IND Vs ENG Test Live Score: ਦੂਜੀ ਪਾਰੀ ਵਿੱਚ ਭਾਰਤ ਦੀ ਪਹਿਲੀ ਵਿਕਟ ਡਿੱਗੀ, ਰੋਹਿਤ ਸ਼ਰਮਾ ਨੇ 13 ਦੌੜਾਂ ਬਣਾਈਆਂ
Advertisement
Article Detail0/zeephh/zeephh2093516

IND Vs ENG Test Live Score: ਦੂਜੀ ਪਾਰੀ ਵਿੱਚ ਭਾਰਤ ਦੀ ਪਹਿਲੀ ਵਿਕਟ ਡਿੱਗੀ, ਰੋਹਿਤ ਸ਼ਰਮਾ ਨੇ 13 ਦੌੜਾਂ ਬਣਾਈਆਂ

IND Vs ENG Test Live Score:  ਰੋਹਿਤ ਸ਼ਰਮਾ ਇਕ ਵਾਰ ਫਿਰ ਫਲਾਪ ਰਹੇ, ਉਹ 13 ਦੌੜਾਂ ਦੇ ਸਕੋਰ 'ਤੇ ਐਂਡਰਸਨ ਦੇ ਹੱਥੋਂ ਬੋਲਡ ਹੋ ਗਏ। ਤੀਜੇ ਦਿਨ ਭਾਰਤ ਨੇ 28/0 ਦੇ ਸਕੋਰ ਨਾਲ ਆਪਣੀ ਦੂਜੀ ਪਾਰੀ ਨੂੰ ਅੱਗੇ ਵਧਾਇਆ।

IND Vs ENG Test Live Score: ਦੂਜੀ ਪਾਰੀ ਵਿੱਚ ਭਾਰਤ ਦੀ ਪਹਿਲੀ ਵਿਕਟ ਡਿੱਗੀ, ਰੋਹਿਤ ਸ਼ਰਮਾ ਨੇ 13 ਦੌੜਾਂ ਬਣਾਈਆਂ

IND Vs ENG Test Live Score: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ 'ਚ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਨੇ ਦੂਜੀ ਪਾਰੀ 'ਚ ਬਿਨਾਂ ਕਿਸੇ ਨੁਕਸਾਨ ਦੇ 28 ਦੌੜਾਂ ਬਣਾ ਲਈਆਂ ਸਨ। ਭਾਰਤ ਦੀ ਕੁੱਲ ਬੜ੍ਹਤ 170 ਦੌੜਾਂ ਤੋਂ ਵੱਧ ਹੈ। 

ਇਸ ਤੋਂ ਪਹਿਲਾਂ ਭਾਰਤ ਨੇ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਪਹਿਲੀ ਪਾਰੀ ਵਿੱਚ 396 ਦੌੜਾਂ ਬਣਾਈਆਂ ਸਨ। ਜਵਾਬ 'ਚ ਇੰਗਲੈਂਡ ਦੀ ਟੀਮ ਸਿਰਫ 253 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੂੰ ਪਹਿਲੀ ਪਾਰੀ 'ਚ 143 ਦੌੜਾਂ ਦੀ ਬੜ੍ਹਤ ਮਿਲ ਗਈ। ਜਸਪ੍ਰੀਤ ਬੁਮਰਾਹ ਨੇ ਛੇ ਵਿਕਟਾਂ ਲਈਆਂ।

ਭਾਰਤ ਨੂੰ ਪਹਿਲਾ ਝਟਕਾ ਤੀਜੇ ਦਿਨ ਦੀ ਸ਼ੁਰੂਆਤ ਵਿੱਚ ਹੀ ਲੱਗਾ। ਰੋਹਿਤ ਸ਼ਰਮਾ 21 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਆਊਟ ਹੋਏ। ਜੇਮਸ ਐਂਡਰਸਨ ਨੇ ਉਸ ਨੂੰ ਕਲੀਨ ਬੋਲਡ ਕੀਤਾ।

ਇਹ ਵੀ ਪੜ੍ਹੋ:  Ludhiana News: ਬੰਧਕ ਬਣਾ ਕੇ ਲੁਧਿਆਣਾ 'ਚ ਫਾਰਮੇਸੀ ਸਟੋਰ ਦੇ ਕਰਮਚਾਰੀ ਨੂੰ ਲੁੱਟਿਆ, ਘਟਨਾ CCTV ਵਿੱਚ ਕੈਦ

ਤੀਜੇ ਦਿਨ ਦੀ ਖੇਡ ਸ਼ੁਰੂ ਹੋ ਚੁੱਕੀ ਹੈ। ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਕਰੀਜ਼ 'ਤੇ ਹਨ। ਪਿਛਲੇ ਮੈਚ 'ਚ ਇੰਗਲੈਂਡ ਨੇ ਦੂਸਰੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮੈਚ ਦਾ ਰੁਖ ਬਦਲ ਦਿੱਤਾ ਸੀ। ਇਸ ਮੈਚ 'ਚ ਟੀਮ ਇੰਡੀਆ ਇੰਗਲੈਂਡ ਲਈ ਵੱਡਾ ਟੀਚਾ ਰੱਖਣ ਦੀ ਕੋਸ਼ਿਸ਼ ਕਰੇਗੀ।

ਰੋਹਿਤ ਸ਼ਰਮਾ ਤੋਂ ਬਾਅਦ 41 ਸਾਲਾ ਜੇਮਸ ਐਂਡਰਸਨ ਨੇ ਯਸ਼ਸਵੀ ਜੈਸਵਾਲ ਨੂੰ ਵੀ ਪੈਵੇਲੀਅਨ ਭੇਜਿਆ। ਯਸ਼ਸਵੀ 17 ਦੌੜਾਂ ਬਣਾ ਕੇ ਪਹਿਲੀ ਸਲਿਪ 'ਤੇ ਕੈਚ ਹੋ ਗਏ। ਐਂਡਰਸਨ ਨੇ 9ਵੇਂ ਓਵਰ ਵਿੱਚ ਯਸ਼ਸਵੀ ਅਤੇ 7ਵੇਂ ਓਵਰ ਵਿੱਚ ਰੋਹਿਤ ਨੂੰ ਆਊਟ ਕੀਤਾ। ਉਸ ਨੇ ਪਹਿਲੀ ਪਾਰੀ 'ਚ 3 ਵਿਕਟਾਂ ਵੀ ਲਈਆਂ।

Trending news