Sidhu Moosewala Photo on Jupiter: ਜੁਪੀਟਰ ਗ੍ਰਹਿ 'ਤੇ ਛਾਇਆ ਸਿੱਧੂ ਮੂਸੇਵਾਲਾ? ਵਾਇਰਲ ਤਸਵੀਰ 'ਤੇ ਲੋਕਾਂ ਨੇ ਇੰਝ ਦਿੱਤੀ ਪ੍ਰਤੀਕਿਰਿਆ
Advertisement
Article Detail0/zeephh/zeephh1656573

Sidhu Moosewala Photo on Jupiter: ਜੁਪੀਟਰ ਗ੍ਰਹਿ 'ਤੇ ਛਾਇਆ ਸਿੱਧੂ ਮੂਸੇਵਾਲਾ? ਵਾਇਰਲ ਤਸਵੀਰ 'ਤੇ ਲੋਕਾਂ ਨੇ ਇੰਝ ਦਿੱਤੀ ਪ੍ਰਤੀਕਿਰਿਆ

Sidhu Moosewala Photo in Jupiter: ਸਿੱਧੂ ਮੂਸੇਵਾਲਾ ਦੀ ਤਸਵੀਰ ਜੁਪੀਟਰ ਗ੍ਰਹਿ ਉਤੇ ਛਾਉਣ ਮਗਰੋਂ ਸੋਸ਼ਲ ਮੀਡੀਆ ਉਤੇ ਲੋਕ ਵੱਖ-ਵੱਖ ਤਰ੍ਹਾਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Sidhu Moosewala Photo on Jupiter: ਜੁਪੀਟਰ ਗ੍ਰਹਿ 'ਤੇ ਛਾਇਆ ਸਿੱਧੂ ਮੂਸੇਵਾਲਾ? ਵਾਇਰਲ ਤਸਵੀਰ 'ਤੇ ਲੋਕਾਂ ਨੇ ਇੰਝ ਦਿੱਤੀ ਪ੍ਰਤੀਕਿਰਿਆ

Sidhu moosewala Photo in jupiter: ਮਕਬੂਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲਗਭਗ ਇੱਕ ਦੇ ਕਰੀਬ ਹੋ ਚੱਲਿਆ ਹੈ ਪਰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਮੂਸੇਵਾਲਾ ਦੀ ਮਕਬੂਲੀਅਤ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਦਰਅਸਲ ਹਾਲੀਵੁੱਡ ਸਟਾਰ ਵੀ ਮਰਹੂਮ ਗਾਇਕ ਦੀ ਪ੍ਰਸਿੱਧੀ ਤੋਂ ਜਾਣੂ ਹੋ ਗਏ ਹਨ। ਇਸ ਦਰਮਿਆਨ ਸੋਸ਼ਲ ਮੀਡੀਆ ਉੱਪਰ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤਸਵੀਰ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਅਸਲ ਵਿੱਚ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਮਰਹੂਮ ਸਿੱਧੂ ਮੂਸੇਵਾਲਾ ਦੀ ਤਸਵੀਰ ਜੁਪੀਟਰ ਗ੍ਰਹਿ ਉੱਪਰ ਨਜ਼ਰ ਆ ਰਹੀ ਹੈ। ਇਸ ਤਸਵੀਰ ਉਪਰ ਭਾਰਤੀ ਪੰਜਾਬੀ ਮੂਲ ਦੇ ਬ੍ਰਿਟਿਸ਼ ਰਿਕਾਰਡ ਨਿਰਮਾਤਾ ਤੇ ਸੰਗੀਤਕਾਰ Steel Banglez ਨੇ ਟਿੱਪਣੀ ਕੀਤੀ ਹੈ। ਨਾਸਾ ਨੇ ਇੱਕ ਤਸੀਵਰ ਸਾਂਝੀ ਕੀਤੀ ਹੈ ਤੇ ਇਸ ਤਸਵੀਰ ਉੱਪਰ ਸਟੀਲ ਬੈਂਗਲਜ਼ ਨੇ ਟਿੱਪਣੀ ਕਰਕੇ ਲਿਖਿਆ, ਮੈਂ ਸਿੱਧੂ ਨੂੰ ਦੇਖ ਸਕਦਾ ਹਾਂ... ਹੈਰਾਨੀ ਦੀ ਗੱਲ ਇਹ ਹੈ ਕਿ ਨਾਸਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਉੱਪਰ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸ਼ਕ ਵੀ ਕੁਮੈਂਟ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਸਟੀਲ ਬੈਂਗਲਜ਼ ਤੋਂ ਇਲਾਵਾ ਨਾਸਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਉੱਪਰ ਪੰਜਾਬੀ ਅਦਾਕਾਰ ਦਰਸ਼ਨ ਔਲਖ ਨੇ ਲਿਖਿਆ, “ਮੂਸੇਵਾਲਾ “IN THE UNIVERSE…” ਵਾਹਿਗੁਰੂ ਜੀ @sidhu_moosewala”... ਹਾਲਾਂਕਿ ਨਾਸਾ ਵੱਲੋਂ ਇਸ ਤਸਵੀਰ ਉੱਪਰ ਅਜਿਹੀ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ 'ਚ BJP ਆਗੂ ਬਲਵਿੰਦਰ ਗਿੱਲ 'ਤੇ ਫਾਇਰਿੰਗ, ਜਬਾੜੇ 'ਚ ਲੱਗੀ ਗੋਲੀ

ਦੱਸ ਦਈਏ ਕਿ ਇਸ ਪੋਸਟ ਨੂੰ NASA ਨੇ ਸ਼ੇਅਰ ਕੀਤਾ ਹੈ। ਜਿਸ ਉਤੇ ਸਿੱਧੂ ਦੇ ਫੈਨਸ ਕੁਮੈਂਟ ਕਰ ਰਹੇ ਹਨ। ਇਸ ਵਿੱਚ ਸਿੱਧੂ ਦੀ ਤਸਵੀਰ ਨਜ਼ਰ ਆ ਰਹੀ ਹੈ। ਨਾਸਾ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ। ਇਸ ਪੋਸਟ ਉਪਰ ਸਿੱਧੂ ਦੇ ਫੈਨਸ ਕੁਮੈਂਟਾਂ ਦੀ ਝੜੀ ਕਰ ਰਹੇ ਹਨ। ਇੱਕ ਫੈਨਸ ਨੇ ਲਿਖਿਆ, “ਜੁਪੀਟਰ ਦੀਆਂ ਸੜਕਾਂ ਉਪਰ 5911” ਜਦੋਂ ਕਿ ਇੱਕ ਹੋਰ ਫੈਨ ਨੇ ਲਿਖਿਆ, “ਡਾਲਰ ਵਾਂਗੂ ਨੀ ਨਾਮ ਸਿੱਧੂ ਦਾ ਚਲਦਾ।''  ਗੌਰਤਲਬ ਹੈ ਕਿ 29 ਮਈ ਨੂੰ ਸਿੱਧੂ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹੇ ਇੱਕ ਸਾਲ ਪੂਰਾ ਹੋ ਜਾਵੇਗਾ। ਹਾਲ ਹੀ ਵਿੱਚ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ।

ਇਹ ਵੀ ਪੜ੍ਹੋ : Film Jodi's New Song: ਦਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਨਵੀਂ ਫ਼ਿਲਮ 'ਜੋੜੀ' ਦਾ ਪਹਿਲਾ ਗੀਤ ਹੋਇਆ ਰਿਲੀਜ਼! ਵੇਖੋ ਵੀਡੀਓ

 

Trending news