IND vs AFG, 3rd T20I Highlights: ਭਾਰਤ ਨੇ ਦੂਜੇ ਸੁਪਰ ਓਵਰ 'ਚ ਜਿੱਤਿਆ ਆਖਰੀ ਮੈਚ, ਰੋਹਿਤ ਦਾ ਸੈਂਕੜਾ, ਜਾਣੋ ਮੈਚ ਦਾ ਪੂਰਾ ਵੇਰਵਾ
Advertisement
Article Detail0/zeephh/zeephh2064855

IND vs AFG, 3rd T20I Highlights: ਭਾਰਤ ਨੇ ਦੂਜੇ ਸੁਪਰ ਓਵਰ 'ਚ ਜਿੱਤਿਆ ਆਖਰੀ ਮੈਚ, ਰੋਹਿਤ ਦਾ ਸੈਂਕੜਾ, ਜਾਣੋ ਮੈਚ ਦਾ ਪੂਰਾ ਵੇਰਵਾ

 India vs Afghanistan: ਰੋਹਿਤ ਸ਼ਰਮਾ ਦੀਆਂ 121 ਦੌੜਾਂ ਦੀ ਅਜੇਤੂ ਪਾਰੀ ਅਤੇ ਰਿੰਕੂ ਸਿੰਘ ਦੀਆਂ ਨਾਬਾਦ 69 ਦੌੜਾਂ ਦੀ ਬਦੌਲਤ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਅਫਗਾਨਿਸਤਾਨ ਨੂੰ 213 ਦੌੜਾਂ ਦਾ ਟੀਚਾ ਦਿੱਤਾ। ਰੋਹਿਤ ਅਤੇ ਰਿੰਕੂ ਨੇ ਅਜੇਤੂ 190 ਦੌੜਾਂ ਬਣਾਈਆਂ। ਜਵਾਬ ਵਿੱਚ ਅਫਗਾਨਿਸਤਾਨ ਨੇ ਵੀ 20 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ।

 

IND vs AFG, 3rd T20I Highlights: ਭਾਰਤ ਨੇ ਦੂਜੇ ਸੁਪਰ ਓਵਰ 'ਚ ਜਿੱਤਿਆ ਆਖਰੀ ਮੈਚ, ਰੋਹਿਤ ਦਾ ਸੈਂਕੜਾ, ਜਾਣੋ ਮੈਚ ਦਾ ਪੂਰਾ ਵੇਰਵਾ

IND vs AFG, 3rd T20I Highlights: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ ਹੈ। ਟੀਮ ਇੰਡੀਆ ਨੇ ਪਿਛਲੇ ਮੈਚ 'ਚ ਅਫਗਾਨਿਸਤਾਨ ਨੂੰ ਦੂਜੇ ਸੁਪਰ ਓਵਰ 'ਚ ਹਰਾਇਆ ਸੀ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ਼ ਹੈ।

ਪਹਿਲੇ ਮੈਚ 'ਚ ਦੋਵਾਂ ਟੀਮਾਂ ਨੇ 212 ਦੌੜਾਂ ਬਣਾਈਆਂ ਅਤੇ ਮੈਚ ਟਾਈ ਹੋ ਗਿਆ, ਜਿਸ ਤੋਂ ਬਾਅਦ ਪਹਿਲਾ ਸੁਪਰ ਓਵਰ ਹੋਇਆ | ਪਹਿਲੇ ਸੁਪਰ ਓਵਰ 'ਚ ਦੋਵਾਂ ਟੀਮਾਂ ਨੇ 16-16 ਦੌੜਾਂ ਬਣਾਈਆਂ ਅਤੇ ਇਕ ਵਾਰ ਫਿਰ ਮੈਚ ਬਰਾਬਰੀ 'ਤੇ ਲਿਆਇਆ ਅਤੇ ਫਿਰ ਦੂਜੇ ਸੁਪਰ ਓਵਰ 'ਚ ਭਾਰਤ ਨੇ 10 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਲਈ ਰਵੀ ਬਿਸ਼ਨੋਈ ਨੇ ਦੂਜਾ ਸੁਪਰ ਓਵਰ ਸੁੱਟਿਆ।

ਬੈਂਗਲੁਰੂ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 4 ਵਿਕਟਾਂ 'ਤੇ 212 ਦੌੜਾਂ ਬਣਾਈਆਂ। ਜਵਾਬ 'ਚ ਅਫਗਾਨਿਸਤਾਨ ਨੇ ਵੀ 20 ਓਵਰਾਂ 'ਚ 6 ਵਿਕਟਾਂ 'ਤੇ 212 ਦੌੜਾਂ ਬਣਾਈਆਂ।

ਅਜਿਹੇ 'ਚ ਮੈਚ ਸੁਪਰ ਓਵਰ 'ਚ ਚਲਾ ਗਿਆ। ਪਹਿਲੇ ਸੁਪਰ ਓਵਰ ਵਿੱਚ ਅਫਗਾਨਿਸਤਾਨ ਦੀ ਟੀਮ ਨੇ 16 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਜਿੱਤ ਲਈ 17 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਨੇ ਵੀ 16 ਦੌੜਾਂ ਬਣਾਈਆਂ ਅਤੇ ਪਹਿਲਾ ਸੁਪਰ ਓਵਰ ਡਰਾਅ ਹੋ ਗਿਆ।

ਇਹ ਵੀ ਪੜ੍ਹੋ: Punjab Weather Update: ਪਹਾੜੀ ਇਲਾਕਿਆਂ 'ਚ ਪਈ ਬਰਫ਼ ਦਾ ਕੀ ਦਿਖੇਗਾ ਅਸਰ, ਜਾਣੋ ਅਗਲੇ ਦਿਨਾਂ 'ਚ ਕਿਵੇਂ ਰਹੇਗਾ ਮੌਸਮ ?

ਦੂਜੇ ਸੁਪਰ ਓਵਰ ਵਿੱਚ ਜੇਤੂ ਦਾ ਫੈਸਲਾ ਕੀਤਾ ਗਿਆ। ਇਸ 'ਚ ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਦਾ ਟੀਚਾ ਦਿੱਤਾ ਪਰ ਅਫਗਾਨ ਟੀਮ ਨੇ ਇਕ ਦੌੜ 'ਤੇ ਦੋ ਵਿਕਟਾਂ ਗੁਆ ਦਿੱਤੀਆਂ। ਇਸ ਤਰ੍ਹਾਂ ਭਾਰਤ ਨੇ ਰੋਮਾਂਚਕ ਮੈਚ ਵਿੱਚ ਜਿੱਤ ਦਰਜ ਕੀਤੀ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 69 ਗੇਂਦਾਂ 'ਤੇ 121 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਆਪਣੇ ਟੀ-20 ਕਰੀਅਰ ਦਾ 5ਵਾਂ ਸੈਂਕੜਾ ਲਗਾਇਆ। ਰੋਹਿਤ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਸ਼ਿਵਮ ਦੂਬੇ ਪਲੇਅਰ ਆਫ ਦਿ ਸੀਰੀਜ਼ ਰਹੇ। ਉਸ ਨੇ 124 ਦੌੜਾਂ ਬਣਾਈਆਂ ਅਤੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋChandigarh Mayor Elections 2024 Live Updates:  ਚੰਡੀਗੜ੍ਹ ਮੇਅਰ ਚੋਣਾਂ 'ਚ BJP V/S INDIA ਗਠਜੋੜ ਵਿਚਾਲੇ ਮੁਕਾਬਲਾ, ਹਰ ਅਪਡੇਟ ਲਈ ਇੱਥੇ ਕਰੋ ਕਲਿੱਕ
 

Trending news