BCCI ਦੇ ਚੀਫ਼ ਸਲੈਕਟਰ ਚੇਤਨ ਸ਼ਰਮਾ ਦਾ Gameover! ਜ਼ੀ ਮੀਡੀਆ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਦਿੱਤਾ ਅਸਤੀਫਾ
Advertisement

BCCI ਦੇ ਚੀਫ਼ ਸਲੈਕਟਰ ਚੇਤਨ ਸ਼ਰਮਾ ਦਾ Gameover! ਜ਼ੀ ਮੀਡੀਆ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਦਿੱਤਾ ਅਸਤੀਫਾ

ਗੁਪਤ ਕੈਮਰੇ 'ਚ ਚੇਤਨ ਸ਼ਰਮਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਕਿ ਖਿਡਾਰੀ ਆਪਣੀ ਫਿਟਨੈੱਸ ਦਿਖਾਉਣ ਲਈ ਟੀਕੇ ਲਗਾਉਂਦੇ ਹਨ, ਜੋ ਡੋਪ ਟੈਸਟ 'ਚ ਵੀ ਨਹੀਂ ਫੜੇ ਜਾਂਦੇ।

BCCI ਦੇ ਚੀਫ਼ ਸਲੈਕਟਰ ਚੇਤਨ ਸ਼ਰਮਾ ਦਾ Gameover! ਜ਼ੀ ਮੀਡੀਆ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਦਿੱਤਾ ਅਸਤੀਫਾ

BCCI Chief Selector Chetan Sharma Resignation News Post Zee News Sting Operation Gameover: ਹਾਲ ਹੀ ਵਿੱਚ ਜ਼ੀ ਮੀਡੀਆ ਨੇ BCCI ਦੇ ਚੀਫ਼ ਸਲੈਕਟਰ ਚੇਤਨ ਸ਼ਰਮਾ ਦਾ ਸਟਿੰਗ ਆਪ੍ਰੇਸ਼ਨ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ।  

ਹੁਣ ਜ਼ੀ ਮੀਡੀਆ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ BCCI ਦੇ ਚੀਫ਼ ਸਲੈਕਟਰ ਚੇਤਨ ਸ਼ਰਮਾ ਦਾ Gameover ਹੋ ਚੁੱਕਿਆ ਹੈ ਭਾਵ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦਈਏ ਕਿ Operation Gameover ਤੋਂ ਬਾਅਦ BCCI ਵੱਲੋਂ ਚੇਤਨ ਸ਼ਰਮਾ ਤੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਜਿਸ ਤੋਂ ਬਾਅਦ ਚੇਤਨ ਸ਼ਰਮਾ ਨੇ ਬੋਰਡ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ। 

ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ BCCI ਵੱਲੋਂ ਉਨ੍ਹਾਂ ਦੇ ਅਸਤੀਫੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਵੇਂ ਹੀ ਇਹ ਸਟਿੰਗ ਆਪ੍ਰੇਸ਼ਨ ਸਾਹਮਣੇ ਆਇਆ ਸੀ ਤਾਂ ਚੇਤਨ ਸ਼ਰਮਾ ਨੂੰ ਹਟਾਉਣ ਲਈ ਬੋਰਡ 'ਤੇ ਕਾਫੀ ਦਬਾਅ ਸੀ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ 'ਚ ਹਾਰ ਤੋਂ ਬਾਅਦ ਪੂਰੀ ਚੋਣ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸੀ ਪਰ ਚੇਤਨ ਸ਼ਰਮਾ ਨੂੰ ਲਗਾਤਾਰ ਦੂਜਾ ਮੌਕਾ ਮਿਲਿਆ ਸੀ। 

ਦੱਸ ਦਈਏ ਕਿ ਜ਼ੀ ਨਿਊਜ਼ ਦੇ ਇਸ ਸਟਿੰਗ ਆਪ੍ਰੇਸ਼ਨ 'ਚ ਚੇਤਨ ਸ਼ਰਮਾ ਨੇ ਭਾਰਤੀ ਟੀਮ ਦੀ ਚੋਣ, ਖਿਡਾਰੀਆਂ ਦੇ ਰਿਸ਼ਤਿਆਂ ਅਤੇ ਨਕਲੀ ਟੀਕਿਆਂ ਬਾਰੇ ਵੱਡੇ ਖੁਲਾਸੇ ਕੀਤੇ ਸਨ, ਅਤੇ ਇਹ ਸਾਰੀਆਂ ਗੱਲਾਂ ਜ਼ੀ ਮੀਡੀਆ ਦੇ ਗੁਪਤ ਕੈਮਰੇ 'ਚ ਰਿਕਾਰਡ ਹੋ ਗਈਆਂ ਸਨ।

ਇਹ ਵੀ ਪੜ੍ਹੋ: Weird Job: ਗਾਂਜਾ ਪੀਣ ਵਾਲਿਆਂ ਲਈ ਨਿਕਲੀ ਨੌਕਰੀ; ਸੈਲਰੀ ਜਾਣ ਕੇ ਉੱਡ ਜਾਣਗੇ ਹੋਸ਼

ਗੁਪਤ ਕੈਮਰੇ 'ਚ ਚੇਤਨ ਸ਼ਰਮਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸਨ ਕਿ ਖਿਡਾਰੀ ਆਪਣੀ ਫਿਟਨੈੱਸ ਦਿਖਾਉਣ ਲਈ ਟੀਕੇ ਲਗਾਉਂਦੇ ਹਨ, ਜੋ ਡੋਪ ਟੈਸਟ 'ਚ ਵੀ ਨਹੀਂ ਫੜੇ ਜਾਂਦੇ। 80 ਫੀਸਦੀ ਫਿੱਟ ਹੋਣ ਦੇ ਬਾਵਜੂਦ ਟੀਕੇ ਲਗਾਉਂਦੇ ਹੀ ਉਹ 100 ਫੀਸਦੀ ਫਿੱਟ ਹੋ ਜਾਂਦੇ ਹਨ। ਇਨ੍ਹਾਂ ਟੀਕਿਆਂ ਵਿੱਚ ਅਜਿਹੀਆਂ ਦਵਾਈਆਂ ਹੁੰਦੀਆਂ ਹਨ ਜੋ ਡੋਪ ਟੈਸਟਾਂ ਵਿੱਚ ਨਹੀਂ ਪਾਈਆਂ ਜਾਂਦੀਆਂ ਹਨ। ਖਿਡਾਰੀਆਂ ਨੂੰ ਟੀਮ ਤੋਂ ਬਾਹਰ ਹੋਣ ਦਾ ਡਰ ਰਹਿੰਦਾ ਹੈ, ਇਸੇ ਲਈ ਉਹ ਟੀਕਾ ਲਗਾਉਂਦੇ ਹਨ।

ਪੂਰੇ ਸਟਿੰਗ ਆਪ੍ਰੇਸ਼ਨ 'ਚ ਡੋਪਿੰਗ ਤੋਂ ਬਾਅਦ ਚੇਤਨ ਸ਼ਰਮਾ ਨੇ ਸਭ ਤੋਂ ਵੱਡੀ ਗੱਲ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਸੌਰਵ ਗਾਂਗੁਲੀ ਦੇ ਵਿਵਾਦ 'ਤੇ ਕਹੀ ਸੀ।

ਇਹ ਵੀ ਪੜ੍ਹੋ: Punjab Coal News: 'ਪੰਜਾਬ ਆਪਣਾ ਕੋਲਾ ਲੈਣ, ਨਹੀਂ ਤਾਂ ਦੂਜੇ ਸੂਬਿਆਂ ਨੂੰ ਕੀਤਾ ਜਾਵੇਗਾ ਅਲਾਟ', ਕੇਂਦਰ ਸਰਕਾਰ ਦਾ ਵੱਡਾ ਬਿਆਨ

(For more news apart from BCCI Chief Selector Chetan Sharma Resignation after Zee News Sting Operation Gameover, stay tuned to Zee PHH)

Trending news