ICC Champions Trophy: ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਨਹੀਂ ਕਰੇਗੀ ਪਾਕਿਸਤਾਨ ਦਾ ਦੌਰਾ
Advertisement
Article Detail0/zeephh/zeephh2331081

ICC Champions Trophy: ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਨਹੀਂ ਕਰੇਗੀ ਪਾਕਿਸਤਾਨ ਦਾ ਦੌਰਾ

ICC Champions Trophy: ਬੀਸੀਸੀਆਈ ਸੂਤਰਾਂ ਨੇ ਐਨਆਈ ਨੂੰ ਦੱਸਿਆ ਹੈ ਕਿ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ ਅਤੇ ਦੋਵਾਂ ਟੀਮਾਂ ਵਿਚਾਲੇ ਮੈਚ ਹਾਈਬ੍ਰਿਡ ਮਾਡਲ ਦੇ ਤਹਿਤ ਖੇਡੇ ਜਾਣਗੇ। ਅਜਿਹੇ 'ਚ ਬਾਕੀ ਟੀਮਾਂ ਪਾਕਿਸਤਾਨ 'ਚ ਖੇਡਣਗੀਆਂ ਜਦਕਿ ਭਾਰਤ ਆਪਣੇ ਮੈਚ ਸ਼੍ਰੀਲੰਕਾ ਜਾਂ ਯੂਏਈ 'ਚ ਖੇਡ ਸਕਦਾ ਹੈ।

ICC Champions Trophy: ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਨਹੀਂ ਕਰੇਗੀ ਪਾਕਿਸਤਾਨ ਦਾ ਦੌਰਾ

ICC Champions Trophy: ਪਾਕਿਸਤਾਨ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਆਯੋਜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਟੂਰਨਾਮੈਂਟ 19 ਫਰਵਰੀ 2025 ਤੋਂ ਸ਼ੁਰੂ ਹੋ ਰਿਹਾ ਹੈ, ਚੈਂਪੀਅਨਜ਼ ਟਰਾਫੀ ਦਾ ਫਾਈਨਲ ਮੈਚ 9 ਮਾਰਚ ਨੂੰ ਖੇਡਿਆ ਜਾਵੇਗਾ। ਇਸ ਦੀ ਤਿਆਰੀ ਦੇ ਮੱਦੇਨਜ਼ਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਨੂੰ ਅਧਿਕਾਰਤ ਡਰਾਫਟ ਭੇਜਿਆ ਹੈ, ਜਿਸ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਲਾਹੌਰ 'ਚ 1 ਮਾਰਚ ਨੂੰ ਹੋਣ ਵਾਲਾ ਮੈਚ ਦਿਖਾਇਆ ਗਿਆ ਹੈ। ਹਾਲਾਂਕਿ ਇਸ ਨੂੰ ਮਨਜ਼ੂਰੀ ਦੇਣ ਲਈ ਸਾਰੇ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਨੂੰ ਆਪਣੀ ਸਹਿਮਤੀ ਦੇਣੀ ਹੋਵੇਗੀ। ਪਰ ਹੁਣ ਲੱਗਦਾ ਹੈ ਕਿ ਬੀਸੀਸੀਆਈ ਦੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਬੋਰਡ ਕਿਸੇ ਵੀ ਹਾਲਤ ਵਿੱਚ ਟੀਮ ਇੰਡੀਆ ਨੂੰ ਪਾਕਿਸਤਾਨ ਨਹੀਂ ਭੇਜਣਾ ਚਾਹੁੰਦਾ।

ਬੀਸੀਸੀਆਈ ਸੂਤਰਾਂ ਨੇ ਐਨਆਈ ਨੂੰ ਦੱਸਿਆ ਹੈ ਕਿ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ ਅਤੇ ਦੋਵਾਂ ਟੀਮਾਂ ਵਿਚਾਲੇ ਮੈਚ ਹਾਈਬ੍ਰਿਡ ਮਾਡਲ ਦੇ ਤਹਿਤ ਖੇਡੇ ਜਾਣਗੇ। ਅਜਿਹੇ 'ਚ ਬਾਕੀ ਟੀਮਾਂ ਪਾਕਿਸਤਾਨ 'ਚ ਖੇਡਣਗੀਆਂ ਜਦਕਿ ਭਾਰਤ ਆਪਣੇ ਮੈਚ ਸ਼੍ਰੀਲੰਕਾ ਜਾਂ ਯੂਏਈ 'ਚ ਖੇਡ ਸਕਦਾ ਹੈ। ਪਰ ਹੁਣ ਤੱਕ ਇਸ ਮਾਮਲੇ ਵਿੱਚ ਆਈਸੀਸੀ ਤੋਂ ਕੋਈ ਜਾਣਕਾਰੀ ਨਹੀਂ ਆਈ ਹੈ।

BCCI ਦੀ ਇਹ ਕੋਸ਼ਿਸ਼ ਹੈ ਕਿ ਚੈਂਪੀਅਨਸ ਟਰਾਫੀ ਨੂੰ ਏਸ਼ੀਆ ਕੱਪ 2023 ਵਾਂਗ ਹਾਈਬ੍ਰਿਡ ਮਾਡਲ ਤਹਿਤ ਹੀ ਖੇਡਿਆ ਜਾਵੇ। ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਚੰਗੇ ਨਹੀਂ ਹਨ। ਟੀਮ ਇੰਡੀਆ ਸੁਰੱਖਿਆ ਕਾਰਨਾਂ ਕਰਕੇ ਕਿਸੇ ਵੀ ਹਾਲਤ 'ਚ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ ਸੀ। ਹਾਲ ਹੀ 'ਚ ਅੱਤਵਾਦੀਆਂ ਨੇ ਭਾਰਤੀ ਫੌਜ 'ਤੇ ਹਮਲਾ ਕੀਤਾ ਸੀ, ਜਿਸ 'ਚ 5 ਜਵਾਨ ਸ਼ਹੀਦ ਹੋ ਗਏ ਸਨ। ਅਜਿਹੇ 'ਚ ਜਦੋਂ ਵੀ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਸੁਧਾਰਨ ਦੀ ਗੱਲ ਹੁੰਦੀ ਹੈ ਤਾਂ ਪਾਕਿਸਤਾਨ ਦੇ ਪੱਖ ਤੋਂ ਕੁਝ ਅਜਿਹਾ ਹੁੰਦਾ ਹੈ ਜੋ ਸਭ ਕੁਝ ਵਿਗਾੜ ਦਿੰਦਾ ਹੈ।

ਪੀਸੀਬੀ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਉਹ ਚੈਂਪੀਅਨਜ਼ ਟਰਾਫੀ ਨੂੰ ਪਾਕਿਸਤਾਨ ਤੋਂ ਬਾਹਰ ਲੈਕੇ ਨਹੀਂ ਜਾਵੇਗਾ। ਪਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਤੇ ਦੂਜੇ ਦੇਸ਼ਾਂ ਦਾ ਰਵੱਈਆ ਕੀ ਹੁੰਦਾ ਹੈ। ਟੂਰਨਾਮੈਂਟ 'ਚ ਕੁਝ ਮਹੀਨੇ ਹੀ ਬਚੇ ਹਨ। ਅਜਿਹੇ 'ਚ ਬੀਸੀਸੀਆਈ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਪਰ ਹੁਣ ਇਸ 'ਤੇ ਆਈਸੀਸੀ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਅਜਿਹੇ 'ਚ ਭਾਰਤ-ਪਾਕਿਸਤਾਨ ਮੁਕਾਬਲੇ ਨੂੰ ਲੈ ਕੇ ਕੀ ਹੱਲ ਨਿਕਲਦਾ ਹੈ, ਇਹ ਸਮਾਂ ਹੀ ਦੱਸੇਗਾ।

Trending news