ਕਰਨਾਟਕ 'ਚ Zika ਵਾਇਰਸ ਦਾ ਕਹਿਰ , 5 ਸਾਲ ਦੀ ਬੱਚੀ ਦੀ ਰਿਪੋਰਟ ਆਈ ਪੌਜ਼ਟਿਵ
Advertisement

ਕਰਨਾਟਕ 'ਚ Zika ਵਾਇਰਸ ਦਾ ਕਹਿਰ , 5 ਸਾਲ ਦੀ ਬੱਚੀ ਦੀ ਰਿਪੋਰਟ ਆਈ ਪੌਜ਼ਟਿਵ

Zika virus in karnataka:  ਪੰਜ ਸਾਲ ਦੀ ਬੱਚੀ 'ਚ  Zika ਵਾਇਰਸ ਦੀ ਪੁਸ਼ਟੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਕਰਕੇ ਹਰ ਕੋਈ ਚਿੰਤਾ ਵਿਚ ਹੈ। ਜ਼ੀਕਾ ਵਾਇਰਸ ਕਰਕੇ  ਸਿਹਤ ਵਿਭਾਗ ਵੀ ਹੁਣ ਅਲਰਟ ਹੋ ਗਿਆ ਤਾਂ ਜੋ ਇਹ ਵਾਇਰਸ ਨੂੰ ਹੋਰ ਲੋਕਾਂ ਤੱਕ ਪਹੁੰਚਣ ਲਈ ਰੋਕਿਆ ਜਾ ਸਕੇ। 

 

 ਕਰਨਾਟਕ 'ਚ Zika ਵਾਇਰਸ ਦਾ ਕਹਿਰ , 5 ਸਾਲ ਦੀ ਬੱਚੀ ਦੀ ਰਿਪੋਰਟ ਆਈ ਪੌਜ਼ਟਿਵ

Zika virus in karnataka news: ਕੋਰੋਨਾ ਤੋਂ ਬਾਅਦ ਹੁਣ ਨਵਾਂ ਵਾਇਰਸ ਜ਼ੀਕਾ ਵਾਇਰਸ ਨੇ ਦੇਸ਼ ਵਿਚ ਕਹਿਰ ਮਚਾਇਆ ਹੋਇਆ। ਇਸ ਵਿਚਕਾਰ ਕਰਨਾਟਕ ਵਿੱਚ ਪੰਜ ਸਾਲ ਦੀ ਬੱਚੀ ਜ਼ੀਕਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਮਾਮਲਾ ਕਰਨਾਟਕ ਦੇ ਰਾਏਚੁਰ ਜ਼ਿਲ੍ਹੇ ਦੀ ਪੰਜ ਸਾਲ ਦੀ ਬੱਚੀ 'ਚ ਜ਼ੀਕਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸੂਬੇ ਦੇ ਸਿਹਤ ਮੰਤਰੀ ਕੇ ਸੁਧਾਕਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਸੂਬੇ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਦੱਸਿਆ ਕਿ ਪੰਜ ਸਾਲ ਦੀ ਬੱਚੀ ਨੂੰ ਜ਼ੀਕਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਬਚਾਅ  ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜ਼ੀਕਾ ਵਾਇਰਸ ਦਾ ਇਹ ਪਹਿਲਾ ਮਾਮਲਾ ਹੈ ਅਤੇ ਸਰਕਾਰ ਸਥਿਤੀ 'ਤੇ ਧਿਆਨ ਨਾਲ ਨਜ਼ਰ ਰੱਖ ਰਹੀ ਹੈ। ਇਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ।

ਮੰਤਰੀ ਸੁਧਾਰਕ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਜਲਦੀ ਹੀ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਸੁਧਾਕਰ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਜ਼ੀਕਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਕਰਨਾਟਕ ਵਿੱਚ ਇਹ ਪਹਿਲਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਵਧਾਨੀ ਵਰਤ ਰਹੀ ਹੈ ਅਤੇ ਗੁਆਂਢੀ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋਪੰਜਾਬੀ ਬਣੇਗੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦਾ ਸ਼ਿੰਗਾਰ, ਸਰਕਾਰ ਨੇ ਦਿੱਤੇ ਨਵੇਂ ਆਦੇਸ਼

ਕੀ ਹੈ ਜ਼ੀਕਾ ਵਾਇਰਸ (Zika virus )
ਜ਼ੀਕਾ ਵਾਇਰਸ ਦੀ ਬਿਮਾਰੀ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ, ਜੋ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਲਾਗਾਂ ਨੂੰ ਸੰਚਾਰਿਤ ਕਰਨ ਲਈ ਵੀ ਜਾਣਿਆ ਜਾਂਦਾ ਹੈ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ 1947 ਵਿੱਚ ਯੂਗਾਂਡਾ ਵਿੱਚ ਹੋਈ ਸੀ। 

Trending news