਟ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਪਾਕਿਸਤਾਨ ਦੀ ਟੀਮ ਇੱਕ ਰੋਜ਼ਾ ਵਿਸ਼ਵ ਕੱਪ ਮੈਚ ਖੇਡਣ ਲਈ ਭਾਰਤ ਨਹੀਂ ਆਵੇਗੀ। ਚਰਚਾ ਚੱਲ ਰਹੀ ਹੈ ਕਿ ਪਾਕਿਸਤਾਨੀ ਟੀਮ 2023 ਵਿਸ਼ਵ ਕੱਪ ਦੇ ਮੈਚ ਬੰਗਲਾਦੇਸ਼ ਵਿੱਚ ਖੇਡ ਸਕਦੀ ਹੈ।
ਇੱਕ ਰਿਪੋਰਟ ਅਨੁਸਾਰ ਭਾਰਤ ਟੂਰਨਾਮੈਂਟ ਦਾ ਮੇਜ਼ਬਾਨ ਹੈ ਪਰ ਦੋਵਾਂ ਦੇਸ਼ਾਂ (ਭਾਰਤ ਬਨਾਮ ਪਾਕਿਸਤਾਨ) ਦੇ ਰਾਜਨੀਤਿਕ ਸਬੰਧਾਂ ਨੂੰ ਦੇਖਦੇ ਹੋਏ ਆਈਸੀਸੀ ਪੱਧਰ 'ਤੇ ਇਸ ਬਾਰੇ ਚਰਚਾ ਕੀਤੀ ਗਈ ਹੈ, ਜਿਸ ਵਿੱਚ ਹਾਈਬ੍ਰਿਡ ਏਸ਼ੀਆ ਕੱਪ ਮਾਡਲ ਨੂੰ ਹੱਲ ਦੇ ਰੂਪ ਵਿੱਚ ਦੇਖਿਆ ਗਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਏਸ਼ੀਆ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਭਾਰਤ ਆਪਣੇ ਮੈਚ ਢੁੱਕਵੇਂ ਸਥਾਨਾਂ 'ਤੇ ਖੇਡੇਗਾ। ਅਜਿਹੇ 'ਚ ਹੁਣ ਪਾਕਿਸਤਾਨ ਨੇ ਵੀ ਭਾਰਤ 'ਤੇ ਜਵਾਬੀ ਕਾਰਵਾਈ ਕੀਤੀ ਹੈ।
ਬੀਸੀਸੀਆਈ ਅਤੇ ਪੀਸੀਬੀ ਵਿਚਾਲੇ ਚੱਲ ਰਹੇ ਵਿਵਾਦ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਪੀਸੀਬੀ ਦੇ ਸਾਬਕਾ ਸੀਈਓ ਤੇ ਆਈਸੀਸੀ ਲਈ ਕ੍ਰਿਕਟ ਦੇ ਜਨਰਲ ਮੈਨੇਜਰ ਵਸੀਮ ਖਾਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਟੀਮ ਹੁਣ ਆਈਸੀਸੀ ਵਿਸ਼ਵ ਕੱਪ-2023 ਨੂੰ ਭਾਰਤ ਦੀ ਬਜਾਏ ਇੱਕ ਢੁੱਕਵੇਂ ਸਥਾਨ (ਸੰਭਾਵਤ ਤੌਰ 'ਤੇ ਬੰਗਲਾਦੇਸ਼) ਉੁਪਰ ਖੇਡਣ ਦੀ ਚੋਣ ਕਰੇਗੀ। ਵਸੀਮ ਖਾਨ ਦਾ ਇਹ ਬਿਆਨ ਭਾਰਤ ਦੇ ਏਸ਼ੀਆ ਕੱਪ-2023 ਦੇ ਮੈਚ ਪਾਕਿਸਤਾਨ ਦੀ ਬਜਾਏ ਕਿਸੇ ਕਿਸ ਹੋਰ ਸਥਾਨ 'ਤੇ ਖੇਡਣ ਲਈ ਸਹਿਮਤ ਹੋਣ ਤੋਂ ਬਾਅਦ ਆਇਆ ਹੈ।
ਇਹ ਵੀ ਪੜ੍ਹੋ : Babbu Maan news: ਹੁਣ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਪਾਬੰਦੀ, ਭਾਰਤ ‘ਚ ਹੋਇਆ ਬੰਦ
ਖਾਨ ਨੇ ਕਿਹਾ ਹੈ ਕਿ "ਮੈਨੂੰ ਨਹੀਂ ਪਤਾ ਕਿ ਇਹ ਇੱਥੇ ਕਿਸੇ ਹੋਰ ਦੇਸ਼ ਵਿੱਚ ਹੋਵੇਗਾ ਜਾਂ ਨਹੀਂ, ਪਰ ਇੱਕ ਨਿਰਪੱਖ ਸਥਾਨ ਦੀ ਜ਼ਿਆਦਾ ਸੰਭਾਵਨਾ ਹੈ। ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਆਪਣੇ ਮੈਚ ਭਾਰਤ ਵਿੱਚ ਖੇਡੇਗਾ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮੈਚ ਵੀ ਭਾਰਤ ਦੇ ਏਸ਼ੀਆ ਕੱਪ ਮੈਚਾਂ ਵਾਂਗ ਨਿਰਪੱਖ ਸਥਾਨ ਉਪਰ ਹੀ ਹੋਣਗੇ।'' ਕਾਬਿਲੇਗੌਰ ਹੈ ਕਿ ਇਹ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਭਾਰਤ ਨੇ ਸਪੱਸ਼ਟ ਕੀਤਾ ਕਿ ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਟੀਮ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ। ਹੁਣ ਪੀਸੀਬੀ ਨੇ ਜਵਾਬੀ ਕਾਰਵਾਈ ਕਰਦਿਆਂ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵੀ ਅਕਤੂਬਰ-ਨਵੰਬਰ 'ਚ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਦਾ ਬਾਈਕਾਟ ਕਰੇਗਾ।
ਇਹ ਵੀ ਪੜ੍ਹੋ : Amritpal Singh Latest news: ਪੰਜਾਬ 'ਚ ਅੰਮ੍ਰਿਤਪਾਲ ਸਿੰਘ? ਹੁਸ਼ਿਆਰਪੁਰ ਦੇ ਇੱਕ ਪਿੰਡ ਨੂੰ ਪੁਲਿਸ ਨੇ ਪਾਇਆ ਘੇਰਾ