IPL News: ਭਾਰਤ 'ਚ ਨਹੀਂ ਹੋਵੇਗਾ ਆਈਪੀਐਲ! ਇਹ ਵਜ੍ਹਾ ਆਈ ਸਾਹਮਣੇ
Advertisement
Article Detail0/zeephh/zeephh2159230

IPL News: ਭਾਰਤ 'ਚ ਨਹੀਂ ਹੋਵੇਗਾ ਆਈਪੀਐਲ! ਇਹ ਵਜ੍ਹਾ ਆਈ ਸਾਹਮਣੇ

IPL News: ਆਈਪੀਐਲ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਕ੍ਰਿਕਟ ਬੋਰਡ ਵੱਲੋਂ ਆਈਪੀਐਲ 2024 ਦੇ ਦੂਜਾ ਪੜਾਅ ਭਾਰਤ ਤੋਂ ਬਾਹਰ ਕਰਵਾਉਣ ਦੀ ਚਰਚਾ ਚੱਲ ਰਹੀ ਹੈ।

IPL News: ਭਾਰਤ 'ਚ ਨਹੀਂ ਹੋਵੇਗਾ ਆਈਪੀਐਲ! ਇਹ ਵਜ੍ਹਾ ਆਈ ਸਾਹਮਣੇ

IPL News: ਆਈਪੀਐਲ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਈਪੀਐਲ ਭਾਰਤ ਤੋਂ ਬਾਹਰ ਕਰਵਾਉਣ ਦੀ ਚਰਚਾ ਚੱਲ ਰਹੀ ਹੈ। ਭਾਰਤੀ ਕ੍ਰਿਕਟ ਬੋਰਡ ਵੱਲੋਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਆਈਪੀਐਲ 2024 ਦੇ ਦੂਜਾ ਪੜਾਅ ਭਾਰਤ ਤੋਂ ਬਾਹਰ ਕਰਵਾਉਣ ਦੀ ਚਰਚਾ ਚੱਲ ਰਹੀ ਹੈ।

ਇਸ ਤੋਂ ਪਹਿਲਾਂ ਬੀਸੀਸੀਆਈ ਨੇ ਆਈਪੀਐਲ ਦੇ ਪਹਿਲੇ ਪੜਾਅ ਦੇ ਮੈਚਾਂ ਦਾ ਐਲਾਨ ਕਰ ਦਿੱਤਾ ਸੀ। ਪਹਿਲੇ ਪੜਾਅ ਵਿੱਚ 22 ਮਾਰਚ ਤੋਂ ਭਾਰਤ ਵਿੱਚ ਮੈਚ ਖੇਡੇ ਜਾਣਗੇ। ਦੂਜੇ ਪੜਾਅ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਦੇ ਅਧਿਕਾਰੀ ਯੂਏਈ ਵਿੱਚ ਹਨ ਅਤੇ ਖਾੜੀ ਦੇਸ਼ ਵਿੱਚ ਆਈਪੀਐਲ ਦੇ ਦੂਜੇ ਪੜਾਅ ਦੀ ਸੰਭਾਵਨਾ ਦਾ ਪਤਾ ਲਗਾ ਰਹੇ ਹਨ। ਇਹ ਫੈਸਲਾ ਇਸ ਲਈ ਲਿਆ ਜਾ ਰਿਹਾ ਹੈ ਕਿਉਂਕਿ ਲੋਕ ਸਭਾ ਚੋਣਾਂ ਦੀ ਤਰੀਕ IPL ਦੇ ਦੂਜੇ ਪੜਾਅ ਨਾਲ ਟਕਰਾ ਸਕਦੀ ਹੈ।

ਲੋਕ ਸਭਾ ਚੋਣਾਂ ਦਾ ਐਲਾਨ ਅੱਜ ਦੁਪਹਿਰ ਬਾਅਦ ਹੋਣਾ ਹੈ। ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਬੀਸੀਸੀਆਈ ਆਈਪੀਐਲ ਦੇ ਅਗਲੇ ਪੜਾਅ ਨੂੰ ਦੇਸ਼ ਤੋਂ ਬਾਹਰ ਕਰਵਾਉਣ ਬਾਰੇ ਅੰਤਿਮ ਫੈਸਲਾ ਲੈ ਸਕਦਾ ਹੈ।

ਰਿਪੋਰਟ ਮੁਤਾਬਕ ਕੁਝ ਫਰੈਂਚਾਈਜ਼ੀਆਂ ਨੇ ਖਿਡਾਰੀਆਂ ਨੂੰ ਆਪਣੇ ਪਾਸਪੋਰਟ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ 2014 ਵਿੱਚ ਵੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਯੂਏਈ ਵਿੱਚ ਆਈਪੀਐਲ ਦੇ ਪਹਿਲੇ ਪੜਾਅ ਦਾ ਆਯੋਜਨ ਕੀਤਾ ਗਿਆ ਸੀ। ਹਾਲਾਂਕਿ 2019 ਵਿੱਚ ਲੋਕ ਸਭਾ ਚੋਣਾਂ ਹੋਣ ਦੇ ਬਾਵਜੂਦ ਪੂਰੇ ਆਈਪੀਐਲ ਸੀਜ਼ਨ ਦਾ ਆਯੋਜਨ ਭਾਰਤ ਵਿੱਚ ਹੋਇਆ ਸੀ।

ਸਿਰਫ਼ 2009 ਵਿੱਚ ਆਈਪੀਐਲ ਪੂਰੀ ਤਰ੍ਹਾਂ ਵਿਦੇਸ਼ਾਂ (ਦੱਖਣੀ ਅਫਰੀਕਾ) ਵਿੱਚ ਖੇਡੀ ਗਈ ਸੀ। ਇਹ ਦੇਖਦੇ ਹੋਏ ਕਿ ਟੀ-20 ਵਿਸ਼ਵ ਕੱਪ ਆਈਪੀਐਲ ਖਤਮ ਹੋਣ ਤੋਂ ਕੁਝ ਦਿਨ ਬਾਅਦ ਹੀ ਸ਼ੁਰੂ ਹੋਵੇਗਾ, ਫਾਈਨਲ 26 ਮਈ ਨੂੰ ਹੋਣ ਦੀ ਸੰਭਾਵਨਾ ਹੈ। ਭਾਰਤ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖ਼ਿਲਾਫ਼ ਖੇਡੇਗਾ, ਜਦੋਂ ਕਿ ਆਈਸੀਸੀ ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ਨੂੰ ਅਮਰੀਕਾ ਅਤੇ ਕੈਨੇਡਾ ਦੇ ਮੈਚ ਨਾਲ ਹੋਵੇਗੀ।

ਬੀਸੀਸੀਆਈ ਨੇ ਪੂਰੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਸੀ
ਲੋਕ ਸਭਾ ਚੋਣਾਂ ਦਾ ਐਲਾਨ ਨਾ ਹੋਣ ਕਾਰਨ ਬੀਸੀਸੀਆਈ ਨੇ ਆਈਪੀਐਲ 2024 ਦੇ ਪੂਰੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਸੀ। ਬੋਰਡ ਨੇ ਇਸ ਪ੍ਰਸਿੱਧ ਟੂਰਨਾਮੈਂਟ ਦੇ 17ਵੇਂ ਸੀਜ਼ਨ ਦੇ ਪਹਿਲੇ ਪੜਾਅ ਦੇ ਸ਼ਡਿਊਲ ਦਾ ਐਲਾਨ ਕੀਤਾ ਸੀ ਜਿਸ ਵਿੱਚ 21 ਮੈਚ ਸ਼ਾਮਲ ਸਨ।

ਆਈਪੀਐਲ ਦਾ ਪਹਿਲਾ ਪੜਾਅ 22 ਮਾਰਚ ਨੂੰ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵਿਚਕਾਰ ਮੈਚ ਨਾਲ ਸ਼ੁਰੂ ਹੋਵੇਗਾ, ਜਦੋਂ ਕਿ ਪਹਿਲੇ ਪੜਾਅ ਦਾ ਫਾਈਨਲ ਮੈਚ 7 ਅਪ੍ਰੈਲ ਨੂੰ ਲਖਨਊ ਸੁਪਰਜਾਇੰਟਸ ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : Loksabha Election 2024: ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਚੋਣ ਅਧਿਕਾਰੀ ਨੇ ਅਹਿਮ ਆਂਕੜੇ ਕੀਤੇ ਜਾਰੀ

Trending news