India Vs Sri Lanka: ਸ੍ਰੀਲੰਕਾ ਦੌਰੇ ਲਈ ਟੀ-20 ਭਾਰਤੀ ਟੀਮ ਟੀਮ ਦੀ ਵਾਗਡੋਰ ਸੂਰਿਆਕੁਮਾਰ ਯਾਦਵ ਨੂੰ ਸੌਂਪ ਦਿੱਤੀ ਗਈ ਹੈ।
Trending Photos
India Vs Sri Lanka: ਸ੍ਰੀਲੰਕਾ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ੍ਰੀਲੰਕਾ ਦੌਰੇ ਦੌਰਾਨ ਭਾਰਤੀ ਟੀਮ ਇੱਕ ਰੋਜ਼ਾ ਅਤੇ ਟਵੰਟੀ-20 ਮੈਚ ਖੇਡੇਗੀ। ਇਸ ਦੇ ਨਾਲ ਹੀ ਟੀਮ ਇੰਡੀਆ ਨੂੰ ਨਵਾਂ ਕਪਤਾਨ ਵੀ ਮਿਲ ਗਿਆ ਹੈ। ਚੋਣਕਰਤਾਵਾਂ ਨੇ ਇਸ ਦੌਰੇ ਲਈ ਸੂਰਿਆਕੁਮਾਰ ਯਾਦਵ ਨੂੰ ਭਾਰਤੀ ਟੀਮ ਦਾ ਕਪਤਾਨ ਐਲਾਨਿਆ ਹੈ।
ਇਸ ਤੋਂ ਪਹਿਲਾ ਹਾਰਦਿਕ ਪਾਂਡਿਆ ਦੇ ਕਪਤਾਨ ਬਣਨ ਦਾ ਚਰਚਾ ਸੀ ਕਿਉਂਕਿ ਰੋਹਿਤ ਸ਼ਰਮਾ ਦੀ ਗ਼ੈਰਮੌਜੂਦਗੀ ਵਿੱਚ ਉਹ ਜ਼ਿੰਮੇਵਾਰੀ ਨਿਭਾਉਂਦੇ ਸਨ। ਟੀ-20 ਵਿਸ਼ਵ ਕੱਪ ਵਿੱਚ ਪਾਂਡਿਆ ਉਪ ਕਪਤਾਨ ਵੀ ਸਨ। ਹੁਣ ਚੋਣਕਰਤਾਵਾਂ ਅਤੇ ਹੈੱਡ ਕੋਚ ਨੇ ਸੂਰਿਆਕੁਮਾਰ ਯਾਦਵ ਨੂੰ ਨਵਾਂ ਟੀ-20 ਕਪਤਾਨ ਚੁਣਿਆ ਹੈ।
ਟੀਮ ਇੰਡੀਆ ਦੇ ਸ੍ਰੀਲੰਕਾ ਦੌਰੇ ਦੀ ਸ਼ੁਰੂਆਤ 27 ਜੁਲਾਈ ਨੂੰ ਹੋਵੇਗੀ। ਪਹਿਲਾ ਟੀ-20 ਮੁਕਾਬਲੇ ਖੇਡੇ ਜਾਣਗੇ ਤੇ ਫਿਰ 2 ਅਗਸਤ ਤੋਂ ਇੱਕ ਰੋਜ਼ਾ ਲੜੀ ਦੀ ਸ਼ੁਰੂਆਤ ਹੋਵੇਗੀ। ਇਸ ਦੌਰੇ 'ਤੇ ਭਾਰਤੀ ਟੀਮ 3 ਇੱਤ ਰੋਜ਼ਾ ਅਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਇਨ੍ਹਾਂ ਦੋਵਾਂ ਸੀਰੀਜ਼ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਸ੍ਰੀਲੰਕਾ ਦੌਰੇ ਲਈ ਸ਼ੁਭਮਨ ਗਿੱਲ ਨੂੰ ਇੱਕ ਰੋਜ਼ਾ ਅਤੇ ਟੀ-20 ਲੜੀ ਲਈ ਉਪ ਕਪਤਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਬੱਲੇਬਾਜ਼ ਰਿਸ਼ਭ ਪੰਤ ਦੀ ਇੱਕ ਰੋਜ਼ਾ ਮੈਚ ਵਿੱਚ ਵਾਪਸੀ ਹੋਈ ਹੈ। ਰਿਆਨ ਪਰਾਗ ਨੂੰ ਵੀ ਦੋਵੇਂ ਸੀਰੀਜ਼ ਵਿੱਚ ਮੌਕਾ ਦਿੱਤਾ ਗਿਆ ਹੈ।
ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ
ਭਾਰਤ ਟੀ-20 ਟੀਮ:
ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪਾਂਡਿਆ, ਸ਼ਿਵਮ ਦੂਬੇ , ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ ਅਤੇ ਮੁਹੰਮਦ ਸਿਰਾਜ।
ਭਾਰਤ ਦੀ ਵਨਡੇ ਟੀਮ:
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ , ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ ਅਤੇ ਹਰਸ਼ਿਤ ਰਾਣਾ।
27 ਜੁਲਾਈ ਨੂੰ ਸ਼ੁਰੂ ਹੋਵੇਗਾ ਦੌਰਾ
ਭਾਰਤੀ ਟੀਮ ਇਸ ਦੌਰੇ ਦੀ ਸ਼ੁਰੂਆਤ 27 ਜੁਲਾਈ ਨੂੰ ਕਰੇਗੀ। ਪਹਿਲਾਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਹ ਸਾਰੇ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਤੋਂ ਪੱਲੇਕੇਲੇ ਵਿੱਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ। ਪਹਿਲਾ ਵਨਡੇ ਮੈਚ 2 ਅਗਸਤ ਨੂੰ ਹੋਵੇਗਾ। ਇਸ ਸੀਰੀਜ਼ ਦੇ ਸਾਰੇ ਵਨਡੇ ਮੈਚ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਖੇਡੇ ਜਾਣਗੇ। 50-50 ਓਵਰਾਂ ਦੇ ਇਹ ਇੱਕ ਰੋਜ਼ਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਤੋਂ ਖੇਡੇ ਜਾਣਗੇ।
ਇਹ ਵੀ ਪੜ੍ਹੋ : Paris Olympics 2024: ਪੈਰਿਸ ਓਲੰਪਿਕ ਲਈ ਭਾਰਤੀ ਹਾਕੀ ਟੀਮ 'ਚ ਪੰਜਾਬ ਦੇ 10 ਖਿਡਾਰੀਆਂ ਨੇ ਬਣਾਈ ਜਗ੍ਹਾ