Love Marriage: ਦੇਸ਼ ਵਿਚ ਲਵ ਮੈਰਿਜ ਅਤੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਬਹੁਤ ਸਾਰੀਆਂ ਖ਼ਬਰਾਂ ਅੱਜਕਲ੍ਹ ਵਾਇਰਲ ਹੋ ਰਹੀਆਂ ਹਨ। ਕਈ ਖ਼ਬਰਾਂ ਨੇ ਤਾਂ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਤਿੰਨ ਵਿਆਹ ਹੋਣ ਦੇ ਬਾਵਜੂਦ ਲੜਕੀ ਨੇ ਚੋਥਾ ਵਿਆਹ ਕਰਵਾ ਲਿਆ।
Trending Photos
ਲੁਧਿਆਣਾ: ਕਿਸੇ ਨੇ ਸੱਚ ਹੀ ਕਿਹਾ ਹੈ ਕਿ 'ਪਿਆਰ ਅੰਨ੍ਹਾ ਹੁੰਦਾ ਹੈ', ਇਹ ਸਾਬਿਤ ਕਰ ਦਿਖਾਇਆ ਹੈ ਲੁਧਿਆਣਾ ਦੇ ਇਕ ਨੌਜਵਾਨ ਨੇ। ਦੱਸ ਦੇਈਏ ਕਿ ਇੱਕ ਔਰਤ ਵੱਲੋਂ ਇੱਕ ਨੌਜਵਾਨ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਆਪਣੇ ਤਿੰਨ ਵਿਆਹਾਂ ਬਾਰੇ ਦੱਸੇ ਬਿਨ੍ਹਾਂ ਹੀ ਉਸ ਨਾਲ ਲਵ ਮੈਰਿਜ ਕਰਵਾ ਲਈ। ਵਿਆਹ ਦੇ ਕੁਝ ਸਮੇਂ ਬਾਅਦ ਹੀ ਨੌਜਵਾਨ ਨੂੰ ਜਦੋਂ ਉਸ ਔਰਤ ਦੇ ਤਿੰਨ ਵਿਆਹਾਂ ਦੇ ਬਾਰੇ ਪਤਾ ਲੱਗਿਆ ਉਸ ਦੇ ਹੋਸ਼ ਉੱਡ ਗਏ। ਇਸ ਗੱਲ ਬਾਰੇ ਪਤਾ ਹੋਣ ਤੋਂ ਬਾਅਦ ਉਸ ਔਰਤ ਨੇ ਨੌਜਵਾਨ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਭ ਤੋਂ ਬਾਅਦ ਨੌਜਵਾਨ ਕਾਫੀ ਜਿਆਦਾ ਪ੍ਰੇਸ਼ਾਨ ਹੋ ਗਿਆ।
ਇਸ ਪ੍ਰੇਸ਼ਾਨੀ ਦੇ ਵਧਦੇ ਹੋਣ ਕਰਕੇ ਨੌਜਵਾਨ ਨੇ ਸਾਰਾ ਮਾਮਲਾ ਲੁਧਿਆਣਾ ਦੇ ਥਾਣਾ ਲਾਡੋਵਾਲ ਦੇ ਪੁਲਿਸ ਨੂੰ ਦੱਸਿਆ। ਦੱਸ ਦੇਈਏ ਕਿ ਇਸ ਤੋਂ ਬਾਅਦ ਲੁਧਿਆਣਾ 'ਚ ਪੁਲਿਸ ਨੇ ਤਿੰਨ ਵਿਆਹ ਕਰਵਾਉਣ ਵਾਲੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਗਗਨਦੀਪ ਨੇ ਉਸ ਨਾਲ ਲਵ ਮੈਰਿਜ ਕੀਤੀ ਸੀ। ਔਰਤ ਘਰੋਂ 50 ਹਜ਼ਾਰ ਰੁਪਏ ਚੋਰੀ ਕਰਕੇ ਫਰਾਰ ਹੋ ਗਈ ਹੈ। ਪੁਲਿਸ ਉਸ ਦੀ ਸੁਰਾਗ 'ਤੇ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: MCD Election Results 2022: ਚੋਣਾਂ ਦੇ ਸ਼ੁਰੂਆਤੀ ਰੁਝਾਨਾਂ 'ਚ 'ਆਪ' ਅਤੇ ਭਾਜਪਾ ਵਿਚਕਾਰ ਭਾਰੀ ਟੱਕਰ
ਸ਼ਿਕਾਇਤਕਰਤਾ ਗਗਨਦੀਪ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਜੋਤੀ ਦਾ ਪਹਿਲਾਂ ਵੀ ਤਿੰਨ ਵਿਆਹ ਹੋ ਚੁੱਕੇ ਹਨ। 2019 'ਚ ਔਰਤ ਨੇ ਉਸ ਨਾਲ ਪ੍ਰੇਮ ਵਿਆਹ ਕਰ ਲਿਆ। ਔਰਤ ਨੇ ਉਸ ਤੋਂ ਇਹ ਗੱਲ ਛੁਪਾਈ ਕਿ ਉਸ ਦਾ ਪਹਿਲਾਂ ਵੀ ਤਿੰਨ ਵਾਰ ਵਿਆਹ ਹੋ ਚੁੱਕਾ ਹੈ। ਗਗਨਦੀਪ ਅਨੁਸਾਰ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਸੀ ਅਤੇ ਉਸ ਦੇ ਘਰੋਂ ਵੀ ਨਕਦੀ ਚੋਰੀ ਕਰਕੇ ਫਰਾਰ ਹੋ ਗਈ।
ਕਿਹਾ ਜਾ ਰਿਹਾ ਹੈ ਕਿ ਇਹ ਔਰਤ ਜੋਤੀ ਗੁਰੂ ਗੋਬਿੰਦ ਸਿੰਘ ਨਗਰ ਦੀ ਰਹਿਣ ਵਾਲੀ ਹੈ। ਗਗਨਦੀਪ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਇਸ ਬਾਰੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ 1 ਅਗਸਤ ਨੂੰ ਸ਼ਿਕਾਇਤ ਦਿੱਤੀ ਸੀ। ਮੁਲਜ਼ਮ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਔਰਤ ਦੇ ਖਿਲਾਫ ਆਈਪੀਸੀ ਦੀ ਧਾਰਾ 193, 494, 406, 420 ਅਤੇ 506 ਦੇ ਤਹਿਤ ਕਾਰਵਾਈ ਕੀਤੀ ਗਈ ਹੈ।