Asian Hockey Champions Trophy: ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਸਤੰਬਰ ਨੂੰ ਚੀਨ ਦੇ ਖਿਲਾਫ ਖੇਡੇਗੀ। ਇਸ ਤੋਂ ਬਾਅਦ 9 ਸਤੰਬਰ ਨੂੰ ਜਾਪਾਨ, 11 ਸਤੰਬਰ ਨੂੰ ਮਲੇਸ਼ੀਆ, 12 ਸਤੰਬਰ ਨੂੰ ਕੋਰੀਆ ਅਤੇ 14 ਸਤੰਬਰ ਨੂੰ ਪਾਕਿਸਤਾਨ ਨਾਲ ਖੇਡੇਗੀ। ਸੈਮੀਫਾਈਨਲ 16 ਸਤੰਬਰ ਅਤੇ ਫਾਈਨਲ 17 ਸਤੰਬਰ ਨੂੰ ਹੋਵੇਗਾ।
Trending Photos
Asian Hockey Champions Trophy: ਹਾਈ ਇੰਡੀਆ ਨੇ 8 ਸਤੰਬਰ ਤੋਂ ਚੀਨ ਵਿਖੇ ਸ਼ੁਰੂ ਹੋਣ ਜਾ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਭਾਰਤੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਮੌਜੂਦਾ ਕਪਤਾਨ ਹਰਮਨਪ੍ਰੀਤ ਸਿੰਘ ਟੀਮ ਦੇ ਕਪਤਾਨ ਹੋਣਗੇ ਅਤੇ ਮੌਜੂਦਾ ਵਾਈਸ ਕਪਤਾਨ ਹਾਰਦਿਕ ਸਿੰਘ ਨੂੰ ਸੱਟ ਕਾਰਨ ਟੀਮ ਵਿੱਚੋਂ ਬਾਹਰ ਰੱਖਿਆ ਗਿਆ ਹੈ। ਉਸ ਦੀ ਥਾਂ ਵਿਵੇਕ ਸਾਗਰ ਪ੍ਰਸ਼ਾਦ ਨੂੰ ਵਾਈਸ ਕਪਤਾਨ ਬਣਾਇਆ ਗਿਆ ਹੈ।
ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਸਤੰਬਰ ਨੂੰ ਚੀਨ ਦੇ ਖਿਲਾਫ ਖੇਡੇਗੀ। ਇਸ ਤੋਂ ਬਾਅਦ 9 ਸਤੰਬਰ ਨੂੰ ਜਾਪਾਨ, 11 ਸਤੰਬਰ ਨੂੰ ਮਲੇਸ਼ੀਆ, 12 ਸਤੰਬਰ ਨੂੰ ਕੋਰੀਆ ਅਤੇ 14 ਸਤੰਬਰ ਨੂੰ ਪਾਕਿਸਤਾਨ ਨਾਲ ਖੇਡੇਗੀ। ਸੈਮੀਫਾਈਨਲ 16 ਸਤੰਬਰ ਅਤੇ ਫਾਈਨਲ 17 ਸਤੰਬਰ ਨੂੰ ਹੋਵੇਗਾ।
ਟੀਮ ਵਿੱਚ ਤਜ਼ਰਬੇ ਅਤੇ ਨੌਜਵਾਨਾਂ ਦੇ ਸੁਮੇਲ ਨੂੰ ਯਕੀਨੀ ਬਣਾਉਣ ਲਈ ਟੀਮ ਦੀ ਚੋਣ ਕੀਤੀ ਗਈ ਹੈ। 2024 ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦੇ 10 ਖਿਡਾਰੀ ਇਸ ਟੀਮ ਦਾ ਹਿੱਸਾ ਹਨ। ਪੈਰਿਸ ਟੀਮ ਦੇ ਪੰਜ ਖਿਡਾਰੀਆਂ ਹਾਰਦਿਕ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਸ਼ਮਸ਼ੇਰ ਸਿੰਘ ਅਤੇ ਗੁਰਜੰਟ ਸਿੰਘ ਨੂੰ ਇਸ ਟੂਰਨਾਮੈਂਟ ਲਈ ਆਰਾਮ ਦਿੱਤਾ ਗਿਆ ਹੈ।
ਭਾਰਤੀ ਟੀਮ ਇਸ ਪ੍ਰਕਾਰ ਹੈ:-
ਗੋਲਚੀ; ਕ੍ਰਿਸ਼ਨ ਬਹਾਦੁਰ ਪਾਠਕ ਤੇ ਸੂਰਜ ਕਰਕੇਰਾ।
ਡਿਫੈਂਡਰ; ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੇ ਤੇ ਸੁਮਿਤ।
ਮਿਡਫੀਲਡਰ; ਮਨਪ੍ਰੀਤ ਸਿੰਘ, ਰਾਜ ਕੁਮਾਰ ਪਾਲ, ਨੀਲਕਾਂਤਾ ਸ਼ਰਮਾ, ਵਿਵੇਕ ਸਾਗਰ ਪ੍ਰਸਾਦ ਤੇ ਮੁਹੰਮਦ ਰਾਹੀਲ ਮੌਸੀਨ।
ਫਾਰਵਰਡ; ਸੁਖਜੀਤ ਸਿੰਘ, ਅਰਾਏਜੀਤ ਸਿੰਘ ਹੁੰਦਲ, ਅਭਿਸ਼ੇਕ, ਉੱਤਮ ਸਿੰਘ ਤੇ ਗੁਰਜੋਤ ਸਿੰਘ।