Diamond League 2023: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਦੇਸ਼ ਦੀ ਝੋਲੀ ਪਾਇਆ ਇੱਕ ਹੋਰ ਗੋਲਡ
Advertisement
Article Detail0/zeephh/zeephh1761575

Diamond League 2023: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਦੇਸ਼ ਦੀ ਝੋਲੀ ਪਾਇਆ ਇੱਕ ਹੋਰ ਗੋਲਡ

Diamond League 2023: ਮਾਸਪੇਸ਼ੀਆਂ ਦੇ ਖਿਚਾਅ ਤੋਂ ਉਭਰਨ ਤੋਂ ਬਾਅਦ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਹੱਥ ਵਿੱਚ ਜੈਵਲਿਨ ਚੁੱਕ ਕੇ ਰਿਕਾਰਡ ਬਣਾਇਆ ਹੈ। ਉਸ ਨੇ ਡਾਇਮੰਡ ਲੀਗ ਲੜੀ ਦੇ ਲੁਸਾਨੇ ਪੜਾਅ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਈਵੈਂਟ ਨੂੰ ਜਿੱਤਿਆ ਹੈ। 

 

Diamond League 2023: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਦੇਸ਼ ਦੀ ਝੋਲੀ ਪਾਇਆ ਇੱਕ ਹੋਰ ਗੋਲਡ

Diamond League 2023:  ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ। 25 ਸਾਲਾ ਦੇ ਨੀਰਜ ਚੋਪੜਾ (Neeraj Chopra) ਨੇ ਲੌਸੇਨ ਡਾਇਮੰਡ ਲੀਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ 87.66 ਮੀਟਰ ਦੂਰ ਜੈਵਲਿਨ ਸੁੱਟ ਕੇ ਪਹਿਲੇ ਸਥਾਨ ਹਾਸਲ ਕੀਤਾ। ਇਸ ਸੀਜ਼ਨ ਵਿੱਚ ਉਸਦੀ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਵੀ ਉਸਨੇ ਡਾਇਮੰਡ ਲੀਗ ਵਿੱਚ 88.67 ਮੀਟਰ ਥਰੋਅ ਕਰਕੇ ਪਹਿਲਾ ਸਥਾਨ ਹਾਸਿਲ ਕਰ ਗੋਲਡਨ ਟਰਾਫੀ ਹਾਸਲ ਕੀਤੀ ਸੀ। 

ਮਾਸਪੇਸ਼ੀਆਂ ਦੇ ਖਿਚਾਅ ਤੋਂ ਉਭਰਨ ਤੋਂ ਬਾਅਦ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਹੱਥ ਵਿੱਚ ਜੈਵਲਿਨ ਚੁੱਕ ਕੇ ਰਿਕਾਰਡ ਬਣਾਇਆ ਹੈ। ਉਸ ਨੇ ਡਾਇਮੰਡ ਲੀਗ ਲੜੀ ਦੇ ਲੁਸਾਨੇ ਪੜਾਅ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਈਵੈਂਟ ਨੂੰ ਜਿੱਤਿਆ ਹੈ। ਨੀਰਜ ਨੇ 87.66 ਮੀਟਰ ਦੀ ਥਰੋਅ ਨਾਲ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। 

ਇਸ ਦੇ ਨਾਲ ਹੀ ਜਰਮਨੀ ਦੇ ਜੂਲੀਅਨ ਵੇਬਰ 87.03 ਮੀਟਰ ਨਾਲ ਦੂਜੇ ਸਥਾਨ ਹਾਸਲ ਕੀਤਾ ਹੈ। ਚੈੱਕ ਗਣਰਾਜ ਦੇ ਜੈਕਬ ਵਡਲੇਜਚੇ ਨੇ 86.13 ਮੀਟਰ ਥਰੋਅ ਨਾਲ ਤੀਜੇ ਸਥਾਨ ਹਾਸਲ ਕੀਤਾ ਹੈ। ਦੱਸ ਦੇਈਏ ਕਿ ਭਾਰਤੀ ਜੈਵਲਿਨ ਸਟਾਰ ਨੀਰਜ ਦਾ ਇਸ ਸਾਲ ਵਿੱਚ ਇਹ ਉਸ ਦੀ ਲਗਾਤਾਰ ਦੂਜੀ ਜੀਤ ਹੈ। ਉਹਨਾਂ ਨੇ ਦੋਹਾ ਡਾਇਮੰਡ ਲੀਗ ਵਿੱਚ ਗੋਲਡਨ ਟਰਾਫੀ ਹਾਸਲ ਕੀਤੀ ਸੀ। 

ਇਹ ਵੀ ਪੜ੍ਹੋ: Punjab News: ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸੰਭਾਲਿਆ ਅਹੁਦਾ

ਨੀਰਜ ਚੋਪੜਾ ਦੀ ਪਹਿਲੇ ਦੌਰ 'ਚ ਫਾਊਲ ਨਾਲ ਸ਼ੁਰੂਆਤ ਹੋਈ ਸੀ। ਇਸ ਦੇ ਨਾਲ ਹੀ ਜਰਮਨੀ ਦੇ ਜੂਲੀਅਨ ਵੇਬਰ ਨੇ 86.20 ਮੀਟਰ ਥਰੋਅ ਨਾਲ ਲੀਡ ਹਾਸਲ ਕੀਤੀ। ਪਹਿਲੇ ਦੌਰ ਦੇ ਅੰਤ 'ਚ ਨੀਰਜ ਚੋਟੀ ਦੇ ਤਿੰਨ ਐਥਲੀਟਾਂ ਵਿੱਚ ਨਹੀਂ ਸਨ। ਫਿਰ ਦੂਸਰੀ ਕੋਸ਼ਿਸ਼ ਵਿੱਚ ਨੀਰਜ ਨੇ 83.52 ਮੀਟਰ ਥਰੋਅ ਕੀਤਾ। ਹਾਲਾਂਕਿ ਦੂਜੇ ਦੌਰ ਦੇ ਅੰਤ ਤੱਕ ਜੂਲੀਅਨ ਅਜੇ ਵੀ ਬੜ੍ਹਤ 'ਤੇ ਸੀ। ਇਸ ਦੇ ਬਾਵਜੂਦ ਨੀਰਜ ਦੀ ਰੈਂਕਿੰਗ 'ਚ ਸੁਧਾਰ ਹੋਇਆ ਅਤੇ ਉਹ ਤੀਜੇ ਨੰਬਰ 'ਤੇ ਪਹੁੰਚ ਗਿਆ। ਨੀਰਜ ਨੇ ਤੀਜੀ ਕੋਸ਼ਿਸ਼ ਵਿੱਚ 85.02 ਮੀਟਰ ਦਾ ਸਕੋਰ ਬਣਾਇਆ। 

ਇਹ ਵੀ ਪੜ੍ਹੋ: National Doctor's Day 2023: ਕੀ ਹੈ CPR ? ਜਿਸ ਰਾਹੀਂ ਜ਼ਰੂਰਤ ਪੈਣ 'ਤੇ ਤੁਸੀਂ ਵੀ ਬਚਾ ਸਕਦੇ ਹੋ ਕਿਸੇ ਦੀ ਜਾਨ

ਇਸ ਥਰੋਅ ਨਾਲ ਉਹ ਦੂਜੇ ਨੰਬਰ 'ਤੇ ਪਹੁੰਚ ਗਿਆ ਹਾਲਾਂਕਿ, ਜੂਲੀਅਨ ਨੇ ਫਿਰ ਵੀ 86.20 ਮੀਟਰ ਦੀ ਥਰੋਅ ਨਾਲ ਬੜ੍ਹਤ ਬਣਾਈ ਰੱਖੀ। ਅਜਿਹੇ 'ਚ ਨੀਰਜ ਨੇ ਚੌਥੀ ਕੋਸ਼ਿਸ਼ 'ਚ ਫਾਊਲ ਕੀਤਾ। ਪੰਜਵੀਂ ਕੋਸ਼ਿਸ਼ 'ਚ ਨੀਰਜ ਦੀ 'ਗੋਲਡਨ ਆਰਮ' ਨੇ ਆਪਣਾ ਜਾਦੂ ਚਲਾਇਆ ਅਤੇ 87.66 ਮੀਟਰ ਦੀ ਥਰੋਅ ਹਾਸਲ ਕੀਤੀ। ਇਸ ਨਾਲ ਉਹ ਪਹਿਲੇ ਸਥਾਨ 'ਤੇ ਪਹੁੰਚ ਗਿਆ। ਛੇਵੀਂ ਅਤੇ ਆਖਰੀ ਕੋਸ਼ਿਸ਼ ਵਿੱਚ ਨੀਰਜ ਨੇ 84.15 ਮੀਟਰ ਥਰੋਅ ਹਾਸਲ ਕੀਤਾ।

Trending news