Fazilka News: ਫਾਜ਼ਿਲਕਾ ਵਿੱਚ ਸੋਸ਼ਲ ਮੀਡੀਆ ਉਤੇ ਗਲਤ ਕੁਮੈਂਟ ਕਰਨ ਉਤੇ ਵਿਵਾਦ ਖੜ੍ਹਾ ਹੋ ਗਿਆ। ਨੌਜਵਾਨ ਨਾਲ ਕੁੱਟਮਾਰ ਕਰਕੇ ਨੌਜਵਾਨ ਨੇ ਵੀਡੀਓ ਬਣਾ ਕੇ ਪੀੜਤ ਦੇ ਪਿਤਾ ਨੂੰ ਭੇਜ ਦਿੱਤੀ।
Trending Photos
Fazilka News: ਫਾਜ਼ਿਲਕਾ ਵਿੱਚ ਸੋਸ਼ਲ ਮੀਡੀਆ ਉਤੇ ਗਲਤ ਕੁਮੈਂਟ ਕਰਨ ਉਤੇ ਵਿਵਾਦ ਖੜ੍ਹਾ ਹੋ ਗਿਆ। ਨੌਜਵਾਨ ਨਾਲ ਕੁੱਟਮਾਰ ਕਰਕੇ ਨੌਜਵਾਨ ਨੇ ਵੀਡੀਓ ਬਣਾ ਕੇ ਪੀੜਤ ਦੇ ਪਿਤਾ ਨੂੰ ਭੇਜ ਦਿੱਤੀ। ਫਾਜ਼ਿਲਕਾ ਦੇ ਪਿੰਡ ਬਾਂਡੀਵਾਲਾ 'ਚ ਸੋਸ਼ਲ ਮੀਡੀਆ 'ਤੇ ਪੋਸਟ 'ਤੇ ਪਾਈ ਗਈ ਗਲਤ ਟਿੱਪਣੀ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਇਕ ਨੌਜਵਾਨ ਜ਼ਖਮੀ ਹੋ ਗਿਆ।
ਉਸ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਦਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਹਸਪਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੇਤ ਗਿਆ ਸੀ। ਜਿਥੋਂ ਵਾਪਸ ਆਉਂਦੇ ਸਮੇਂ ਉਹ ਆਹਤੇ ਉਤੇ ਆਂਡੇ ਲੈਣ ਚਲਾ ਗਿਆ। ਜਿਥੇ ਉਕਤ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਉਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਲਵਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਬੱਡੀ ਖਿਡਾਰੀਆਂ ਨੂੰ ਵਰਦੀਆਂ ਵੰਡੀਆਂ ਗਈਆਂ ਸਨ, ਜਿਸ ਦੀ ਫੋਟੋ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਜਿਸ ਦੇ ਥੱਲੇ ਕੁਮੈਂਟ ਵਿੱਚ ਉਕਤ ਲੋਕਾਂ ਨੇ ਗਲਤ ਸ਼ਬਦਾਂਵਲੀ ਦਾ ਇਸਤੇਮਾਲ ਕੀਤਾ ਸੀ, ਜਿਸ ਉਤੇ ਉਨ੍ਹਾਂ ਵੱਲੋਂ ਵੀ ਉਸ ਦਾ ਜਵਾਬ ਦਿੱਤਾ ਗਿਆ ਪਰ ਮਾਮਲਾ ਭਖਦਾ ਦੇਖ ਕੇ ਪੰਚਾਇਤ ਬੁਲਾਈ ਗਈ ਇਸ ਵਿਚ ਦੋਵੇਂ ਧਿਰਾਂ ਵਿਚਾਲੇ ਰਾਜੀਨਾਮਾ ਹੋ ਗਿਆ।
ਇਸ ਦੇ ਬਾਵਜੂਦ ਮੌਕਾ ਦੇਖ ਕੇ ਉਕਤ ਲੋਕਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਹਾਲ ਹੀ ਵਿੱਚ ਸਰਪੰਚ ਦੀ ਚੋਣ ਵੀ ਲੜੀ ਹੈ ਜੋ ਚੋਣ ਹਾਰ ਗਏ ਸਨ ਪਰ ਦੂਜੀ ਧਿਰ ਚੋਣ ਜਿੱਤ ਗਈ ਸੀ। ਫਿਲਹਾਲ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।
ਉਧਰ ਇਸ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਾਜ਼ਿਲਕਾ ਦੇ ਡੀਐਸਪੀ ਤਰਸੇਮ ਮਸੀਹ ਦਾ ਕਹਿਣਾ ਹੈ ਕਿ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਇਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਦਾ ਬਿਆਨ ਦਰਜ ਕਰਕੇ ਜਾਂਚ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।