Hemkund Sahib Yatra 2023: ਜੂਨ ਦਾ ਪਹਿਲਾ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਪਵਿੱਤਰ ਅੰਮ੍ਰਿਤ ਸਰੋਵਰ ਸਮੇਤ ਆਸਪਾਸ ਦੇ ਇਲਾਕੇ ਪੂਰੀ ਤਰ੍ਹਾਂ ਬਰਫ਼ ਨਾਲ ਢੱਕੇ ਹੋਏ ਹਨ। ਇਨ੍ਹਾਂ ਦਿਨਾਂ ਵਿਚ ਹੇਮਕੁੰਟ ਸਾਹਿਬ ਧਾਮ ਲਗਭਗ 8 ਫੁੱਟ ਮੋਟੀ ਬਰਫ ਦੀ ਚਿੱਟੀ ਚਾਦਰ ਨਾਲ ਢੱਕਿਆ ਹੋਇਆ ਹੈ।
Trending Photos
Hemkund Sahib Yatra 2023: ਉੱਤਰਾਖੰਡ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਸ਼ਰਧਾਲੂ ਬਹੁਤ ਹੀ ਸ਼ਰਧਾ ਨਾਲ ਹਰ ਸਾਲ ਲੱਖਾਂ ਦੀ ਗਿਣਤੀ 'ਚ ਮੱਥਾ ਟੇਕਣ ਜਾਂਦੇ ਹਨ। ਜੂਨ ਦਾ ਪਹਿਲਾ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਪਵਿੱਤਰ ਅੰਮ੍ਰਿਤ ਸਰੋਵਰ ਸਮੇਤ ਆਸਪਾਸ ਦੇ ਇਲਾਕੇ ਪੂਰੀ ਤਰ੍ਹਾਂ ਬਰਫ਼ ਨਾਲ ਢੱਕੇ ਹੋਏ ਹਨ। ਇਨ੍ਹਾਂ ਦਿਨਾਂ ਵਿਚ ਹੇਮਕੁੰਟ ਸਾਹਿਬ ਧਾਮ ਲਗਭਗ 8 ਫੁੱਟ ਮੋਟੀ ਬਰਫ ਦੀ ਚਿੱਟੀ ਚਾਦਰ ਨਾਲ ਢੱਕਿਆ ਹੋਇਆ ਹੈ।
ਇੱਥੇ ਕਈ ਵਾਰ ਸ਼ਰਧਾਲੂ ਮੌਸਮ ਖ਼ਰਾਬ ਹੋਣ ਕਰਕੇ ਦਰਸ਼ਨ ਨਹੀਂ ਕਰ ਪਾਉਂਦੇ ਹਨ ਪਰ ਇਸ ਵਾਰ ਮੌਸਮ ਖ਼ਰਾਬ ਅਤੇ ਭਾਰੀ ਬਰਫਬਾਰੀ ਹੋਣ ਦੇ ਬਾਵਜ਼ੂਦ ਇਸ ਯਾਤਰਾ ਵਿੱਚ ਸ਼ਰਧਾਲੂਆਂ ਦਾ ਉਤਸ਼ਾਹ ਨਹੀਂ ਘਟਿਆ 'ਤੇ ਭਾਰੀ ਗਿਣਤੀ ਵੱਖ ਵੱਖ ਥਾਵਾਂ ਤੋਂ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮੈਨਜਮੈਂਟ ਟਰੱਸਟ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਵਾਰ ਇੱਥੇ ਮੌਸਮ ਖ਼ਰਾਬ ਅਤੇ ਭਾਰੀ ਬਰਫ ਪੈਣ ਦੇ ਬਾਵਜੂਦ ਗੁਰਦੁਆਰੇ 'ਚ ਸ਼ਰਧਾਲੂਆਂ ਦੀ ਗਿਣਤੀ ਨਹੀਂ ਘਟੀ ਸਗੋਂ ਉਹਨਾਂ ਦਾ ਹੋਰ ਹੌਂਸਲਾ ਵੱਧ ਦਾ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ। ਇਸ ਵਾਰ ਇੱਕ ਮਹੀਨੇ ਵਿੱਚ ਲਗਭਗ 80 ਹਜ਼ਾਰ ਤੋਂ ਵੱਧ ਸ਼ਰਧਾਲੂ ਇੱਥੇ ਮੱਥਾ ਟੇਕ ਚੁਕੇ ਹਨ।
ਇਹ ਵੀ ਪੜ੍ਹੋ: Punjab News: ਏਜੰਟ ਦੇ ਧੋਖੇ ਕਾਰਨ ਲੀਬੀਆ 'ਚ ਫਸਿਆ ਪੰਜਾਬੀ ਨੌਜਵਾਨ; ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ
ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਦਿਨਾਂ ਵਿੱਚ ਬਰਫ਼ ਪਿਘਲਣੀ ਸ਼ੁਰੂ ਹੋ ਜਾਂਦੀ ਹੈ। 20 ਮਈ ਨੂੰ ਇਹ ਯਾਤਰਾ ਸ਼ੁਰੂ ਹੋ ਗਈ ਸੀ ਉਸ ਵੇਲੇ ਜ਼ਿਆਦਾ ਬਰਫ ਪੈਣ ਕਰਕੇ ਦੋ ਦਿਨਾਂ ਲਈ ਇਸ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ। ਇਸ ਦੋਰਾਨ ਹੀ ਇੱਕ ਸ਼ਰਧਾਲੂ ਔਰਤ ਦੀ ਬਰਫ ਦੇ ਹੇਠਾਂ ਆਉਣ ਕਰਕੇ ਮੌਤ ਹੋ ਗਈ ਸੀ।
ਗੁਰਦੁਆਰਾ ਸ੍ਰੀ ਗੋਬਿੰਦਘਾਟ ਦੇ ਮੈਨੇਜਰ ਨੇ ਦੱਸਿਆ ਕੇ ਇੱਥੇ ਮੌਸਮ ਸਾਫ ਹੈ ਪਰ ਹੇਮਕੁੰਟ ਸਾਹਿਬ ਦੇ ਇਲਾਕਿਆਂ ਵਿੱਚ ਮੀਂਹ ਪੈਣ ਕਰਕੇ ਮੌਸਮ ਖ਼ਰਾਬ ਰਹਿੰਦਾ ਹੈ। ਫਿਰ ਵੀ ਇੱਕ ਦਿਨ ਵਿੱਚ 3000 ਤੋਂ 3500 ਤੱਕ ਯਾਤਰੀ ਇਸ ਯਾਤਰਾ ਨੂੰ ਕਰਦੇ ਹਨ।