IND vs SL: ਭਾਰਤ ਨੇ ਸ਼੍ਰੀਲੰਕਾ 'ਤੇ 82 ਦੌੜਾਂ ਨਾਲ ਹਰਾਇਆ, ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ
Advertisement
Article Detail0/zeephh/zeephh2466766

IND vs SL: ਭਾਰਤ ਨੇ ਸ਼੍ਰੀਲੰਕਾ 'ਤੇ 82 ਦੌੜਾਂ ਨਾਲ ਹਰਾਇਆ, ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

IND vs SL: ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ ਸਿਰਫ 90 ਦੌੜਾਂ ਹੀ ਬਣਾ ਸਕੀ।

IND vs SL: ਭਾਰਤ ਨੇ ਸ਼੍ਰੀਲੰਕਾ 'ਤੇ 82 ਦੌੜਾਂ ਨਾਲ ਹਰਾਇਆ, ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

Women T20 WC 2024 IND vs SL: ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ 'ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿ਼ਲਾਫ਼ ਪਹਿਲੇ ਮੈਚ 'ਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਹੈ। ਸ਼੍ਰੀਲੰਕਾ ਖਿਲਾਫ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਦੂਜੇ ਟੀ-20 ਮੈਚ 'ਚ ਭਾਰਤੀ ਟੀਮ ਨੇ 82 ਦੌੜਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਅਤੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਭਾਰਤ ਨੇ ਸ਼ੈਫਾਲੀ ਵਰਮਾ ਦੀਆਂ 43 ਦੌੜਾਂ, ਸਮ੍ਰਿਤੀ ਮੰਧਾਨਾ ਦੀਆਂ 50 ਅਤੇ ਹਰਮਨਪ੍ਰੀਤ ਕੌਰ ਦੀਆਂ 52 ਦੌੜਾਂ ਦੀ ਮਦਦ ਨਾਲ 172 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ ਦੀ ਟੀਮ 19.5 ਓਵਰਾਂ 'ਚ 90 ਦੌੜਾਂ 'ਤੇ ਆਲਆਊਟ ਹੋ ਗਈ ਅਤੇ 82 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਲਈ ਅਰੁੰਧਤੀ ਅਤੇ ਸ਼ੋਭਨਾ ਨੇ 3-3 ਵਿਕਟਾਂ ਲਈਆਂ। ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਭਾਰਤ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਸੀ। ਮਹਿਲਾ ਵਿਸ਼ਵ ਕੱਪ 'ਚ ਦੌੜਾਂ ਦੇ ਮਾਮਲੇ 'ਚ ਵੀ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਸੀ।

ਟੀਮ ਇੰਡੀਆ : 172-3 (20 ਓਵਰ)

ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਪਹਿਲੀ ਵਿਕਟ ਲਈ 98 ਦੌੜਾਂ ਜੋੜੀਆਂ। ਸਮ੍ਰਿਤੀ ਨੇ 38 ਗੇਂਦਾਂ 'ਚ 4 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਉਸ ਨੂੰ ਕੰਚਨਾ ਅਤੇ ਚਮਾਰੀ ਨੇ ਰਨ ਆਊਟ ਕੀਤਾ। ਇਸੇ ਓਵਰ ਦੀ ਅਗਲੀ ਗੇਂਦ 'ਤੇ ਸ਼ੈਫਾਲੀ ਵੀ ਆਊਟ ਹੋ ਗਈ। ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਨ ਨੇ ਇਕ ਸਿਰੇ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਦੌੜਾਂ ਬਣਾਈਆਂ। ਇਸ ਦੌਰਾਨ ਜੇਮਿਮ੍ਹਾ 10 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾ ਕੇ ਆਊਟ ਹੋ ਗਈ। ਹਰਮਨਪ੍ਰੀਤ ਨੇ 27 ਗੇਂਦਾਂ ਵਿਚ 8 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ।

ਸ੍ਰੀਲੰਕਾ : 90-10 (19.5 ਓਵਰ)

ਸ਼੍ਰੀਲੰਕਾ ਦੀ ਸ਼ੁਰੂਆਤ ਵੀ ਖਰਾਬ ਰਹੀ। ਪਹਿਲੇ ਹੀ ਓਵਰ ਵਿਚ ਵਿਸ਼ਮੀ ਬਿਨਾਂ ਕੋਈ ਦੌੜ ਬਣਾਏ ਰੇਣੁਕਾ ਠਾਕੁਰ ਸਿੰਘ ਦਾ ਸ਼ਿਕਾਰ ਬਣ ਗਈ। ਅਗਲੇ ਓਵਰ 'ਚ ਸ਼੍ਰੇਅੰਕਾ ਨੇ ਵੀ ਸ਼੍ਰੀਲੰਕਾ ਦੇ ਕਪਤਾਨ ਚਮਾਰੀ ਨੂੰ 1 ਦੌੜ 'ਤੇ ਆਊਟ ਕਰਕੇ ਵੱਡਾ ਝਟਕਾ ਦਿੱਤਾ। ਤੀਜੇ ਓਵਰ 'ਚ ਰੇਣੂਕਾ ਨੇ ਫਿਰ ਹਮਲਾ ਕੀਤਾ ਅਤੇ ਹਰਸ਼ਿਤਾ ਨੇ 3 ਵਿਕਟਾਂ ਲੈ ਕੇ ਸ਼੍ਰੀਲੰਕਾ ਦਾ ਸਕੋਰ 6 ਦੌੜਾਂ 'ਤੇ 3 ਵਿਕਟਾਂ ਤੱਕ ਪਹੁੰਚਾ ਦਿੱਤਾ। ਸ਼੍ਰੀਲੰਕਾ ਲਈ ਮੱਧਕ੍ਰਮ 'ਚ ਕੇਵਿਸ਼ਾ ਨੇ 22 ਗੇਂਦਾਂ 'ਤੇ 21 ਦੌੜਾਂ ਅਤੇ ਵਿਕਟਕੀਪਰ ਬੱਲੇਬਾਜ਼ ਅਨੁਸ਼ਕਾ ਨੇ 22 ਗੇਂਦਾਂ 'ਤੇ 20 ਦੌੜਾਂ ਬਣਾਈਆਂ। ਐਮਾ ਨੇ ਵੀ 19 ਦੌੜਾਂ ਬਣਾਈਆਂ। ਭਾਰਤ ਲਈ ਅਰੁੰਧਤੀ ਨੇ 4 ਓਵਰਾਂ 'ਚ 19 ਦੌੜਾਂ ਦੇ ਕੇ 3 ਵਿਕਟਾਂ, ਆਸ਼ਾ ਸ਼ੋਭਨਾ ਨੇ 4 ਓਵਰਾਂ 'ਚ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ।

Trending news