Trending Photos
IND vs NZ 3rd Test Day 1 Stumps: ਮੁੰਬਈ ਟੈਸਟ ਦੇ ਪਹਿਲੇ ਦਿਨ ਦਾ ਖੇਡ ਖਤਮ ਹੋ ਗਿਆ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 19 ਓਵਰਾਂ 'ਚ 4 ਵਿਕਟਾਂ 'ਤੇ 86 ਦੌੜਾਂ ਬਣਾ ਲਈਆਂ ਹਨ। ਨਿਊਜ਼ੀਲੈਂਡ 149 ਦੌੜਾਂ ਨਾਲ ਅੱਗੇ ਹੈ। ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਰੋਹਿਤ ਸ਼ਰਮਾ 18, ਯਸ਼ਸਵੀ ਜੈਸਵਾਲ 30, ਮੁਹੰਮਦ ਸਿਰਾਜ 0 ਅਤੇ ਵਿਰਾਟ ਕਹੋਲੀ 4 ਦੌੜਾਂ ਬਣਾ ਕੇ ਰਨ ਆਊਟ ਹੋਏ। ਇਕ ਸਮੇਂ ਭਾਰਤ ਦਾ ਸਕੋਰ 2 ਵਿਕਟਾਂ 'ਤੇ 78 ਦੌੜਾਂ ਸੀ। ਇਸ ਤੋਂ ਬਾਅਦ 9 ਗੇਂਦਾਂ ਅਤੇ 6 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ। ਨਿਊਜ਼ੀਲੈਂਡ ਲਈ ਏਜਾਜ਼ ਪਟੇਲ ਨੇ 2 ਅਤੇ ਮੈਟ ਹੈਨਰੀ ਨੇ 1 ਵਿਕਟ ਲਈ।
ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ 'ਚ 65.4 ਓਵਰਾਂ 'ਚ 235 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਡੇਰਿਲ ਮਿਸ਼ੇਲ 82, ਵਿਲ ਯੰਗ 71, ਟਾਮ ਲੈਥਮ 28, ਡੇਵੋਨ ਕੋਨਵੇ 4 ਅਤੇ ਰਚਿਨ ਰਵਿੰਦਰ 5 ਦੌੜਾਂ ਬਣਾ ਕੇ ਆਊਟ ਹੋਏ। ਟਾਮ ਬਲੰਡੇਲ 0 ਅਤੇ ਗਲੇਨ ਫਿਲਿਪਸ 17 ਦੌੜਾਂ ਬਣਾ ਕੇ ਆਊਟ ਹੋਏ। ਈਸ਼ ਸੋਢੀ 7 ਦੌੜਾਂ ਬਣਾ ਕੇ ਆਊਟ ਹੋਏ, ਮੈਟ ਹੈਨਰੀ 0 ਦੌੜਾਂ ਬਣਾ ਕੇ ਆਊਟ ਹੋਏ। ਆਖਰੀ ਵਿਕਟ ਏਜਾਜ਼ ਪਟੇਲ ਦੇ ਰੂਪ 'ਚ ਡਿੱਗੀ। ਉਸ ਨੇ 7 ਦੌੜਾਂ ਬਣਾਈਆਂ। ਵਿਲੀਅਨ ਓ'ਰੂਕ 1 ਦੌੜ ਬਣਾ ਕੇ ਅਜੇਤੂ ਰਹੇ। ਰਵਿੰਦਰ ਜਡੇਜਾ ਨੇ 5, ਵਾਸ਼ਿੰਗਟਨ ਸੁੰਦਰ ਨੇ 4 ਅਤੇ ਆਕਾਸ਼ਦੀਪ ਨੇ 1 ਵਿਕਟ ਹਾਸਲ ਕੀਤੀ।
ਕੀਵੀ ਟੀਮ 'ਚ 2 ਬਦਲਾਅ ਕੀਤੇ ਗਏ ਹਨ। ਸਾਈਡ ਸਟ੍ਰੇਨ ਤੋਂ ਪੀੜਤ ਮਿਸ਼ੇਲ ਸੈਂਟਨਰ ਦੇ ਕਾਰਨ ਈਸ਼ ਸੋਢੀ ਨੂੰ ਮੌਕਾ ਮਿਲਿਆ। ਟਿਮ ਸਾਊਥੀ ਦੀ ਜਗ੍ਹਾ ਹੈਨਰੀ ਨੂੰ ਮੌਕਾ ਮਿਲਿਆ। ਭਾਰਤੀ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਦੀ ਵਾਪਸੀ ਹੋਈ ਹੈ।
ਨਿਊਜ਼ੀਲੈਂਡ ਦੀ ਟੀਮ ਨੇ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ। ਜੇਕਰ ਭਾਰਤ ਵਾਨਖੇੜੇ ਟੈਸਟ ਹਾਰਦਾ ਹੈ, ਤਾਂ ਇਹ 2000 ਤੋਂ ਬਾਅਦ ਘਰੇਲੂ ਟੈਸਟ ਸੀਰੀਜ਼ 'ਚ ਉਸ ਦੀ ਪਹਿਲੀ ਕਲੀਨ ਸਵੀਪ ਹੋਵੇਗੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਵੀ ਭਾਰਤ ਲਈ ਇਹ ਟੈਸਟ ਮੈਚ ਜਿੱਤਣਾ ਮਹੱਤਵਪੂਰਨ ਹੈ।