Ind vs Nz 2nd Test: ਪਹਿਲੇ ਦਿਨ ਦਾ ਖੇਡ ਹੋਇਆ ਖ਼ਤਮ, ਭਾਰਤ ਆਪਣੀ ਪਹਿਲੀ ਪਾਰੀ ਵਿੱਚ ਨਿਊਜ਼ੀਲੈਂਡ ਤੋਂ ਅਜੇ ਵੀ 243 ਦੌੜਾਂ ਪਿੱਛੇ
Advertisement
Article Detail0/zeephh/zeephh2486971

Ind vs Nz 2nd Test: ਪਹਿਲੇ ਦਿਨ ਦਾ ਖੇਡ ਹੋਇਆ ਖ਼ਤਮ, ਭਾਰਤ ਆਪਣੀ ਪਹਿਲੀ ਪਾਰੀ ਵਿੱਚ ਨਿਊਜ਼ੀਲੈਂਡ ਤੋਂ ਅਜੇ ਵੀ 243 ਦੌੜਾਂ ਪਿੱਛੇ

Ind vs Nz 2nd Test: ਨਿਊਜ਼ੀਲੈਂਡ ਦੀ ਪਹਿਲੀ ਪਾਰੀ 259 ਦੌੜਾਂ 'ਤੇ ਸਿਮਟ ਗਈ ਸੀ। ਵਾਸ਼ਿੰਗਟਨ ਸੁੰਦਰ, ਜਿਸ ਨੂੰ ਪਹਿਲੇ ਟੈਸਟ ਲਈ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ, ਨੂੰ ਅਚਾਨਕ ਦੂਜੀ ਟੀਮ ਲਈ ਟੀਮ ਵਿੱਚ ਬੁਲਾਇਆ ਗਿਆ ਅਤੇ ਪਲੇਇੰਗ-11 ਵਿੱਚ ਵੀ ਸ਼ਾਮਲ ਕੀਤਾ ਗਿਆ। 

Ind vs Nz 2nd Test: ਪਹਿਲੇ ਦਿਨ ਦਾ ਖੇਡ ਹੋਇਆ ਖ਼ਤਮ, ਭਾਰਤ ਆਪਣੀ ਪਹਿਲੀ ਪਾਰੀ ਵਿੱਚ ਨਿਊਜ਼ੀਲੈਂਡ ਤੋਂ ਅਜੇ ਵੀ 243 ਦੌੜਾਂ ਪਿੱਛੇ

Ind vs Nz 2nd Test: ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ਦੇ ਪਹਿਲੇ ਦਿਨ ਦੀ ਖੇਡ ਪੁਣੇ ਵਿਖੇ ਖੇਡੀ ਗਈ। ਨਿਊਜ਼ੀਲੈਂਡ ਨੇ ਮੈਚ 'ਚ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ 'ਚ ਆਲ ਆਊਟ ਹੋ ਕੇ 259 ਦੌੜਾਂ ਬਣਾਈਆਂ। ਇਸ ਲਿਹਾਜ਼ ਨਾਲ ਭਾਰਤ ਅਜੇ ਵੀ 243 ਦੌੜਾਂ ਪਿੱਛੇ ਹੈ। ਸ਼ੁਭਮਨ ਗਿੱਲ 10 ਦੌੜਾਂ ਅਤੇ ਯਸ਼ਸਵੀ ਜੈਸਵਾਲ ਛੇ ਦੌੜਾਂ ਬਣਾ ਕੇ ਨਾਬਾਦ ਹਨ। ਭਾਰਤ ਨੂੰ ਇਕਲੌਤਾ ਝਟਕਾ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿਚ ਲੱਗਾ। ਉਹ ਖਾਤਾ ਨਹੀਂ ਖੋਲ੍ਹ ਸਕਿਆ।

ਨਿਊਜ਼ੀਲੈਂਡ ਦੀ ਪਹਿਲੀ ਪਾਰੀ 259 ਦੌੜਾਂ 'ਤੇ ਸਿਮਟ ਗਈ ਸੀ। ਵਾਸ਼ਿੰਗਟਨ ਸੁੰਦਰ, ਜਿਸ ਨੂੰ ਪਹਿਲੇ ਟੈਸਟ ਲਈ ਟੀਮ ਵਿੱਚ ਨਹੀਂ ਚੁਣਿਆ ਗਿਆ ਸੀ, ਨੂੰ ਅਚਾਨਕ ਦੂਜੀ ਟੀਮ ਲਈ ਟੀਮ ਵਿੱਚ ਬੁਲਾਇਆ ਗਿਆ ਅਤੇ ਪਲੇਇੰਗ-11 ਵਿੱਚ ਵੀ ਸ਼ਾਮਲ ਕੀਤਾ ਗਿਆ। ਉਸ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਅਤੇ ਸੁੰਦਰ ਨੇ ਸੱਤ ਵਿਕਟਾਂ ਲੈ ਕੇ ਟੀਮ ਪ੍ਰਬੰਧਨ ਦੇ ਇਸ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ। ਉਸ ਨੇ 23.1 ਓਵਰਾਂ ਵਿੱਚ 59 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ। ਇਨ੍ਹਾਂ ਵਿੱਚੋਂ ਉਸ ਨੇ ਪੰਜ ਖਿਡਾਰੀਆਂ ਨੂੰ ਕਲੀਨ ਬੋਲਡ ਕੀਤਾ। ਇਕ ਐੱਲ.ਬੀ.ਡਬਲਿਊ ਅਤੇ ਇਕ ਕੈਚ ਆਊਟ ਹੋਇਆ। ਬਾਕੀ ਤਿੰਨ ਵਿਕਟਾਂ ਰਵੀਚੰਦਰਨ ਅਸ਼ਵਿਨ ਨੇ ਲਈਆਂ। ਸੁੰਦਰ ਨੇ ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡੇਲ, ਗਲੇਨ ਫਿਲਿਪਸ, ਟਿਮ ਸਾਊਥੀ, ਏਜਾਜ਼ ਪਟੇਲ ਅਤੇ ਮਿਸ਼ੇਲ ਸੈਂਟਨਰ ਨੂੰ ਆਊਟ ਕੀਤਾ ਹੈ। ਇਸ ਦੇ ਨਾਲ ਹੀ ਅਸ਼ਵਿਨ ਨੇ ਕਪਤਾਨ ਟਾਮ ਲੈਥਮ, ਵਿਲ ਯੰਗ ਅਤੇ ਡੇਵੋਨ ਕੋਨਵੇ ਨੂੰ ਪਵੇਲੀਅਨ ਭੇਜਿਆ।

ਕੋਨਵੇ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਜਦਕਿ ਰਚਿਨ ਰਵਿੰਦਰਾ ਨੇ 65 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ 35+ ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ। ਲੈਥਮ 15 ਦੌੜਾਂ, ਵਿਲ ਯੰਗ 18 ਦੌੜਾਂ, ਡੇਰਿਲ ਮਿਸ਼ੇਲ 18 ਦੌੜਾਂ, ਟੌਮ ਬਲੰਡਲ ਤਿੰਨ ਦੌੜਾਂ, ਗਲੇਨ ਫਿਲਿਪਸ ਨੌ ਦੌੜਾਂ, ਟਿਮ ਸਾਊਥੀ ਪੰਜ ਦੌੜਾਂ ਅਤੇ ਏਜਾਜ਼ ਪਟੇਲ ਚਾਰ ਦੌੜਾਂ ਬਣਾ ਕੇ ਆਊਟ ਹੋਏ। ਇਹ ਸੁੰਦਰ ਦਾ ਸਭ ਤੋਂ ਵਧੀਆ ਸਪੈਲ ਹੈ। ਟੈਸਟ 'ਚ ਇਹ ਉਸ ਦਾ ਪਹਿਲਾ ਫਾਈਫਰ ਹੈ। ਇਹ ਛੇਵੀਂ ਵਾਰ ਹੈ ਜਦੋਂ ਭਾਰਤ ਵਿੱਚ ਕਿਸੇ ਟੈਸਟ ਦੇ ਪਹਿਲੇ ਦਿਨ ਸਪਿਨਰਾਂ ਨੇ ਪਹਿਲੀ ਪਾਰੀ ਵਿੱਚ ਵਿਰੋਧੀ ਟੀਮ ਦੇ ਸਾਰੇ 10 ਬੱਲੇਬਾਜ਼ਾਂ ਨੂੰ ਆਊਟ ਕੀਤਾ ਹੈ। ਇਸ ਸਾਲ ਇਹ ਦੂਜੀ ਵਾਰ ਹੈ। ਇਸ ਤੋਂ ਪਹਿਲਾਂ ਧਰਮਸ਼ਾਲਾ 'ਚ ਭਾਰਤੀ ਸਪਿਨਰਾਂ ਨੇ ਇੰਗਲੈਂਡ ਦੀ ਪਹਿਲੀ ਪਾਰੀ 'ਚ ਸਾਰੀਆਂ 10 ਵਿਕਟਾਂ ਲਈਆਂ ਸਨ।

ਨਿਊਜ਼ੀਲੈਂਡ ਨੇ ਆਪਣੇ ਪਲੇਇੰਗ ਇਲੈਵਨ 'ਚ ਇਕ ਬਦਲਾਅ ਕੀਤਾ ਹੈ, ਜਿਸ 'ਚ ਜ਼ਖਮੀ ਤੇਜ਼ ਗੇਂਦਬਾਜ਼ ਮੈਟ ਹੈਨਰੀ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਆਪਣੀ ਟੀਮ ਵਿੱਚ ਤਿੰਨ ਬਦਲਾਅ ਕੀਤੇ ਹਨ। ਮੁਹੰਮਦ ਸਿਰਾਜ, ਕੇਐਲ ਰਾਹੁਲ ਅਤੇ ਕੁਲਦੀਪ ਯਾਦਵ ਦੀ ਜਗ੍ਹਾ ਪਲੇਇੰਗ 11 ਵਿਚ ਅਕਾਸ਼ ਦੀਪ, ਵਾਸ਼ਿੰਗਟਨ ਸੁੰਦਰ ਅਤੇ ਸ਼ੁਭਮਨ ਗਿੱਲ ਨੂੰ  ਮੌਕਾ ਮਿਲਿਆ ਹੈ। ਨਿਊਜ਼ੀਲੈਂਡ ਸੀਰੀਜ਼ 'ਚ 1-0 ਨਾਲ ਅੱਗੇ ਹੈ।

Trending news